ਅੰਮ੍ਰਿਤਸਰ ( 23 ਜਨਵਰੀ,2015): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੌਰਾਨ ਸ਼ਹੀਦ ਭਾੲੀ ਗੁਰਜੀਤ ਸਿੰਘ ਝੋਕ ਹਰੀਹਰ ਦੀ ਅਗਵਾੲੀ ਵਿੱਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਖਾਲਸਾ ਕਾਲਜ ਯੂਨਿਟ ਦੇ ਪ੍ਰਧਾਨ ਰਹੇ ਸ਼ਹੀਦ ਭਾਈ ਗੁਰਸਾਹਿਬ ਸਿੰਘ ਮੰਡਿਆਲਾ ਦਾ 24ਵਾਂ ਸ਼ਹੀਦੀ ਦਿਹਾੜਾ ੳੁਹਨਾਂ ਦੇ ਪਰਿਵਾਰ ਵਲੋਂ, ੳੁਹਨਾਂ ਦੇ ਜੱਦੀ ਪਿੰਡ ਮੰਡਿਆਲਾ,ਨੇੜੇ ਚੱਬਾ ਜਿਲਾ ਅੰਮ੍ਰਿਤਸਰ ਵਿਖੇ ਖ਼ਾਲਸਾੲੀ ਜਾਹੋ-ਜਲਾਲ ਨਾਲ ਮਨਾੲਆ ਗਿਆ।

ਇਸ ਮੌਕੇ ਸਜੇ ਹੋਏ ਦੀਵਾਨਾਂ ਚ ਗੁਰਬਾਣੀ ਕੀਰਤਨ,ਕਥਾ ਵਿਚਾਰਾਂ,ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਦਮਦਮੀ ਟਕਸਾਲ ਅਜਨਾਲਾ, ਯੂਨਾੲਟਿਡ ਅਕਾਲੀ ਦਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਸਿੱਖ ਯੂਥ ਫ਼ਰੰਟ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀਆਂ ਭਰੀਆਂ।
ਬੁਲਾਰਿਆਂ ਨੇ ਸੰਤ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਮੌਜੂਦਾ ਸਿੱਖ ਸੰਘਰਸ਼ ‘ਤੇ ਚਾਨਣਾ ਪਾਉਂਦੇ ਹੋੲੇ ਧਾਰਮਿਕ ਅਤੇ ਰਾਜਸੀ ਵਿਚਾਰਾਂ ਦੀ ਸਾਂਝ ਕੀਤੀਆਂ ਅਤੇ ਸਰਕਾਰਾਂ ਦੀ ਸ਼ਹਿ ‘ਤੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਵਪਾਰ ਦੀ ਸਖਤ ਨਿੰਦਿਆ ਕੀਤੀ ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਭਾਈ ਹਰਪ੍ਰੀਤ ਸਿੰਘ ਬੰਟੀ,ਭਾਈ ਸੰਦੀਪ ਸਿੰਘ ਫ਼ੌਜੀ, ਡਾ. ਸ਼ਰਨਜੀਤ ਸਿੰਘ ਰਟੌਲ, ਭਾਈ ਪਪਲਪ੍ਰੀਤ ਸਿੰਘ, ਭਾਈ ਸੁਖਜੀਤ ਸਿੰਘ ਖੇਲਾ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਭਾਈ ਜਸਬੀਰ ਸਿੰਘ ਮੰਡਿਆਲਾ (ਭਰਾਤਾ ਸ਼ਹੀਦ ਭਾਈ ਗੁਰਸਾਹਿਬ ਸਿੰਘ) , ਭਾਈ ਪ੍ਰਤਾਪ ਸਿੰਘ ਧਰਮੀ ਫ਼ੌਜੀ,ਭਾਈ ਮੇਜਰ ਸਿੰਘ ਪੰਡੋਰੀ, ਆਦਿ ਹਾਜ਼ਰ ਸਨ।