ਨਵੀਂ ਦਿੱਲੀ (17 ਸਤੰਬਰ, 2015): ਪੰਜਾਬੀ ਭਾਸ਼ਾ ‘ਤੇ ਸਿੱਖ ਧਰਮ ਦੀ ਆਪਸੀ ਗੂੜੀ ਸਾਂਝ ਹੈ। ਸਿੱਖ ਧਰਮ ਦੇ ਬਾਨੀਆਂ ਨੇ ਬਾਣੀ ਦੀ ਰਚਨਾ ਕਰਨ ਸਮੇਂ ਉਸ ਸਮੇਂ ਪੰਜਾਬ ਦੀ ਲੋਕ ਬੋਲੀ ਪੰਜਾਬੀ ਨੂੰ ਵਰਤਿਆ ਅਤੇ ਇਸ ਰਾਹੀਂ ਹੀ ਧੁਰ ਕੀ ਬਾਣੀ ਦਾ ਅਮਰ ਸੁਨੇਹਾ ਮਨੁੱਖਤਾ ਦੀ ਭਲਾਈ ਲਈ ਸੰਸਾਰ ਨੂੰ ਦਿੱਤਾ। ਇਸ ਕਰਕੇ ਗੁਰਬਾਣੀ ਦੇ ਸੁਨੇਹੇ ਨੂੰ ਮੁਲ਼ ਰੁਪ ਵਿੱਚ ਜਗਤ ਤੱਕ ਪਹੁੰਚਾਉਣ ਲਈ ਪੰਜਾਬੀ ਭਾਸ਼ਾ ਨਾਲ ਲੋਕਾਂ ਨੂੰ ਜੋੜਨਾ ਅਤੀ ਜਰੂਰੀ ਹੈ।

ਪੰਜਾਬੀ ਭਾਸ਼ਾ ‘ਤੇ ਦਿੱਲੀ ਕਮੇਟੀ 25 ਸਤੰਬਰ ਨੂੰ ਕਰਵਾਏਗੀ ਸੈਮੀਨਾਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਪਲੇਠੀ ਬੈਠਕ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਫ਼ਤਰ ਕੀਤੀ ਗੲੀ ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਪੰਜਾਬੀ ਵਿਕਾਸ ਕਮੇਟੀ ਦੇ ਕਨਵੀਨਰ ਡਾ. ਹਰਮੀਤ ਸਿੰਘ, ਦਿਆਲ ਸਿੰਘ ਕਾਲਜ ਦੇ ਡਾ. ਪ੍ਰਿਥਵੀ ਰਾਜ ਥਾਪਰ, ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ, ਗੁਰੂ ਗਰੰਥ ਸਾਹਿਬ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਸ਼ਾਮਲ ਹੋਏ. ਬੈਠਕ ਵਿਚ ਦਿੱਲੀ ਕਮੇਟੀ ਦੇ ਕਾਨਫਰੰਸ ਹਾਲ ਵਿੱਚ ਵਿਸ਼ਵ ਪੱਧਰੀ ਦੋ ਰੋਜ਼ਾ ਪੰਜਾਬੀ ਕਾਨਫਰੰਸ ਕਰਾਉਣ ਦਾ ਵਿਚਾਰ ਗਿਆ ਕੀਤਾ।
ਬੈਠਕ ਵਿਚ ਇਹ ਫੈਸਲਾ ਕੀਤਾ ਗਿਆ ਕਿ 25 ਸਤੰਬਰ ਨੂੰ ਦਿੱਲੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ, ਖਾਲਸਾ ਸਕੂਲਾਂ ਅਤੇ ਸਰਕਾਰੀ ਸਕੂਲਾਂ ਦੇ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਇਕ -ਰੋਜ਼ਾ ਸੈਮੀਨਾਰ ਕੀਤਾ ਜਾਏ ਜਿਸ ਵਿਚ ਪੰਜਾਬੀ ਪਾਠ ਪੁਸਤਕਾਂ ਤੇ ਪਾਠਕ੍ਰਮ ਬਾਰੇ ਅਧਿਆਪਕਾਂ ਨੂੰ ਸੇਧ ਦਿੱਤੀ ਜਾਵੇ।
ਦੂਜੇ ਦਿਨ 26 ਸਤੰਬਰ ਨੂੰ ਪੰਜਾਬੀ ਕਾਨਫਰੰਸ ਕਰਵਾਈ ਜਾਵੇ, ਜਿਸ ਵਿਚ ਲੇਖਕਾਂ, ਕਵੀਆਂ, ਪੰਜਾਬੀ ਸੰਸਥਾਵਾਂ, ਪੰਜਾਬੀ ਸ਼ਖ਼ਸੀਅਤਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਵੇ ਕਿ ਪੰਜਾਬੀ ਭਾਸ਼ਾ ਨੂੰ ਦਰਪੇਸ਼ ਮੁਸ਼ਕਲਾਂ ਤੇ ਕਰੀਅਰ ਸਬੰਧੀ ਭਾਸ਼ਾ ਦੇ ਯੋਗਦਾਨ ਬਾਰੇ ਚਰਚਾ ਕਰਾੲੀ ਜਾਏ.।