ਜਲੰਧਰ (18 ਜਨਵਰੀ, 2015): ਪਿੱਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਫੈਲੇ ਵੱਡ-ਆਕਾਰੀ ਅਤੇ ਚਰਚਿੱਤ 6000 ਕਰੋੜ ਰੁਪਏ ਦੇ ਨਸ਼ਿਆਂ ਦੇ ਕਾਰੋਬਾਰ ਕੇਂਦਰ ਸਰਕਾਰ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ‘ਚ ਵੱਡੇ ਫੇਰਬਦਲ ਕਰਨ ਤੋਂ ਬਾਅਦ ਜਾਂਚ ‘ਚ ਤੇਜ਼ੀ ਲਿਆਉਣ ਦੀ ਤਿਆਰੀ ਦਾ ਕੰਮ ਸ਼ੁਰੂ ਹੋ ਗਿਆ ਹੈ ।
ਚਾਹੇ ਹੁਣ ਤੱਕ ਸੂਬੇ ਦੇ ਚੋਟੀ ਦੇ ਸਿਆਸੀ ਆਗੂ ਵੀ ਇਸ ਜਾਂਚ ‘ਚ ਚੱਲ ਰਹੀ ਪੁੱਛਗਿੱਛ ‘ਚ ਸ਼ਾਮਿਲ ਹੋ ਚੁੱਕੇ ਹਨ ਪਰ ਇਨਫੋਰਸਮੈਂਟ ਡਾਇਰੈਕਟੋਰੇਟ ‘ਚ ਹੋਏ ਫੇਰਬਦਲ ਤੋਂ ਸਪੱਸ਼ਟ ਹੈ ਕਿ ਕੇਂਦਰ ਇਸ ਮਾਮਲੇ ‘ਚ ਹੁਣ ਤੇਜ਼ੀ ਲਿਆਉਣ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਚਾਹੇ ਵਿਭਾਗ ਹੁਣ ਤੱਕ ਇਸ ਮਾਮਲੇ ‘ਚ ਇਕ ਦਰਜਨ ਦੇ ਕਰੀਬ ਸਿਆਸੀ ਆਗੂਆਂ, ਅਧਿਕਾਰੀਆਂ ਤੇ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕਰਨ ਲਈ ਸੱਦ ਚੁੱਕਾ ਹੈ ਪਰ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਤੋਂ ਬਾਅਦ ਇਹ ਸੰਕੇਤ ਕੇਂਦਰ ਨੇ ਦੇ ਦਿੱਤਾ ਹੈ ਕਿ ਡਰੱਗ ਮਾਮਲੇ ਦੀ ਜਾਂਚ ‘ਚ ਹੁਣ ਨਾ ਸਿਰਫ਼ ਤੇਜ਼ੀ ਆਏਗੀ ਸਗੋਂ ਤਸਕਰੀ ਦੇ ਦੋਸ਼ਾਂ ‘ਚ ਜੇਲ੍ਹ ‘ਚ ਬੰਦ ਰਾਜਾ, ਸੁੱਖਾ ਤੇ ਬਿੱਟੂ ਿਖ਼ਲਾਫ਼ ਵਿਭਾਗ ਵੱਲੋਂ ਜਲਦੀ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਚਾਹੇ ਡਰੱਗ ਮਾਮਲੇ ਦੀ ਜਾਂਚ ਦਾ ਕੰਮ ਤਾਂ ਸਿੱਧਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਕਰ ਰਹੇ ਹਨ ਪਰ ਕੇਂਦਰ ਵੱਲੋਂ ਵੀ ਇਸ ਮਾਮਲੇ ‘ਚ ਦਿੱਲੀ ਤੋਂ ਸਿੱਧੀ ਕੇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਕੁੱਝ ਭਾਜਪਾ ਆਗੂ ਡਰੱਗ ਮਾਮਲੇ ਦੀ ਜਾਂਚ ‘ਚ ਤੇਜ਼ੀ ਲਿਆਉਣ ਲਈ ਦਿੱਲੀ ਜਾ ਕੇ ਆਲ ਇੰਡੀਆ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਇਸ ਮਾਮਲੇ ‘ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਸੀ ਕਿ ਲੋਕ ਇਸ ਅਹਿਮ ਮਾਮਲੇ ‘ਚ ਕੋਈ ਨਤੀਜਾ ਚਾਹੁੰਦੇ ਹਨ ਙ ਭਾਜਪਾ ਆਗੂਆਂ ਦਾ ਮੰਨਣਾ ਸੀ ਕਿ ਇਸ ਮਾਮਲੇ ‘ਚ ਜਾਂਚ ਖ਼ਤਮ ਕਰਕੇ ਨਤੀਜਾ ਸਾਹਮਣੇ ਲਿਆਉਣਾ ਚਾਹੀਦਾ ਹੈ।