ਕੋਟ ਈਸੇ ਖਾਂ (16 ਅਕਤੂਬਰ, 2014 ): ਦਿੱਲੀ ਸਿੱਖ ਕਤਲੇਆਮ ਦੇ ਇਸ ਸਾਲ ਨਵੰਬਰ ਵਿੱਚ 30 ਸਾਲ ਪੂਰੇ ਹੋ ਚੁੱਕੇ ਹਨ ਪਰ ਇਸ ਕਤਲੇਆਮ ਦੇ ਮੁੱਖ ਸਾਜਿਸਕਾਰਾਂ ,ਚੋਂ ਕਿਸੇ ਇੱਕ ਨੂੰ ਵੀ ਭਾਰਤੀ ਨਿਆਇਕ ਢਾਂਚੇ ਨੇ ਸਜ਼ਾ ਦੇਕੇ ਸਿੱਖਾਂ ਨਾਲ ਰਿਨਸਾਫ ਨਹੀਂ ਕੀਤਾ ਅਤੇ ਕਤਲੇਆਮ ਦੇ ਪੀੜਤਾਂ ਵੱਲੋਂ ਸਾਲਾ ਬੱਧੀ ਭਾਰਤੀ ਨਿਆਇਕ ਢਾਂਚੇ ਵੱਲੋਂ ਇਨਸਾਫ ਨਾ ਮਿਲਣ ‘ਤੇ ਕੌਮਾਂਤਰੀ ਪੱਧਰ ‘ਤੇ ਆਣਾਜ਼ ਉਠਾੳਜ਼ ਦਾਫੈਸਲਾ ਕੀਤਾ ਹੈ ਤਾਂ ਕਿ ਕੌਮਾਂਤਰੀ ਭਾਈਚਾਰੇ ਦੀ ਮੱਦਦ ਨਾਲ ਉਹ ਭਾਰਤ ਵਿੱਚ ਸਰਕਾਰ ਦੀ ਸ਼ਮੂਲੀਅਤ ਨਾਲ ਕਤਲ ਕੀਤੇ ਗਏ ਆਪਣੇ ਸਕੇ-ਸਬੰਧੀਆਂ ਲਈ ਇਨਸਾਫ ਪ੍ਰਾਪਤ ਕਰ ਸਕਣ।

ਇਨਸਾਫ ਮਾਰਚ ਲਈ ਸਿੱਖ ਕਾਰਕੂਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ
ਕੇਂਦਰ ਸਰਕਾਰ ਅਤੇ ਭਾਰਤੀ ਨਿਆਂ ਪ੍ਰਣਾਲੀ ਕੋਲੋਂ ਇਨਸਾਫ ਦੀ ਆਸ ਛੱਡ ਚੁੱਕੇ ਕਈ ਪੀੜਤਾਂ ਵੱਲੋਂ ਦਲ ਖਾਲਸਾ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਯੂਨਾਈਟਡ ਸਿੱਖ ਮੂਵਮੈਂਟ, ਸ਼੍ਰੋਮਣੀ ਖਾਲਸਾ ਪੰਚਾਇਤ, ਸਿੱਖ ਯੂਥ ਆਫ ਪੰਜਾਬ ਆਦਿ ਜਥੇਬੰਦੀਆਂ ਦੀ ਅਗਵਾਈ ਵਿਚ ਆਪਣੀ ਇਸ ਗੱਲ ਨੂੰ ਸੰਯੁਕਤ ਰਾਸ਼ਟਰ ਅੱਗੇ ਰੱਖਣ ਲਈ 2 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਮਾਰਚ ਸ਼ੁਰੂ ਕਰਕੇ 3 ਨਵੰਬਰ ਨੂੰ ਦਿੱਲੀ ਪਹੁੰਚ ਕੇ ਇਨਸਾਫ ਦੀ ਮੰਗ ਲਈ ਆਵਾਜ਼ ਉਠਾਈ ਜਾਵੇਗੀ।
ਇਸ ਸਬੰਧੀ ਸਥਾਨਕ ਸ਼ਹਿਰ ਵਿਖੇ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਖਾਲਸਾ, ਗਗਨਦੀਪ ਸਿੰਘ ਜਨਰਲ ਸਕੱਤਰ ਦਲ ਖਾਲਸਾ ਅਤੇ ਡਾਕਟਰ ਸੁਰਜੀਤ ਸਿੰਘ ਖਾਲਿਸਤਾਨੀ ਨੇ ਕਿਹਾ ਕਿ 3 ਨਵੰਬਰ ਨੂੰ ਮਾਰਚ ਦੇ ਰੂਪ ‘ਚ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਪੁੱਜਣ ਤੋਂ ਬਾਅਦ ਸਵੇਰ 11 ਵਜੇ ਜੰਤਰ ਮੰਤਰ ਦਿੱਲੀ ਵਿਖੇ ਇਨਸਾਫ ਰੈਲੀ ਕੀਤੀ ਜਾਵੇਗੀ। ਦਿੱਲੀ ਵਿੱਚ ਕੀਤੀ ਜਾ ਰਹੀ ਇਨਸਾਫ ਰੈਲੀ ਵਿੱਚ ਹਮ ਖਿਆਲੀ ਅਤੇ ਭਾਰਤ ਵਿੱਵ ਦਮਨ ਦਾ ਸ਼ਿਕਾਰ ਹੋ ਰਹੀਆਂ ਕਸ਼ਮੀਰੀ, ਤਾਮਿਲ, ਨਾਗੇ, ਈਸਾਈ, ਮਨੀਪੁਰ ਦੀਆਂ ਘੱਟ ਗਿਣਤੀ ਕੌਮਾਂ ਦੇ ਆਗੂ ਵੀ ਹਿੱਸਾ ਲੈਣਗੇ।
ਇਸ ਤੋਂ ਬਾਅਦ ਯੂ. ਐੱਨ. ਓ. ਦੇ ਦੂਤਘਰ ਨੂੰ ਇਕ ਯਾਦ ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਖੋਸਾ, ਕੁਲਵੰਤ ਸਿੰਘ ਫੌਜੀ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਬੱਗਾ ਸਿੰਘ, ਹਰਜਿੰਦਰ ਸਿੰਘ, ਬਚਿੱਤਰ ਸਿੰਘ ਮਹਿਲ, ਬਲਜੀਤ ਸਿੰਘ ਬਹਿਰਾਮਕੇ, ਜੋਗਾ ਸਿੰਘ, ਰਾਮ ਸਿੰਘ ਖੋਸਾ ਆਦਿ ਆਗੂ ਹਾਜ਼ਰ ਸਨ।