Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਸਲੀ ਹਮਲਿਆ ਦਾ ਲਗਾਤਾਰ ਸ਼ਿਕਾਰ ਹੋ ਰਹੇ ਸਿੱਖ, ਪਾਕਿਸਤਾਨ ਛੱਡ ਕੇ ਜਾਣ ਲਈ ਹੋਏ ਮਜ਼ਬੂਰ

ਨਸਲੀ ਹਮਲਿਆ ਦਾ ਲਗਾਤਾਰ ਸ਼ਿਕਾਰ ਹੋ ਰਹੇ ਸਿੱਖ, ਪਾਕਿਸਤਾਨ ਛੱਡ ਕੇ ਜਾਣ ਲਈ ਹੋਏ ਮਜ਼ਬੂਰ

ppppppppppppppppppppppppakਪੇਸ਼ਾਵਰ ( 14 ਸਤੰਬਰ, 2014): ਅਣਪਛਾਤੇ ਹਮਲਾਵਰਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖ ਹੁਣ ਪਾਕਿਸਤਾਨ ਛੱਡਕੇ ਕਿਸੇ ਹੋਰ ਜਗਾਂ ਪਨਾਹ ਲੈਣ ਬਾਰੇ ਸੋਚ ਰਹੇ ਹਨ। ਪਾਕਿਸਤਾਨ ‘ਚ ਸਦੀਆਂ ਤੋਂ ਰਹਿ ਰਿਹਾ ਸਿੱਖ ਭਾਈਚਾਰਾ ਪਿਛਲੇ ਕੁਝ ਚਿਰ ਤੋਂ ਲਗਾਤਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ।

ਪੇਸ਼ਾਵਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਰਹਿੰਦੇ ਸਿੱਖ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ‘ਤੇ ਹਨ। ਪੇਸ਼ਾਵਰ ਦੇ ਨੌਥੀਆ ਇਲਾਕੇ ‘ਚ ਆਪਣੇ ਪਿਤਾ ਨਾਲ ਕੱਪੜੇ ਦੀ ਦੁਕਾਨ ਚਲਾਉਂਦੇ ਹਰਜੀਤ ਸਿੰਘ ਨੂੰ 6 ਸਤੰਬਰ ਨੂੰ ਮੋਟਰਸਾਈਕਲ ‘ਤੇ ਆਏ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ।

ਇੱਕ ਮਹੀਨਾ ਪਹਿਲਾਂ ਇਸੇ ਤਰ੍ਹਾਂ ਪੇਸ਼ਾਵਰ ‘ਚ ਤਿੰਨ ਸਿੱਖ ਵਪਾਰੀਆਂ ‘ਤੇ ਉਨ੍ਹਾਂ ਦੀ ਦੁਕਾਨ ‘ਤੇ ਹਮਲਾ ਕੀਤਾ ਗਿਆ, ਜਿਸ ‘ਚ ਇੱਕ ਵਿਅਕਤੀ ਬਚ ਗਿਆ, ਜਦਕਿ ਇੱਕ ਹੋਰ ਸਿੱਖ ਵਪਾਰੀ ਗਗਨ ਸਿੰਘ ਪੇਸ਼ਾਵਰ ਤੋਂ 40 ਕਿਲੋਮੀਟਰ ਦੂਰ ਜ਼ਿਲ੍ਹਾ ਮਰਦਾਨ ‘ਚ ਆਪਣੀ ਦੁਕਾਨ ਅੰਦਰ ਮੁਰਦਾ ਪਾਇਆ ਗਿਆ।

ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਮ ਹਮਲੇ ਨਹੀਂ, ਸਗੋਂ ਫਿਰਕੂ ਅਧਾਰ ‘ਤੇ ਕੀਤੇ ਗਏ ਹਮਲੇ ਸਨ, ਪਰ ਅਜੇ ਇਹ ਕਹਿ ਸਕਣਾ ਬਹੁਤ ਮੁਸ਼ਕਲ ਹੈ ਕਿ ਹਮਲਿਆਂ ਪਿਛੇ ਕਿਹੜੇ ਲੋਕਾਂ ਦਾ ਹੱਥ ਹੈ।

ਇੱਕ ਸਥਾਨਕ ਸਿੱਖ ਗਗਨ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਜਥੇਬੰਦੀ ਨੇ ਸਿੱਖਾਂ ‘ਤੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਸਿੱਖਾਂ ਨੂੰ ਇਸ ਤੋਂ ਪਹਿਲਾਂ ਕਦੇ ਕੋਈ ਧਮਕੀ ਮਿਲੀ ਹੈ ਅਤੇ ਇਹੋ ਗੱਲ ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰ ਰਹੀ ਹੈ। ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਇਹਨਾਂ ਹਮਲਿਆਂ ਪਿਛੇ ਆਖਰ ਕੌਣ ਹੈ।

ਜ਼ਿਕਰਯੋਗ ਹੈ ਕਿ ਸਿੱਖ ਇੱਥੋਂ ਦੇ ਸਮਾਜਕ ਤਾਣੇ-ਬਾਣੇ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਵੱਡੇ ਬਜ਼ੁਰਗ ਇਲਾਕੇ ‘ਚ ਫੈਸਲੇ ਲੈਣ ਵਾਲੀ ਪੰਚਾਇਤ ਜਿਰਗਾ ‘ਚ ਵੀ ਸ਼ਾਮਲ ਹੁੰਦੇ ਸਨ, ਪਰ 9/11 ਦੇ ਹਮਲੇ ਮਗਰੋਂ ਕਬਾਇਲੀ ਇਲਾਕੇ ਇਸਲਾਮੀ ਖਾੜਕੂਆਂ ਦੇ ਅੱਡੇ ਬਣ ਗਏ ਅਤੇ ਮੰਗਲਬਾਗ ਨਾਮੀ ਇੱਕ ਕਮਾਂਡਰ ਨੇ ਸਿੱਖਾਂ ਨੂੰ ਧਮਕੀ ਦਿੱਤੀ ਅਤੇ ਗ਼ੈਰ-ਸਿੱਖਾਂ ‘ਤੇ ਲਾਗੂ ਕੀਤੇ ਗਏ ਤੇ ਟੈਕਸ ਭਰਨ ਲਈ ਮਜਬੂਰ ਕੀਤਾ। ਹਾਲਾਤ ਔਖੇ ਹੋ ਜਾਣ ‘ਤੇ ਸਿੱਖ ਕਬਾਇਲੀ ਇਲਾਕਿਆਂ ਤੋਂ ਪਲਾਇਨ ਕਰਕੇ ਪੇਸ਼ਾਵਰ ਚਲੇ ਗਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਡੀਆ ਅਤੇ ਪਾਕਿਸਤਾਨ ਵਿਚ ਭਾਵੇਂ ਅਜੇ ਤੱਕ ਆਵਾਜਾਈ ਮੁੜ ਬਹਾਲ ਨਹੀਂ ਹੋਈ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ
ਗੁਰਦੁਆਰਾ ਮੰਜੀ ਸਾਹਿਬ, ਪਾਤਿਸ਼ਾਹੀ 9ਵੀਂ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਪੰਥ ਸੇਵਕ ਜਥਾ ਦੋਆਬਾ ਵੱਲੋਂ ਤੀਜੇ ਘੱਲੂਘਾਰੇ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ
ਗੁਰਦੁਆਰਾ ਮੰਜੀ ਸਾਹਿਬ, ਪਾਤਿਸ਼ਾਹੀ 9ਵੀਂ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਪੰਥ ਸੇਵਕ ਜਥਾ ਦੋਆਬਾ ਵੱਲੋਂ ਤੀਜੇ ਘੱਲੂਘਾਰੇ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ
ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਝੜਪਾਂ ਹੋਈਆਂ ਹਨ। ਇਸ ਸਬੰਧੀ ਸਿੱਖ ਨੀਤੀ ਬਾਰੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਅਸੀਂ ਭਾਵੇਂ ਜੰਗ ਦੇ ਪੱਖ ਵਿੱਚ ਨਹੀਂ ਹਾਂ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: