ਫਰੈਕਫੋਰਟ (7 ਜੂਨ 2015): ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇਂਦਰਾਂ ਗਾਂਧੀ ਦੇ ਹੁਕਮਾਂ ‘ਤੇ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਸਲਾਨਾ ਵਰੇਗੰਢ ਮੌਕੇ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਸਮੂਹ ਗੁਰਦੁਵਾਰਾ ਪ੍ਰਬੰਧਕ ਕਮੇਟੀਆਂ ਦੇ ਸੱਦੇ ਤੇ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ ਜਿਸ ਵਿੱਚ ਜਰਮਨ ਭਰ ਤੋਂ ਅਤੇ ਫਰਾਂਸ ਦੇ ਸਿੰਘਾਂ ਨੇ ਹਿਸਾ ਲਿਆ ।
ਇਸ ਵਿੱਚ ਬੀਬੀਆਂ ਅਤੇ ਬੱਚੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ । ਇਸ ਰੋਸ ਮੁਜਾਹਿਰੇ ਲਈ ਸਾਰੇ ਸਿੰਘ ਫਰੈਕਫੋਰਟ ਦੇ ਮੇਨ ਰੇਲਵੇ ਸਟੇਸ਼ਨ ਦੇ ਸਾਹਮਣੇ ਇਕੱਤਰ ਹੋਏ ਅਤੇ ਉਹਨਾ ਨੇ ਜਰਮਨ ਭਾਸ਼ਾ ਅਤੇ ਪੰਜਾਬੀ ਵਿੱਚ ਇਸ ਭੀੜ ਭੜੱਕੇ ਵਾਲੀ ਥਾਂ ਤੇ ਸਿੱਖਾ ਨਾਲ ਹੋ ਰਹੀਆ ਬੇਇੰਸਾਫੀਆਂ ਬਾਰੇ ਜਰਮਨ ਦੇ ਲੋਕਾਂ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ।

ਇਸ ਤੌ ਬਾਅਦ ਸਿੰਘਾ ਦੇ ਇਕੱਠ ਨੇ ਭਾਰਤੀ ਕੌਸਲੇਟ ਫਰੈਕਫੋਰਟ ਵੱਲ ਚਾਲੇ ਪਾਏ ਅਤੇ ਮਾਰਚ ਦੌਰਾਨ ਖਾਲਿਸਤਾਨ ਜਿੰਦਾਬਾਦ, ਅਕਾਲ ਤਖਤ ਤੌੋਂ ਆਈ ਅਵਾਜ -ਖਾਲਿਸਤਾਨ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਖਾਲਸਾ ਅਮਰ ਰਹੇ ਆਦਿ ਨਾਹਰੇ ਗੂੰਜ ਰਹੇ ਸਨ ।
ਮਾਰਚ ਆਪਣਾ ਰੋਸ ਜਾਹਿਰ ਕਰਦਾ ਹੋਇਆ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਪੁੱਜਾ । ਇਥੇ ਪੁੱਜ ਕਿ ਸਿੰਘਾ ਨੇ ਜੂਨ 84 ਦੇ ਘੱਲੂਘਾਰੇ ਦੇ ਵਿਰੋਧ ਵਿੱਚ ਭਾਰਤ ਸਰਕਾਰ ਵਿਰੁਧ ਆਪਣਾ ਭਾਰੀ ਰੋਸ ਵਿਖਾਇਆ ਅਤੇ ਵੱਖ ਜਥੇਬੰਦੀਆਂ ਦੇ ਆਗੂਆ ਅਤੇ ਸਿੱਖ ਸੰਗਤ ਦੇ ਨੁੰਮਾਇੰਦਿਆਂ ਨੇ ਆਪਣੇ ਆਪਣੇ ਆਪਣੇ ਵਿਚਾਰ ਸਾਝੇ ਕੀਤੇ । ਇਸ ਮੁਜ਼ਾਹਰੇ ਵਿੱਚ ਕਸ਼ਮੀਰੀਆਂ ਦੇ ਨੁੰਮਾਇੰਦੇ ਵੀ ਸ਼ਾਮਲ ਹੋਏ ।
ਆਪਣੇ ਸੰਬੋਧਨ ਵਿੱਚ ਵੱਖ ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਦਾ ਅਸਲ ਅੱਤਵਾਦੀ ਚਿਹਰਾ ਦੁਨੀਆਂ ੳੱਗੇ ਨੰਗਾ ਕੀਤਾ ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਭਾਰਤ ਵਿੱਚ ਘੱਟ ਗਿਣਤੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ । ਜੂਨ 84 ਦੇ ਘੱਲੂਘਾਰੇ ਨੂੰ ਨਸਲਕੁਸ਼ੀ ਦਸਦਿਆਂ ਭਾਰਤੀ ਕੌਂਸਲੇਟ ਦੀਆਂ ਸਿੱਖਾਂ ਵਿੱਚ ਇਸ ਸਾਕੇ ਨੂੰ ਭੁਲਾ ਦੇਣ ਦੀਆਂ ਚਾਲਾਂ ਨੂੰ ਹਰ ਹਾਲਾਤ ਵਿੱਚ ਨਾਕਾਮ ਕਰਨ ਦਾ ਸੱਦਾ ਦਿੱਤਾ ਗਿਆ ।
ਬੁਲਾਰਿਆਂ ਵੱਲੋਂ ਭਾਰਤ ਸਰਕਾਰ ਵੱਲੋਂ ਨਜਾਇਜ਼ ਤੌਰ ਤੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੀਤੇ ਸਿੱਖਾਂ ਨੂੰ ਬਹੁਤ ਵੱਡੀ ਬੇਇਨਸਾਫੀ ਕਰਾਰ ਦਿੱਤਾ ਗਿਆ ਤੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕੀਤੀ ਗਈ । ਹਾਲ ਹੀ ਜੰਮੂ ਵਿੱਚ ਭਾਰਤੀ ਪੁਲਿਸ ਵੱਲੋਂ ਸ਼ਹੀਦ ਕੀਤੇ ਗਏ ਨੀਜਵਾਨ ਸ਼ਹੀਦ ਜਗਜੀਤ ਸਿੰਘ ਨੂਮ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਉਸ ਦੀ ਸ਼ਹੀਦੀ ਲਈ ਜ਼ਾਲਮ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ।
ਇਸ ਮੁਜ਼ਾਹਰੇ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁੰਮਾਇੰਦੇ ਅਤੇ ਆਮ ਸਿੱਖਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ । ਭਾਗ ਲੈਣ ਵਾਲਿਆਂ ਵਿੱਚ ਸ੍ਰ: ਸੋਹਣ ਸਿੰਘ ਕੰਗ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸ੍ਰ: ਅਵਤਾਰ ਸਿੰਘ ਸਟਾਲਨ, ਸ੍ਰ: ਗੁਰਦੀਪ ਸਿੰਘ ਪ੍ਰਦੇਸੀ (ਦਲ ਖਾਲਸਾ), ਸ੍ਰ: ਰਾਜਿੰਦਰ ਸਿੰਘ ਬੱਬਰ, ਸ੍ਰ: ਪ੍ਰਮਜੀਤ ਸਿੰਘ (ਦਲ ਖਾਲਸਾ), ਸ੍ਰ: ਮਨਵਿੰਦਰ ਸਿੰਘ ਬਾਜਵਾ (ਦਲ ਖਾਲਸਾ), ਸ੍ਰ: ਬਲਕਾਰ ਸਿੰਘ (ਸਾਬਕਾ ਪ੍ਰਧਾਨ ਗੁਰਦੁਆਰਾ ਫਰੈਂਕਫੋਰਟ), ਸ੍ਰ: ਅਮਰਜੀਤ ਸਿੰਘ, ਸ੍ਰੀ ਇਰਫਾਨ ਬਾਨੀ (ਕਸ਼ਮੀਰੀ ਵੀਰ ਜੀ), ਸ੍ਰ: ਹਰੀ ਸਿੰਘ ਮੱਤੇਵਾਲ, ਸ੍ਰ: ਅੰਮ੍ਰਿਤਪਾਲ ਸਿੰਘ, ਸ੍ਰ: ਗੁਰਚਰਨ ਸਿੰਘ ਗੁਰਾਇਆ, ਜਥੇ. ਰੇਸ਼ਮ ਸਿੰਘ ਬੱਬਰ (ਬੱਬਰ ਖਾਲਸਾ ਜਰਮਨੀ), ਸ੍ਰ: ਗੁਰਮੀਤ ਸਿੰਘ ਖਨਿਆਣ (ਸਿੱਖ ਫੈਡਰੇਸ਼ਨ ਜਰਮਨੀ), ਸ੍ਰ: ਸਤਨਾਮ ਸਿੰਘ ਬੱਬਰ, ਸ੍ਰ ਸੁਖਵਿੰਦਰ ਸਿੰਘ ਕਲੋਨ, ਸ੍ਰ: ਸੁਰਿੰਦਰ ਸਿੰਘ ਸ਼ੇਖੋਂ (ਦਲ ਖਾਲਸਾ ਜਰਮਨੀ), ਸ੍ਰ: ਜਤਿੰਦਰਬੀਰ ਸਿੰਘ ਪਧਿਆਣਾ, ਸ੍ਰ: ਪ੍ਰਗਟ ਸਿੰਘ, ਸ੍ਰ: ਜਤਿੰਦਰ ਸਿੰਘ, ਜੱਸਾ ਸਿੰਘ, ਸ੍ਰ: ਗੁਰਵਿੰਦਰ ਸਿੰਘ ‘ਗੋਲਡੀ’ ਸ੍ਰ: ਕੁਲਵਿੰਦਰ ਸਿੰਘ, ਸ੍ਰ: ਦਲਜੀਤ ਸਿੰਘ ਅਤੇ ਸਿੱਖਾਂ ਦੀ ਵੱਡੀ ਗਿਣਤੀ ਸ਼ਾਮਲ ਸੀ ਸ਼ਾਮਲ ਸੀ ।
ਇਸ ਮੁਜਾਹਿਰੇ ਵਿੱਚ ਫਰੈਕਫੋਰਟ ਸ਼ਹਿਰ ਦੀਆ ਸਿੱਖ ਸੰਗਤਾ ਨੇ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿੱਚ ਹਿਸਾ ਲਿਆ । ਲੰਗਰ ਪਾਣੀ ਦੀ ਸੇਵਾ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਵੱਲੋ ਕੀਤੀ ਗਈ ।
ਜਰਮਨ ਦੇ ਸਿੱਖਾਂ ਵੱਲੋਂ ਹਰ ਸਾਲ ਜੂਨ 84 ਦੇ ਘੱਲੂਘਾਰੇ ਦੇ ਸਬੰਧ ਵਿੱਚ ਭਾਰਤ ਸਰਕਾਰ ਖਿਲਾਫ ਰੋਸ ਮੁਜਾਹਿਰਾ ਕੀਤਾ ਜਾਦਾ ਹੈ ਪਰ ਇਸ ਵਾਰ ਪੰਥਕ ਜਥੇਬੰਦੀਆਂ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸੰਗਤਾਂ ਦਾ ਭਾਰਤ ਸਰਕਾਰ ਵਿਰੋਧੀ ਜੋਸ਼ ਵੀ ਮਿਸਾਲੀ ਸੀ ।