ਲੁਧਿਆਣਾ: ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਅੱਜ (8 ਜੁਲਾਈ) ਕਰੀਬ 4 ਵਜੇ ਬਾਪੂ ਸੂਰਤ ਸਿੰਘ ਖਾਲਸਾ ਦੀ ਸਿਹਤ ਅਚਾਨਕ ਨਾਜੁਕ ਹੋ ਗਈ। ਸੰਘਰਸ਼ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਖੰਡੂਰ ਨੇ ਸਿੱਖ ਸਿਆਸਤ ਨੂੰ ਫੋਨ ਉੱਤੇ ਜਾਣਕਾਰੀ ਦਿੱਤੀ ਕਿ ਬਾਪੂ ਸੂਰਤ ਸਿੰਘ ਨੂੰ ਸਾਹ ਲੈਣ ਵਿਚ ਤਕਲੀਫ ਆ ਰਹੀ ਸੀ ਅਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਦੱਸਿਆ ਕਿ ਪਰਵਾਰਕ ਮੈਂਬਰਾਂ ਤੇ ਸੰਗਤ ਨੇ ਇਹ ਫੈਸਲਾ ਲਿਆ ਕਿ ਉਹ ਪੰਜਾਬ ਪੁਲਿਸ ਨੂੰ ਬਾਪੂ ਸੂਰਤ ਸਿੰਘ ਨੂੰ ਹਸਪਤਾਲ ਦਾਖਲ ਨਹੀਂ ਕਰਵਾਉਣ ਦੇਣਗੇ।
ਜਾਣਕਾਰੀ ਅਨੁਸਾਰ ਬਾਪੂ ਸੂਰਤ ਸਿੰਘ ਦੀ ਹਾਲਤ ਵਿਗੜਨ ਤੋਂ ਬਾਅਦ ਲੁਧਿਆਣਾ ਪ੍ਰਸ਼ਾਨ ਭਾਰੀ ਪੁਲਿਸ ਫੋਰਸ ਅਤੇ ਡਾਕਟਰੀ ਟੀਮ ਤੇ ਐਂਬੂਲੈਂਸ ਸਮੇਤ ਹਸਨਪੁਰ ਵਿਖੇ ਪਹੁੰਚ ਗਿਆ ਪਰ ਸਿੱਖ ਸੰਗਤ ਵਲੋਂ ਬਾਪੂ ਸੂਰਤ ਸਿੰਘ ਦੇ ਘਰ ਦੀ ਤਾਲਾਬੰਦੀ ਕਰਕੇ ਪੁਲਿਸ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ।
For more details check:
Bapu Surat Singh’s health deteriorates; Supporters, Police Face to Face
ਤਾਜਾ ਜਾਣਕਾਰੀ ਅਨੁਸਾਰ ਰਾਤ ਕਰੀਬ ਦਸ ਵਜੇ ਬਾਪੂ ਸੂਰਤ ਸਿੰਘ ਨੂੰ ਮੁੜ ਹੋਸ਼ ਆ ਗਈ ਹੈ ਪਰ ਉਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਦੱਸੀ ਜਾ ਰਹੀ ਹੈ।
ਉਧਰ ਖਬਰ ਲਿਖੇ ਜਾਣ ਤੱਕ ਹਸਨਪੁਰ ਵਿਖੇ ਸਿੱਖ ਸੰਗਤ ਅਤੇ ਪੁਲਿਸ ਆਹਮੋ-ਸਾਹਮਣੇ ਹਨ, ਪਰ ਕਿਸੇ ਵੀ ਸਿੱਧੇ ਟਕਰਾਅ ਦੀ ਕੋਈ ਰਿਪੋਰਟ ਮਿਲੀ।