Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਮੁਸਲਮਾਨ ਦੇਸ਼ ਭਗਤ: ਮੋਦੀ, ਕਾਂਗਰਸ ਨੇ ਪ੍ਰਗਟਾਈ ਹੈਰਾਨੀ

ਭਾਰਤੀ ਮੁਸਲਮਾਨ ਦੇਸ਼ ਭਗਤ: ਮੋਦੀ, ਕਾਂਗਰਸ ਨੇ ਪ੍ਰਗਟਾਈ ਹੈਰਾਨੀ

modi 1ਨਵੀਂ ਦਿੱਲੀ (19 ਸਤੰਬਰ,2014): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਦੇ ਮੁਸਲਮਾਨਾਂ ਦੀ ਦੇਸ਼ ਭਗਤੀ ‘ਤੇ ਕਦੇ ਵੀ ਕੋਈ ਸੁਆਲ ਨਹੀਂ ਉਠ ਸਕਦਾ ਙ ਭਾਰਤੀ ਮੁਸਲਮਾਨ ਭਾਰਤ ਲਈ ਹੀ ਜਿਊਣਗੇ ਅਤੇ ਭਾਰਤ ਲਈ ਹੀ ਆਪਣੀ ਜਾਨ ਦੇਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਟੀ. ਵੀ. ਚੈਨਲ ਸੀ. ਐਸ. ਐਨ. ਨਾਲ ਮੁਲਾਕਾਤ ‘ਚ ਹਾਲ ਹੀ ਵਿੱਚ ਅਲ-ਕਾਇਦਾ ਵੱਲੋਂ ਜਾਰੀ ਵੀਡੀਉ ਦੇ ਪਿਛੋਕੜ ‘ਚ ਪੁੱਛੇ ਸੁਆਲਾਂ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਅਲ-ਕਾਇਦਾ ਨੂੰ ਇਹ ਭੁਲੇਖਾ ਹੈ ਕਿ ਭਾਰਤੀ ਮੁਸਲਮਾਨ ਉਨ੍ਹਾਂ ਦੇ ਵਰਗਲਾਵੇ ‘ਚ ਆ ਜਾਣਗੇ।

ਮੋਦੀ ਦੇ ਮਾਸਲਮਾਨਾਂ ਪ੍ਰਤੀ ਇਸ ਬਿਆਨ ਨੂੰ ਕਈ ਰਾਜਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੀ ਹਾਰ ਅਤੇ ਮੋਦੀ ਦੀ ਪ੍ਰਸਤਾਵਿਤ ਅਮਰੀਕਾ ਫੇਰੀ ਦੇ ਸਬੰਧ ਵਿੱਚ ਦੇਖਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸੰਨ 2002 ਵਿੱਚ ਗੁਜਰਾਤ ਵਿਬੱਚ ਹੋਏ ਮੁਸਲਿਮ ਕਤਲੇਆਮ ਵਿੱਚ ਮੋਦੀ ਦੀ ਭੂਮਿਕਾ ਨੂੰ ਲੈਕੇ ਉਸਦੇ ਨੂੰ ਅਮਰੀਕਾ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਾੲ ਿਹੋਈ ਸੀ, ਇਸੇ ਕਰਕੇ ਉਸ ਨੂੰ 2002 ਤੋਂ ਬਾਅਦ ਅਮਰੀਕਾ ਨੇ ਵੀਜ਼ਾ ਨਹੀਂ ਦਿੱਤਾ ਸੀ।

ਉੱਧਰ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ‘ਚ ਭਾਜਪਾ ਦੇ ਮਿਥੇ ਗਏ ਪ੍ਰਚਾਰਕ ਯੋਗੀ ਅਦਿਤਯਾਨੰਦ ਨੇ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਖਿਲਾਫ਼ ਵਿਵਾਦਪ੍ਰਸਤ ਬਿਆਨਬਾਜ਼ੀ ਕਰਕੇ ਭਾਜਪਾ ਦੇ ਪ੍ਰਦਰਸ਼ਨ ‘ਤੇ ਮਾੜਾ ਅਸਰ ਪਾਇਆ ਸੀ।

ਲੋਕ ਸਭਾ ਚੋਣਾਂ ‘ਚ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਜ਼ਿਮਨੀ ਚੋਣਾਂ ‘ਚ ਉਹ ਜਾਦੂ ਨਹੀਂ ਚਲਾ ਸਕੀ ਜਿਸ ਦੀ ਸਭ ਉਸ ਤੋਂ ਉਮੀਦ ਕਰ ਰਹੇ ਸਨ ਙ ਇਨ੍ਹਾਂ ਨਤੀਜਿਆਂ ਕਾਰਨ ਅਖ਼ਬਾਰਾਂ ਅਤੇ ਮੀਡੀਆ ਮੋਦੀ ਦੇ ਜਾਦੂ ਦੇ ਮੱਠੇ ਅਸਰ ਅਤੇ ਪਾਰਟੀ ਦੀਆਂ ਹਿੰਦੂ ਪੱਖੀ ਨੀਤੀਆਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਸੀ। ਅਜਿਹੇ ਮੌਕੇ ‘ਤੇ ਵਿਸ਼ਵ ‘ਚ ਮੁਸਲਮਾਨਾਂ ਦੀ ਦੂਜੀ ਸਭ ਤੋਂ ਵੱਡੀ ਤਦਾਦ ਵਾਲੇ ਦੇਸ਼, ਭਾਰਤ ਦੇ ਆਗੂ ਵੱਲੋਂ ਇਸ ਬਿਆਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ।

ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤੀ ਮੁਸਲਮਾਨਾਂ ‘ਤੇ ਦਿੱਤੇ ਬਿਆਨ ਦੇ ਸਮੇਂ ‘ਤੇ ਸਵਾਲ ਉਠਾਏ, ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਆਗਾਮੀ ਅਮਰੀਕਾ ਯਾਤਰਾ ਤੋਂ ਕੁਝ ਸਮਾ ਪਹਿਲਾਂ ਦਿੱਤੇ ਇਸ ਬਿਆਨ ‘ਤੇ ਹੈਰਾਨੀ ਜਤਾਉਂਦਿਆਂ ਕਿਹਾ ਕੀ ਭਾਜਪਾ ਤੇ ਇਸ ਦੇ ਹੋਰ ਨੇਤਾ ਇਸ ਬਿਆਨ ਦਾ ਪਾਲਣ ਕਰਨਗੇ। ਕਾਂਗਰਸ ਦੇ ਬੁਲਾਰੇ ਸਲਮਾਨ ਖੁਰਸ਼ੀਦ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਪ੍ਰਧਾਨ ਮੰਤਰੀ ਨੇ ਜੋ ਕਿਹਾ ਉਸ ਦਾ ਸਵਾਗਤ ਹੈ, ਪ੍ਰੰਤੂ ਕੀ ਉਨ੍ਹਾਂ ਦੇ ਸਾਥੀ ਯੋਗੀ ਅਦਿੱਤਯਨਾਥ, ਗਿਰੀਰਾਜ ਸਿੰਘ ਤੇ ਅਮਿਤ ਸ਼ਾਹ ਇਸ ਬਿਆਨ ਦੀ ਪਾਲਣਾ ਕਰਨਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ
ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ
ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: