ਕਾਲਾਂਵਾਲੀ (9 ਦਸੰਬਰ, 2014): ਸੌਦਾ ਸਿਰਸਾ ਦੇ ਡੇਰੇ ਦੇ ਪ੍ਰੇਮੀ ਡੇਰੇ ਦੀ ਡਿੱਗਦੀ ਸ਼ਾਖ ਨੂੰ ਬਹਾਲ ਕਰਨ ਅਤੇ ਡੇਰੇ ਨਾਲ ਭੋਲੇ ਭਾਲੇ ਲੋਕਾਂ ਨੂੰ ਫਸਾਉਣ ਲਈ ਬਹਾਨੇ ਲੱਭਦੇ ਰਹਿੰਦੇ ਹਨ ਅਤੇ ਡੇਰੇ ਲਿਜਾ ਜੇ ਧੱਕੇ ਨਾਲ ਹੀ ਲੋਕਾਂ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਡੇਰੇ ਦੇ ਜਾਲ ਵਿੱਚ ਫਸਾਉਦੇ ਹਨ।

ਅਜਿਹੀ ਹੀ ਇੱਕ ਘਟਨਾਂ ਹਾਲ ਹੀ ਵਿੱਚ ਕਾਲਾਂਵਾਲੀ ਵਿੱਚ ਵਾਪਰੀ, ਜਿੱਥੇ ਪ੍ਰੇਮੀਆਂ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਬਹਾਨੇ ਨਾਲ ਡੇਰੇ ਵਿਚ ਲਿਜਾ ਕੇ ਨਾਮ ਦੇਣ ਦੇ ਮਾਮਲੇ ਭਾਵੇਂ ਕਾਲਾਵਾਲੀ ਤੋਂ ਬਾਦਲ ਦਲ ਦੇ ਵਿਧਾਇਕ ਸ ਬਲਕੌਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਹਲਕਾ ਡੱਬਵਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ ਵੱਲੋਂ ਦਬਅ ਬਣਾਉਣ ‘ਤੇ ਡੇਰਾ ਪ੍ਰੇਮੀਆਂ ਨੂੰ ਮਾਫੀ ਮੰਗਣੀ ਪਈ।
ਪ੍ਰੇਮੀਆਂ ਖਿਲਾਫ ਸ਼ਿਕਾਇਤ ਕਰਨ ਵਾਲੀਆਂ ਲੜਕੀਆਂ ਨੂੰ ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੇ ਚੌਟਾਲਾ ਮਿਲਣ ਪਿੰਡ ਕਾਲਾਂਵਾਲੀ ਪੁੱਜੇ। ਇੱਕ ਵਿਦਿਆਰਥਣ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਗਵਿਜੈ ਚੌਟਾਲਾ ਨੇ ਕਿਹਾ ਕਿ ਸਿਰਫ਼ ਮੁਆਫ਼ੀ ਮੰਗ ਲੈਣ ਨਾਲ ਹੀ ਮਾਮਲਾ ਨਹੀਂ ਨਿੱਬੜ ਜਾਂਦਾ। ਪਾਰਟੀ ਦੇ ਆਦੇਸ਼ ‘ਤੇ ਹੀ ਮੈਂ ਪਿੰਡ ਵਿਚ ਲੜਕੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਇੱਥੇ ਆਇਆ ਹਾਂ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾੲ ਕਿ ਸੌਦਾ ਸਾਧ ਡੇਰਾ ‘ਤੇ ਹੱਤਿਆ ਤੇ ਜਬਰ ਜਨਾਹ ਦੇ ਦੋਸ਼ ਚੱਲ ਰਹੇ ਹਨ ਅਤੇ ਇਹ ਰਾਮਪਾਲ ਤੋਂ ਕਈ ਗੁਣਾ ਜ਼ਿਆਦਾ ਖ਼ਤਰਨਾਕ ਹੈ। ਜਦੋਂ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ‘ਤੇ ਸਰਕਾਰ ਨੂੰ ਇੰਨਾ ਜ਼ੋਰ ਲਾਉਣਾ ਪਿਆ ਤਾਂ ਇਸ ਡੇਰੇ ਦੇ ਖ਼ਿਲਾਫ਼ ਕੀ ਹੋਵੇਗਾ।
ਇਸ ਮੌਕੇ ਉਨ੍ਹਾਂ ਨਾਲ ਕਾਲਾਂਵਾਲੀ ਦੇ ਵਿਧਾਇਕ ਬਲਕੌਰ ਸਿੰਘ, ਜਸਵੀਰ ਸਿੰਘ ਮਾਂਗੇਆਣਾ, ਬਲਤੇਜ ਮਾਨ, ਜਸਵੰਤ ਸਿੰਘ, ਗੁਰਰਾਜ ਸਿੰਘ, ਅਪਜੀਤ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।