Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇੰਡੋਨੇਸ਼ੀਆ ਦਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, 54 ਮੌਤਾਂ ਹੋਣ ਦਾ ਖ਼ਦਸ਼ਾ

ਇੰਡੋਨੇਸ਼ੀਆ ਦਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, 54 ਮੌਤਾਂ ਹੋਣ ਦਾ ਖ਼ਦਸ਼ਾ

ਜਕਾਰਤਾ (16 ਅਗਸਤ, 2015): ਇੰਡੋਨੇਸ਼ੀਆ ਵਿਚ ਅੱਜ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਵਿਚ ਸਵਾਰ ਸਾਰੇ 54 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਇੰਡੋਨੇਸ਼ੀਆ ਦੇ ਟ੍ਰਾਂਸਪੋਰਟ ਮੰਤਰੀ ਜੁਲੀਅਨ ਬਰਾਟਾ ਨੇ ਦੱਸਿਆ ਕਿ ਤਿ੍ਗਾਨ ਏਅਰ ਸਰਵਿਸ ਦਾ ਜਹਾਜ਼ ਨੇ ਪਾਪੂਆ ਪ੍ਰਾਂਤ ਦੀ ਰਾਜਧਾਨੀ ਜਯਾਪੁਰਾ ਤੋਂ ਓਕਸੀਬਲ ਸ਼ਹਿਰ ਲਈ ਉਡਾਣ ਭਰੀ ਸੀ ਅਤੇ ਇਸ ਵਿਚ 49 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ ।

ਜਹਾਜ਼ ਦੀ ਪੁਰਾਣੀ ਤਸਵੀਰ
ਜਹਾਜ਼ ਦੀ ਪੁਰਾਣੀ ਤਸਵੀਰ

ਉਨ੍ਹਾਂ ਦੱਸਿਆ ਕਿ ਜਹਾਜ਼ ਦਾ ਅੱਜ ਦੁਪਹਿਰ ਸਮੇਂ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟ ਗਿਆ । ਤਿ੍ਗਾਨ ਏਅਰ ਸਰਵਿਸ ਦੇ ਅਪ੍ਰੇਸ਼ਨ ਡਾਇਰੈਕਟਰ ਬੇਨੀ ਸੁਮਾਰਾਂਟੋ ਨੇ ਦੱਸਿਆ ਕਿ ਇੰਡੋਨੇਸ਼ੀਆ ਤੋਂ ਕਾਫੀ ਦੂਰ ਪਹਾੜੀ ਖੇਤਰ ਦੇ ਪਾਪੂਆ ਰਾਜ ਦੇ ਪੇਂਡੂ ਲੋਕਾਂ ਨੇ ਜਹਾਜ਼ ਦਾ ਮਲਬਾ ਵੇਖਣ ਦੀ ਗੱਲ ਕਹੀ ਹੈ ।

ਇੰਡੋਨੇਸ਼ੀਆ ਦੇ ਆਵਾਜਾਈ ਮੰਤਰੀ ਨੇ ਵੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਹਾਜ਼ ਦਾ ਮਲਬਾ ਓਕਸੀਬਲ ‘ਚ ਮਿਲਿਆ ਹੈ, ਜਿਥੇ ਉਸ ਨੂੰ ਉਤਾਰਿਆ ਜਾਣਾ ਸੀ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕੋਈ ਵੀ ਯਾਤਰੀ ਜਿਊਾਦਾ ਬਚਿਆ ਹੈ ਜਾਂ ਨਹੀਂ ਅਜੇ ਇਸ ਦੀ ਜਾਣਕਾਰੀ ਨਹੀਂ ਹੈ ।

ਜ਼ਿਕਰਯੋਗ ਹੈ ਕਿ ਜਹਾਜ਼ ਨੇ ਸਵੇਰੇ ਪਾਪੂਆ ਰਾਜ ਦੀ ਰਾਜਧਾਨੀ ਜਯਾਪੁਰਾ ਤੋਂ ਓਕਸੀਬਲ ਲਈ ਉਡਾਣ ਭਰੀ ਸੀ, ਜਿਸ ਦਾ 42 ਮਿੰਟ ਬਾਅਦ ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ । ਏਜੰਸੀ ਦੇ ਅਧਿਕਾਰਕ ਟਵੀਟਰ ਅਕਾਊਾਟ ਅਨੁਸਾਰ ਜਹਾਜ਼ ‘ਚ 44 ਬਾਲਗ ਯਾਤਰੀ, 5 ਬੱਚੇ ਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: