Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਵਿੱਚ ਤਾਨਾਸ਼ਾਹ ਹਿੰਦੂ ਫਿਰਕਾਪ੍ਰਸਤ ਕੁਲੀਨਤੰਤਰ ਜਾਬਰ ਰਾਜਸੀ ਪ੍ਰਬੰਧ ਲੋਕਾਂ ਉਪਰ  ਜਬਰੀ ਥੋਪਿਆ ਜਾ ਰਿਹਾ ਹੈ(ਸੈਮੀਨਰ ਰਿਪੋਰਟ)

ਭਾਰਤ ਵਿੱਚ ਤਾਨਾਸ਼ਾਹ ਹਿੰਦੂ ਫਿਰਕਾਪ੍ਰਸਤ ਕੁਲੀਨਤੰਤਰ ਜਾਬਰ ਰਾਜਸੀ ਪ੍ਰਬੰਧ ਲੋਕਾਂ ਉਪਰ  ਜਬਰੀ ਥੋਪਿਆ ਜਾ ਰਿਹਾ ਹੈ(ਸੈਮੀਨਰ ਰਿਪੋਰਟ)

ਕੈਲਗਰੀ (6 ਮੲੀ, 2015): ਭਾਰਤ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਆਉਣ ‘ਤੇ ਇੱਕਦਮ ਭਾਰਤ ਵਿੱਚ ਤਾਨਾਸ਼ਾਹ ਹਿੰਦੂ ਕੁਲੀਨਤੰਤਰ ਖੁਲਕੇ ਸਾਹਮਣੇ ਆਇਆ ਹੈ।ਭਾਰਤ ਵਿੱਚ ਹਿੰਦਤਵ ਦੇ ਵਰਤ ਰਹੇ ਵਰਤਾਰੇ ਸਬੰਧੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਇੰਕਾ ਸੀਨੀਅਰ ਸੁਸਾਇਟੀ ਵਿੱਚ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ੳੁਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੀ ਪ੍ਰਧਾਨਗੀ ਸੋਹਨ ਮਾਨ, ਬਿੱਕਰ ਸਿੰਘ ਸੰਧੂ ਅਤੇ ਪ੍ਰਸ਼ੋਤਮ ਦੁਸਾਂਝ ਨੇ ਕੀਤੀ।

vhp-trishul-300x203
ਤਾਨਾਸ਼ਾਹ ਹਿੰਦੂ ਫਿਰਕਾਪ੍ਰਸਤ ਜਾਬਰ ਰਾਜਸੀ ਪ੍ਰਬੰਧ

ਪੰਜਾਬੀ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਇਸ ਮੌਕੇ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਪ੍ਰੈੱਸ ਸਕੱਤਰ, ਦੋ-ਮਾਸਿਕ ਪੰਜਾਬੀ ਰਸਾਲੇ ‘ਸੁਲਘਦੇ ਪਿੰਡ’ ਦੇ ਸੰਪਾਦਕ, ਲੇਖਕ ਤੇ ਚਿੰਤਕ ਬੂਟਾ ਸਿੰਘ ਨਵਾਂਸ਼ਹਿਰ ਨੇ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਭਾਰਤ ਦੇ ਅਜੋਕੇ ਚਿੰਤਾਜਨਕ ਹਾਲਾਤ ਦਾ ਵਿਸ਼ਲੇਸ਼ਣ ਕਰਦਿਆਂ ਸ੍ਰੀ ਬੂਟਾ ਸਿੰਘ ਨੇ ਕਿਹਾ ਕਿ ਇਸ ਸੰਕਟ ਦੀਆਂ ਜੜ੍ਹਾਂ 1947 ਦੀ ਸੱਤਾ-ਬਦਲੀ ਜ਼ਰੀਏ ਹੋਂਦ ਵਿੱਚ ਆਏ ਰਾਜ ਢਾਂਚੇ ਵਿੱਚ ਮੌਜੂਦ ਹਨ। ਇਸ ਨਾਲ ਜਮਹੂਰੀਅਤ, ਸਮਾਜਵਾਦ, ਧਰਮ-ਨਿਰਪੱਖ ਗਣਰਾਜ ਦੇ ਨਾਂ ਹੇਠ ਤਾਨਾਸ਼ਾਹ ਹਿੰਦੂ ਫਿਰਕਾਪ੍ਰਸਤ ਕੁਲੀਨਤੰਤਰ ਜਾਬਰ ਰਾਜਸੀ ਪ੍ਰਬੰਧ ਲੋਕਾਂ ਉਪਰ ਥੋਪਿਆ ਜਾ ਰਿਹਾ ਹੈ।

 ਮਾਓਵਾਦੀ ਲਹਿਰ ਖ਼ਿਲਾਫ਼ ਅਪਰੇਸ਼ਨ ਗਰੀਨ ਹੰਟ ਤੇ ਹੋਰ ਅਪਰੇਸ਼ਨਾਂ ਦੀ ਸ਼ਕਲ ਵਿੱਚ 10 ਸੂਬਿਆਂ ਵਿੱਚ ਅਤੇ ਕਸ਼ਮੀਰ ਤੇ ੳੁੱਤਰ-ਪੂਰਬ ਦੀਆਂ ਕੌਮੀਅਤਾਂ ਨੂੰ ਕੁਚਲਣ ਲਈ ਦਹਿ-ਲੱਖਾਂ ਦੀ ਤਦਾਦ ਵਿੱਚ ਸਰਕਾਰੀ ਹਥਿਆਰਬੰਦ ਤਾਕਤਾਂ ਦਹਾਕਿਆਂ ਤੋਂ ਲਾਈਆਂ ਹੋਈਆਂ ਹਨ। ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਵਰਗੇ ਅੰਗਰੇਜ਼ੀ ਰਾਜ ਤੋਂ ਵੀ ਵਧੇਰੇ ਜ਼ਾਲਮ ਕਾਨੂੰਨ ਬਣਾ ਕੇ ਲੱਖਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।

ਮੋਦੀ ਦੇ ਸੱਤਾਧਾਰੀ ਹੋਣ ਉਪਰ ਟਿੱਪਣੀ ਕਰਦਿਆਂ ਬੂਟਾ ਸਿੰਘ ਕਿਹਾ ਕਿ ਕਾਰਪੋਰੇਟ ਸਰਮਾਏਦਾਰੀ ਅਤੇ ਹਿੰਦੂਤਵੀ ਤਾਕਤਾਂ ਦੇ ਨਾਪਾਕ ਗਠਜੋੜ ਰਾਹੀਂ ਭਗਵੇਂ ਬ੍ਰਿਗੇਡ ਦਾ ਸੱਤਾ ਉਪਰ ਕਾਬਜ਼ ਹੋਣਾ ਕਾਰਪੋਰੇਟ ਵਿਕਾਸ ਮਾਡਲ ਰਾਹੀਂ ਮੁਲਕ ਦੇ ਕੁਦਰਤੀ ਵਸੀਲਿਆਂ ਅਤੇ ਮਿਹਨਤ ਸ਼ਕਤੀ ਦੀ ਕਾਰਪੋਰੇਟ ਸਰਮਾਏਦਾਰੀ ਵੱਲੋਂ ਲੁੱਟਮਾਰ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ।

ਇਸ ਇਕੱਤਰਤਾ ਵਿੱਚ ਤਿੰਨ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਕੈਨੇਡਾ ਸਰਕਾਰ ਦੇ ਫਾਸ਼ੀਵਾਦ ਬਿੱਲ ਸੀ-51 ਨੂੰ ਵਾਪਸ ਲੈਣ ਦੀ ਮੰਗ, ਪੰਜਾਬ ਵਿੱਚ ਮੋਗਾ ਕਾਂਡ ਵਿਰੁੱਧ ਜੂਝ ਰਹੀਆਂ ਲੋਕ ਤਾਕਤਾਂ ਨਾਲ ਇਕਮੁੱਠਤਾ ਅਤੇ ‘ਗ਼ਦਰ’ ਨਾਮ ਹੇਠ ਸ਼ਰਾਬ ਦਾ ਬਰਾਂਡ ਜਾਰੀ ਕਰਨ ਦੀ ਘਿਨਾਉਣੀ ਕਾਰਵਾਈ ਦੀ ਨਿੰਦਾ ਕੀਤੀ ਗੲੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ
ਲੱਦਾਖ ਵਿੱਚ ਚੀਨ ਅਤੇ ਇੰਡੀਆ ਦੀਆਂ ਫੌਜਾਂ ਦਰਮਿਆਨ ਪਿਛਲੇ ਮਹੀਨੇ ਤੋਂ ਬਣੀ ਤਣਾਅਪੂਰਨ ਸਥਿਤੀ ਸੋਮਵਾਰ ਰਾਤ ਨੂੰ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: