Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖਾਲਸਾ ਨੇ ਫਿਲਮ ਨਾਨਕ ਸ਼ਾਹ ਫਕੀਰ ‘ਤੇ ਪਾਬੰਦੀ ਲਾਉਣ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਦਲ ਖਾਲਸਾ ਨੇ ਫਿਲਮ ਨਾਨਕ ਸ਼ਾਹ ਫਕੀਰ ‘ਤੇ ਪਾਬੰਦੀ ਲਾਉਣ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਅੰਮਿ੍ਤਸਰ (12 ਅਪ੍ਰੈਲ, 2015): ਦਲ ਖਾਲਸਾ ਵਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਫਿਲ਼ਮ ਨਾਨਕ ਸ਼ਾਹ ਫਕੀਰ ਮੁੱਦੇ ਉਤੇ ਦਖਲ ਦੇਣ ਲਈ ਇੱਕ ਯਾਦ-ਪੱਤਰ ਭੇਜ ਕੇ ਫਿਲ਼ਮ ਉਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਗਿਆ ਕਿ ਉਹ ਫਿਲਮ ਬਰਦਾਸ਼ਤ ਨਹੀਂ ਕਰਨਗੇ।

ਪ੍ਰਣਾਬ ਮੁਖਰਜੀ ਦੀ ਸਿੱਧੀ ਦਖਲਅੰਦਾਜ਼ੀ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਸਿੱਖ ਸੰਵੇਦਨਸ਼ੀਲਤਾ ਪ੍ਰਤੀ ਬੇਰੁੱਖੀ ਅਤੇ ਫਿਲ਼ਮ ਨਿਰਮਾਤਾ ਦੀ ਹਿਮਾਕਤ ਇੱਕ ਨਵੇਂ ਟਕਰਾਅ ਨੂੰ ਜਨਮ ਦੇਣ ਦੇ ਸਮਰਥ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਫਿਲਮ "ਨਾਨਕ ਸ਼ਾਹ ਫਕੀਰ" ਦੇ ਵਿਰੁੱਧ ਰੋਸ ਮਾਰਚ ਕਰਦੇ ਹੋਏ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਫਿਲਮ “ਨਾਨਕ ਸ਼ਾਹ ਫਕੀਰ” ਦੇ ਵਿਰੁੱਧ ਰੋਸ ਮਾਰਚ ਕਰਦੇ ਹੋਏ
ਦਲ ਖਾਲਸਾ ਦੇ ਆਗੂ ਵਿਦਿਆਰਥੀਆਂ ਨਾਲ ਫਿਲਮ "ਨਾਨਕ ਸ਼ਾਹ ਫਕੀਰ" 'ਤੇ ਪਾਬੰਦੀ ਲਈ ਮੰਗ ਕਰਦੇ ਹੋਏ
ਦਲ ਖਾਲਸਾ ਦੇ ਆਗੂ ਫਿਲਮ “ਨਾਨਕ ਸ਼ਾਹ ਫਕੀਰ” ‘ਤੇ ਪਾਬੰਦੀ ਲਈ ਮੰਗ ਕਰਦੇ ਹੋਏ

ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਰਾਸ਼ਟਰਪਤੀ ਨੂੰ ਭੇਜੇ ਖਤ ਵਿੱਚ ਕਿਹਾ ਕਿ ਉਹ, ਉਹਨਾਂ ਦੇ ਧਿਆਨ-ਗੋਚਰੇ ਇੱਕ ਅਜਿਹਾ ਮੁੱਦਾ ਲਿਆ ਰਹੇ ਹਨ ਜੋ ਸਿੱਖਾਂ ਅੰਦਰ ਰੋਹ ਦਾ ਭਾਂਬੜ ਬਾਲਣ ਦੇ ਸਮਰਥ ਹੈ ਜਿਵੇਂ ਕਿ ਕੁਝ ਦਹਾਕੇ ਪਹਿਲਾਂ ਹੋਇਆ ਸੀ।

ਉਹਨਾਂ ਕਿਹਾ ਕਿ ਚਾਰ ਦਹਾਕੇ ਪਹਿਲਾਂ ਦੇਹਧਾਰੀ ਗੁਰੂਡੰਮ ਦੀ ਪ੍ਰਥਾ ਨੂੰ ਚਲਾਉਣ ਵਾਲੇ ਅਤੇ ਭਾਰਤੀ ਨਿਜ਼ਾਮ ਦੇ ਸ਼ਹਿ ਪ੍ਰਾਪਤ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਅਤੇ ਉਸਦੇ ਚੇਲਿਆਂ ਨੇ ਸਿੱਖੀ ਦੇ ਬੁਨਿਆਦੀ ਅਸੂਲਾਂ ਉਤੇ ਵਾਰ ਕਰਦਿਆਂ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਦੀ ਬੇਹੁਰਮਤੀ ਕੀਤੀ ਸੀ। 13 ਅਪਰੈਲ 1978 ਨੂੰ ਸਿੱਖੀ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਉਹਨਾਂ ਨੇ ਸਿੱਖੀ ਅਸੂਲਾਂ ਅਤੇ ਵਿਸ਼ਵਾਸਾਂ ਵਿਰੁੱਧ ਕੂੜ ਪ੍ਰਚਾਰ ਕਰਨ ਲਈ ਸਮਾਗਮ ਰੱਖਿਆ, ਜਿਸ ਵਿੱਚ ਹਥਿਆਰਬੰਦ ਨਿਰੰਕਾਰੀਆਂ ਨੇ ਪ੍ਰਦਰਸ਼ਨ ਕਰਦੇ ਸ਼ਰਧਾਵਾਨ ਸਿੱਖਾਂ ਉਤੇ ਗੋਲੀਆਂ ਚਲਾਈਆਂ ਅਤੇ 13 ਸਿੰਘ ਸ਼ਹੀਦ ਕਰ ਦਿੱਤੇ।

ਉਹਨਾਂ ਕਿਹਾ ਕਿ 37 ਸਾਲਾਂ ਬਾਅਦ ਇਤਿਹਾਸ ਨੇ ਆਪਣਾ ਪੂਰਾ ਗੇੜਾ ਲੈ ਲਿਆ ਹੈ। ਅੱਜ ਫਿਰ ਇੱਕ ਹੋਰ ਭੁਲੱੜ ਅਤੇ ਕੁਰਾਹੇ ਪਏ ਸਿੱਖ ਹਰਿੰਦਰ ਸਿੰਘ ਸਿੱਕਾ ਨੇ ‘ਨਾਨਕ ਸ਼ਾਹ ਫਕੀਰ’ ਫਿਲ਼ਮ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ ਵਿੱਚ ਦਿਖਾਕੇ ਅਤੇ ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਦਾ ਰੋਲ ਇੱਕ ਮਹਿਲਾ ਔਰਤ ਕੋਲੋਂ ਕਰਵਾਕੇ, ਸਾਡੇ ਧਾਰਮਿਕ ਸਿਧਾਂਤਾਂ ਦੇ ਉਲਟ ਹੈ ਅਤੇ ਵਿਸ਼ਵਾਸਾਂ ਨਾਲ ਖਿਲਵਾੜ ਕਰਨ ਦੀ ਹਿਮਾਕਤ ਕੀਤੀ ਹੈ, ਜੋ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੈ।

ਉਹਨਾਂ ਕਿਹਾ ਕਿ ਉਸ ਮੌਕੇ ਅਤੇ ਅੱਜ ਸਿੱਖਾਂ ਕੋਲ ਇਸ ਦਾ ਵਿਰੋਧ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਜਥੇਬੰਦੀ ਨੇ ਨਿਰਮਾਤਾ ਨੂੰ ਚੇਤਾਵਨੀ ਦੇਣ ਲਈ ਅੱਜ 13 ਸ਼ਹੀਦ ਸਿੰਘਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਭਰਪੂਰ ਸ਼ਰਧਾਂਜਲੀ ਦਿੱਤੀ ਅਤੇ ਵਚੱਨਬੱਧਤਾ ਦੁਹਰਾਈ ਕਿ ਉਹ ਆਪਣੇ ਧਾਰਮਿਕ ਅਸੂਲਾਂ, ਸਿਧਾਂਤਾਂ ਅਤੇ ਵਿਸ਼ਵਾਸਾਂ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਹਰਗਿਜ਼ ਆਗਿਆਂ ਨਹੀਂ ਦੇਣਗੇ ਅਤੇ ਇਸ ਲਈ ਹਰ ਤਰਾਂ ਦੀ ਕੁਰਬਾਨੀ ਲਈ ਤਿਆਰ ਰਹਿਣਗੇ। ਉਹਨਾਂ ਕਿਹਾ ਕਿ ਫਿਲਮ ਨਿਰਮਾਤਾ ਵੀ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੇ ਰਾਹ ਉਤੇ ਤੁਰ ਪਿਆ ਹੈ ਅਤੇ ਇਸਨੇ ਵੀ ਕੌਮ ਦੇ ਰੋਹ ਅਤੇ ਰੋਸ ਅਤੇ ਰੱਬ ਦੀ ਮਾਰ ਨੂੰ ਸੱਦਾ ਦੇ ਦਿਤਾ ਹੈ।

ਸ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਸਮੂਹ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ 15 ਤਾਰੀਕ ਨੂੰ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਜਲ਼ੰਧਰ ਵਿਖੇ ਸੱਦੀ ਗਈ ਹੈ ਜਿਸ ਵਿੱਚ ਫਿਲਮ ਨੂੰ ਰੋਕਣ ਲਈ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ।

ਉਹਨਾਂ ਕਿਹਾ ਕਿ ਸ਼੍ਰੀ ਮੁਖਰਜੀ ਨੂੰ ਸਿੱਖ ਸਮੱਸਿਆ ਜੋ 13 ਅਪ੍ਰੈਲ 1978 ਦੇ ਕਾਂਡ ਤੋਂ ਬਾਅਦ ਪੈਦਾ ਹੋਈ ਸੀ, ਦੀ ਜੜ੍ਹ ਦੀ ਸਹੀ ਜਾਣਕਾਰੀ ਹੈ ਕਿਉਂਕਿ ਉਹ ਪੰਜਾਬ ਸਮੱਸਿਆ ਨਾਲ ਲੰਮਾ ਸਮਾ ਜੁੜੇ ਰਹੇ ਹਨ।

ਉਹਨਾਂ ਕਿਹਾ ਕਿ ਫਿਲਮ ਨਿਰਮਾਤਾ ਨੂੰ ਸਮਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ, ਫਿਲਮ ਸੈਂਸਰ ਬੋਰਡ ਨੂੰ ਸਿੱਖ ਨਜ਼ਰੀਆ ਦੇਖਣ ਦੀਆਂ ਦਲੀਲਾਂ, ਅਤੇ ਭਾਰਤ ਸਰਕਾਰ ਨੂੰ 17 ਅਪਰੈਲ਼ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਨੂੰ ਰੋਕਣ ਦੀਆਂ ਅਪੀਲਾਂ ਬੇ-ਸਿੱਟਾ ਹਨ। ਉਹਨਾਂ ਕਿਹਾ ਕਿ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਹਦਾਇਤ ਕਰਨ ਕਿ ਉਹ ਫਿਲਮ ਉਤੇ ਮੁਕੰਮਲ ਪਾਬੰਦੀ ਲਾਵੇ, ਇਸ ਤੋਂ ਪਹਿਲਾਂ ਕਿ ਇਹ ਮੁੱਦਾ ਮੁੜ ਅੱਗ ਦੇ ਭਾਂਬੜ ਬਾਲ ਦੇਵੇ।

ਉਹਨਾਂ ਰਾਸ਼ਟਰਪਤੀ ਨੂੰ ਦਸਿਆ ਕਿ ਸਿੱਖ ਕੌਮ ਇਸ ਫਿਲ਼ਮ ਵਿਰੁੱਧ ਉਠ ਖਲੋਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਸੰਸਥਾਵਾਂ ਜਿਵੇਂ ਕਿ ਦਮਦਮੀ ਟਕਸਾਲ ਭਿੰਡਰਾਂਵਾਲਾ, ਬਾਬਾ ਨਿਹਾਲ ਸਿੰਘ ਦੀ ਅਗਵਾਈ ਵਾਲਾ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨੇ ਵੀ ਫਿਲ਼ਮ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਸਥਿਤ ਯੂਨੀਵਰਸਿਟੀ ਦੇ ਵਿਦਆਰਥੀਆਂ ਨੇ ਸੜਕਾਂ ਉਤੇ ਆ ਕੇ ਫਿਲਮ ਵਿਰੁੱਧ ਆਪਣਾ ਰੋਹ ਦਾ ਪ੍ਰਗਟਾਵਾ ਕੀਤਾ ਹੈ।

ਸਤਿਨਾਮ ਸਿੰਘ ਪਾਉਟਾ ਸਾਹਿਬ ਨੇ ਰੋਸ ਜਿਤਾਉਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ 1978 ਕਾਂਡ ਮੌਕੇ ਵੀ ਮੁੱਖ ਮੰਤਰੀ ਸਨ, ਨੇ ਅਜੇ ਤੱਕ ਫਿਲਮ ਨਿਰਮਾਤਾ ਨੂੰ ਹੋਸ਼ ਤੋਂ ਕੰਮ ਲੈਣ ਲਈ ਇੱਕ ਅੱਖਰ ਵੀ ਮੁੰਹੂ ਨਹੀਂ ਕੱਢਿਆ ਹੈ।

DSC01139
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਫਿਲਮ “ਨਾਨਕ ਸ਼ਾਹ ਫਕੀਰ” ਦੇ ਵਿਰੁੱਧ ਰੋਸ ਮਾਰਚ ਕਰਦੇ ਹੋਏ
DSC01111
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਫਿਲਮ “ਨਾਨਕ ਸ਼ਾਹ ਫਕੀਰ” ਦੇ ਵਿਰੁੱਧ ਰੋਸ ਮਾਰਚ ਕਰਦੇ ਹੋਏ

 

ਪ੍ਰੈਸ ਕਾਨਫਰੰਸ  ਮੌਕੇ ਉਹਨਾਂ ਨਾਲ ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਨੋਬਲਜੀਤ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ, ਮਾਸਟਰ ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ ਆਦਿ ਹਾਜ਼ਿਰ ਸਨ।

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਆਰਥੀਆਂ ਨੇ ਕੈਂਪਸ ਵਿੱਚ ਰੋਸ ਮਾਰਚ ਕੀਤਾ ਅਤੇ ਫਿਲਮ ਉਤੇ ਰੋਕ ਲਗਾਉਣ ਦੀ ਮੰਗ ਕੀਤੀ। ਮਾਰਚ ਦੀ ਅਗਵਾਈ ਪਰਮਜੀਤ ਸਿੰਘ ਮੰਡ ਅਤੇ ਅਮਰਿੰਦਰ ਸਿੰਘ ਕਰ ਰਹੇ ਸਨ ਜਿਸ ਵਿੱਚ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਉਹਨਾਂ ਆਪਣਾ ਸੰਦੇਸ਼ ਦੇਣ ਲਈ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਉਹਨਾਂ ਯੂਨੀਵਰਸਿਟੀ ਦੇ ਬਾਹਰ ਗੇਟ ਉਤੇ ਖਲੋ ਕੇ ਫਿਲਮ ਨਿਰਮਾਤਾ ਵਿਰੁੱਧ ਨਾਹਰੇ ਲਾਏ।

ਇਹ ਮਾਰਚ ਯੂਨੀਵਰਸਿਟੀ  ਤੋਂ ਲੈ ਕੇ ਗੁਰਦੁਆਰਾ ਸ਼ਹੀਦਗੰਜ ਤੱਕ ਕੀਤਾ ਗਿਆ। ਮਾਰਚ ਵਿੱਚ ਰਮਨਪ੍ਰੀਤ ਕੌਰ, ਮਨਮੋਹਨਜੀਤ ਕੌਰ ਹਰਜੋਤ ਸਿੰਘ, ਅਮਨਪ੍ਰੀਤ ਸਿੰਘ, ਅਮਨਜੋਤ ਸਿੰਘ, ਗਗਨਦੀਪ ਸਿੰਘ, ਆਦਿ ਨੇ ਹਿੱਸਾ ਲਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਅਤੇ 1956 ਦਾ ਗੁਰਦੁਆਰਾ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈਣ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ
ਇਸ ਖ਼ਾਸ ਗੱਲਬਾਤ ਵਿੱਚ ਸਵਰਨਜੀਤ ਸਿੰਘ ਖ਼ਾਲਸਾ, ਜੋ ਕਿ ਨੌਰਵਿਚ, ਕਨੇਟੀਕਟ (ਅਮਰੀਕਾ) ਦੇ ਪਹਿਲੇ ਸਿੱਖ ਮੇਅਰ ਬਣੇ ਹਨ, ਨੇ ਪੱਤਰਕਾਰ ਮਨਦੀਪ ਸਿੰਘ ਨਾਲ ਆਪਣੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: