Tag Archive "lalu-yadav"

ਚਾਰਾ ਘੋਟਾਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, ਪੁਲਿਸ ਨੇ ਲਿਆ ਹਿਰਾਸਤ ‘ਚ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ 'ਚ ਦੋਸ਼ੀ ਕਰਾਰ ਦਿੱਤਾ ਹੈ। 1991 ਤੋਂ 1994 ਦੇ ਵਿਚਕਾਰ 85 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲਾਲੂ ਪ੍ਰਸਾਦ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਲਾਲੂ ਨੇ ਟਵੀਟ ਕਰਕੇ ਕਿਹਾ; (ਮੋਦੀ ਯਾਰ) ਇੰਨਾ ਨਾ ਹਸਾਇਆ ਕਰ

ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਕਹਿਣ 'ਤੇ ਤਨਜ਼ ਕੱਸਿਆ ਹੈ ਕਿ ਉਤਰ ਪ੍ਰਦੇਸ਼ ਨੇ ਉਨ੍ਹਾਂ ਨੂੰ ਗੋਦ ਲਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਹੁਣ ਹੋਰ ਨਾ ਹਸਾਉਣ ਲਈ ਬੇਨਤੀ ਕੀਤੀ। ਲਾਲੂ ਪ੍ਰਸਾਦ ਨੇ ਕਿਸੇ ਦਾ ਨਾਮ ਲਏ ਬਿਨਾਂ ਟਵੀਟ ਕਰਕੇ ਲਿਖਿਆ ਕਿ "ਪੰਜਾਬ 'ਚ ਖੂਨ ਦਾ ਬੇਟਾ ਤੇ ਉਤਰ ਪ੍ਰਦੇਸ਼ 'ਚ ਗੋਦ ਲਿਆ ਪੁੱਤਰ, ਗਜਬ ਹੈ ਭਰਾ ਏਨਾ ਨਾ ਹਸਾਇਆ ਕਰ।"