Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਪਣਾ ਸਮੁੱਚਾ ਜੀਵਨ ਦੁਖੀਆਂ ਨੂੰ ਸਮਰਪਿਤ ਕਰਨ ਵਾਲੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ ਅੱਜ ਹੋ ਰਹੀ ਹੈ ਰਿਲੀਜ਼

ਆਪਣਾ ਸਮੁੱਚਾ ਜੀਵਨ ਦੁਖੀਆਂ ਨੂੰ ਸਮਰਪਿਤ ਕਰਨ ਵਾਲੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ ਅੱਜ ਹੋ ਰਹੀ ਹੈ ਰਿਲੀਜ਼

ਜਲੰਧਰ (29 ਜਨਵਰੀ, 2015): ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਅਤੇ ਆਪਣਾ ਸਮੁੱਚਾ ਜੀਵਨ ਦੁਖੀ ਮਾਨਵਤਾ ਨੂੰ ਸਮਰਪਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਨਵੀਂ ਪੰਜਾਬੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ।

826222__aze ਵਾਈਟ ਹਿੱਲ ਪ੍ਰੋਡਕਸ਼ਨਸ, ਪੂਨੀਲੈਂਡ ਸਟੂਡੀਓ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਬਣਾਈ ਗਈ ਇਸ ਫਿਲਮ ਦੇ ਨਿਰਦੇਸ਼ਕ ਹਰਜੀਤ ਸਿੰਘ ਹਨ। ਫਿਲਮ ‘ਚ ਭਗਤ ਪੂਰਨ ਸਿੰਘ ਦਾ ਕਿਰਦਾਰ ਉੱਘੇ ਬਾਲੀਵੁੱਡ ਅਦਾਕਾਰ ਪਵਨ ਮਲਹੋਤਰਾ ਨਿਭਾਅ ਰਹੇ ਹਨ।

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਆਪਣੇ ਆਪ ‘ਚ ਇਕ ਸੰਸਥਾ ਸਨ। ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਇਕ ਵੱਡੇ ਸਕਾਲਰ ਵੀ ਸਨ ਤੇ ਉਨ੍ਹਾਂ ਨੂੰ ਜਿੱਥੇ ਖੁਦ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਾਕ ਸੀ, ਉਥੇ ਉਹ ਆਪਣੀਆਂ ਲਿਖਤਾਂ ਨਾਲ ਵੀ ਆਪਣੇ ਮਨ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ ।

 ਉਨ੍ਹਾਂ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਸ੍ਰੀ ਹਰਜੀਤ ਸਿੰਘ ਹਨ, ਜਦਕਿ ਸੰਗੀਤ ਗੁਰਮੋਹ ਅਤੇ ਵਿੱਕੀ ਭੋਈ ਵਲੋਂ ਤਿਆਰ ਕੀਤਾ ਗਿਆ ਹੈ। ਫਿਲਮ ਦੇ ਗੀਤ ਜਿੱਥੇ ਉੱਘੇ ਗਾਇਕ ਸੁਖਵਿੰਦਰ ਤੋਂ ਇਲਾਵਾ ਹੋਰਨਾਂ ਨਾਮਵਰ ਕਲਾਕਾਰਾਂ ਵਲੋਂ ਗਾਏ ਗਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਪਣੀ ਸਾਰੀ ਜ਼ਿੰਦਗੀ ਦੁਖੀਆਂ ਦਰਦਮੰਦਾਂ ਦੇ ਲੇਖੇ ਲਾਉਣ ਵਾਲੇ ਅਤੇ ਸੇਵਾ ਦੀ ਅਤਿ ਉੱਤਮ ਮਿਸਾਲ ਪੇਸ਼ ਕਰਨ ਵਾਲੇ ਅੰਮਿ੍ਤਸਰ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੇ ਜੀਵਨ 'ਤੇ ਅਧਾਰਿਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: