Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਰਿੰਦਰ ਸਿੱਕੇ ਦਾ ਨਾਨਕ ਸ਼ਾਹ ਫਕੀਰ ਫਿਲਮ ਨੂੰ ਵਾਪਸ ਲੈਣਾ ਪੰਥ ਦੀ ਜਿੱਤ; ਜਥੇਦਾਰ ਹੁਣ ਠੋਸ ਕਦਮ ਚੁੱਕਣ: ਸਿੱਖ ਯੂਥ ਆਫ ਪੰਜਾਬ

ਹਰਿੰਦਰ ਸਿੱਕੇ ਦਾ ਨਾਨਕ ਸ਼ਾਹ ਫਕੀਰ ਫਿਲਮ ਨੂੰ ਵਾਪਸ ਲੈਣਾ ਪੰਥ ਦੀ ਜਿੱਤ; ਜਥੇਦਾਰ ਹੁਣ ਠੋਸ ਕਦਮ ਚੁੱਕਣ: ਸਿੱਖ ਯੂਥ ਆਫ ਪੰਜਾਬ

ਹੁਸ਼ਿਆਰਪੁਰ: ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਅਪਾਣੀ ਫਿਲਮ ਦੁਨੀਆ ਭਰ ਵਿਚੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਫਿਲਮ ਨੂੰ ਜਿਥੇ ਦੁਨੀਆ ਭਰ ਦੇ ਸਿੱਖ ਦਰਸ਼ਕਾਂ ਨਕਾਰ ਚੁੱਕੇ ਸਨ ਓਥੇ ਇਸ ਫਿਲਮ ਨੂੰ ਦੇਸ਼-ਵਿਦੇਸ਼ ਵਿਚ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।

ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਫਿਲਮ ਦੀ ਪਹਿਲੀ ਝਲਕੀ ਆਉਣ ਵਾਲੇ ਦਿਨ ਹੀ ਸਿੱਖ ਯੂਥ ਆਫ ਪੰਜਾਬ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਸੀ।

ਹਰਿੰਦਰ ਸਿੱਕਾ
ਹਰਿੰਦਰ ਸਿੱਕਾ

ਬਿਆਨ ਅਨੁਸਾਰ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਵੱਲੋਂ ਇਸ ਫਿਲਮ ਦੇ ਵਿਰੁੱਧ ਡਟਣ ਦੇ ਨਾਲ ਸਮੁਚੇ ਪੰਥ ਨੂੰ ਇਸ ਫਿਲਮ ਦੇ ਵਿਰੁੱਧ ਅਵਾਜ ਬੁਲੰਦ ਕਰਨ ਲਈ ਅਪੀਲ ਕੀਤੀ ਗਈ ਜਿਸ ਨੂੰ ਸਮੁੱਚੇ ਪੰਥ ਨੇਂ ਭਰਵਾਂ ਹੁੰਗਾਰਾ ਦਿੱਤਾ ਜਿਸ ਕਾਰਨ ਆਖਿਰਕਾਰ ਸਿੱਕੇ ਨੂੰ ਇਹ ਸਿੱਖ ਸਿਧਾਂਤਾਂ ਵਿਰੋਧੀ ਫਿਲਮ ਵਾਪਿਸ ਲੈਣੀ ਪਈ।

ਸਿੱਖ ਯੂਥ ਆਫ ਪੰਜਾਬ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਹੈ ਕਿ “ਹਰਿੰਦਰ ਸਿੱਕਾ ਨੇਂ ਭਾਂਵੇਂ ਅੱਜ ਫਿਲਮ ਵਾਪਿਸ ਲਈ ਪਰ ਸਿੱਕਾ ਆਪਣੇ ਆਪ ਨੂੰ ਹੁਣ ਪੰਥ ਦੋਖੀ ਦੇ ਦੋਸ਼ ਤੋਂ ਨਹੀਂ ਬਚਾ ਸਕਦਾ। ਪਿਛਲੇ ਕਾਫੀ ਸਮੇਂ ਤੋਂ ਸਿੱਕੇ ਨੂੰ ਪੰਥ ਵੱਲੋਂ ਇਹ ਸਮਝਾਇਆ ਜਾ ਰਿਹਾ ਸੀ ਕਿ ਉਹ ਇਸ ਸਿੱਖ ਸਿਧਾਂਤਾਂ ਵਿਰੋਧੀ ਫਿਲਮ ਨੂੰ ਰਿਲੀਜ਼ ਨਾ ਕਰੇ ਕਿਉਂਕਿ ਇਸ ਨਾਲ ਗੁਰੂ ਪਾਤਸ਼ਾਹ ਦੀ ਤੌਹੀਨ ਹੁੰਦੀ ਹੈ। ਜਿਸ ਤਹਿਤ ਦਲ ਖਾਲਸਾ ਵੱਲੋਂ ਭਾਈ ਕੰਵਰਪਾਲ ਸਿੰਘ ਨੇਂ ਸਿੱਕੇ ਨੂੰ ਚਿੱਠੀ ਵੀ ਲਿੱਖੀ ਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਸਿੱੱਖ ਸੰਗਤਾਂ ਦੇ ਸਹਿਯੋਗ ਨਾਲ ਹਜਾਰਾਂ ਮੇਲਾਂ ਵੀ ਸਿੱਕੇ ਨੂੰ ਭੇਜੀਆਂ ਗਈਆਂ। ਪਰ ਇਸ ਪੰਥ ਦੋਖੀ ਨੇਂ ਪੰਥ ਨਾਲ ਧ੍ਰੋਹ ਕਮਾਉਂਦੇ ਹੋਏ 17 ਅਪ੍ਰੈਲ ਨੂੰ ਫਿਲਮ ਰਿਲੀਜ ਕਰ ਦਿੱਤੀ । ਪਰ ਵਿਸ਼ਵ ਪੱਧਰ ਉੱਤੇ ਸਿੱਖ ਸੰਗਤਾਂ ਦੇ ਵਿਰੋਧ ਕਾਰਨ ਸਿੱਕੇ ਨੂੰ ਆਖਿਰ ਕਾਰ ਇਹ ਫਿਲਮ ਵਾਪਿਸ ਲੈਣੀ ਪਈ।”

ਇਸ ਲਿਖਤੀ ਬਿਆਨ ਰਾਹੀਂ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਸਲੇ ਤੇ ਹੁਣ ਕੌਮ ਦੀ ਸੁਚੱਜੀ ਅਗਵਾਈ ਕਰਨ ਅਤੇ ਸਿੱਖ ਸਿਧਾਂਤਾਂ ਉਤੇ ਪਹਿਰਾ ਦਿੰਦੇ ਹੋਏ ਪੰਥਕ ਜਥੇਬੰਦੀਆਂ ਦੀ ਰਾਇ ਲੈ ਕੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਤਾਂ ਕਿ ਫਿਲਮਾਂ ਦੇ ਰੂਪ ਵਿੱਚ ਸਿਖੀ ਸਿਧਾਂਤਾਂ ਉੱਤੇ ਹੋਣ ਵਾਲੇ ਅਜਿਹੇ ਯਤਨਾਂ ਉਤੇ ਹਮੇਸ਼ਾ ਲਈ ਰੋਕ ਲੱਗ ਸਕੇ।

ਬਿਆਨ ਦੇ ਅਖੀਰ ਵਿਚ ਕਿਹਾ ਗਿਆ ਹੈ ਕਿ ਹਰਿੰਦਰ ਸਿੱਕੇ ਵਲੋਂ ਫਿਲਮ ਨੂੰ ਵਾਪਿਸ ਲੈਣਾ ਸਮੁਚੇ ਪੰਥ ਦੀ ਜਿੱਤ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ
ਬੀਤੇ ਸਮੇਂ ਦੌਰਾਨ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਚਿਤਰਤ ਕਰਨ ਵਿਰੁਧ ਸਿੱਖ ਪੰਥ ਵਲੋਂ ਉੱਚੀ ਸੁਰ ਚ ਆਵਾਜ਼ ਬੁਲੰਦ ਕੀਤੀ ਗਈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ
ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: