ਅੰਮਿ੍ਤਸਰ (22 ਜਨਵਰੀ, 2015): ਆਪਣੀ ਸਾਰੀ ਜ਼ਿੰਦਗੀ ਦੁਖੀਆਂ ਦਰਦਮੰਦਾਂ ਦੇ ਲੇਖੇ ਲਾਉਣ ਵਾਲੇ ਅਤੇ ਸੇਵਾ ਦੀ ਅਤਿ ਉੱਤਮ ਮਿਸਾਲ ਪੇਸ਼ ਕਰਨ ਵਾਲੇ ਅੰਮਿ੍ਤਸਰ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੇ ਜੀਵਨ ‘ਤੇ ਅਧਾਰਿਤ ਬਣਾਈ ਗਈ ਪੰਜਾਬੀ ਫਿਲਮ ‘ਇਹ ਜਨਮੁ ਤੁਮ੍ਹਾਰੇ ਲੇਖੇ, 30 ਜਨਵਰੀ ਨੂੰ ਜਾਰੀ ਕੀਤੀ ਜਾ ਰਹੀ ਹੈ।
ਇਸ ਫਿਲਮ ਬਾਰੇ ਗੱਲ ਕਰਦਿਆਂ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਮੁੱਖੀ ਡਾ: ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਫਿਲਮ ਬਣਾਉਣ ਦਾ ਮਕਸਦ ਧਨ ਕਮਾਉਣਾ ਨਹੀਂ ਬਲਕਿ ਇਸ ਵਿਲਖਣ ਸਖਸ਼ੀਅਤ ਬਾਰੇ ਦੁਨੀਆਂ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ ।
ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪਵਨ ਮਲਹੋਤਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਪਵਨ ਮਲਹੋਤਰਾ ਨੇ ਕਿਹਾ ਕਿ ਫਿਲਮ ਕੰਮ ਕਰਨਾ ਬੜਾ ਮੁਸ਼ਕਿਲ ਸੀ ਕਿਉਂਕਿ ਭਗਤ ਪੂਰਨ ਸਿੰਘ ਇਕ ਅਜਿਹੀ ਸਖਸ਼ੀਅਤ ਸਨ, ਜੋ ਭਗਤ ਦੇ ਨਾਲ ਸੰਤ ਵੀ ਸਨ।ਉਨ੍ਹਾਂ ਉਮੀਦ ਕੀਤੀ ਕਿ ਦਰਸ਼ਕ ਉਨ੍ਹਾਂ ਦਾ ਕੰਮ ਪਸੰਦ ਕਰਨਗੇ।