Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਵੱਲੋਂ ਇਰਾਕੀ ਬਾਗੀਆਂ ‘ਤੇ ਹਮਲੇ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਜੰਗੀ ਸਾਜੋ ਸਮਾਨ ਨਸ਼ਟ ਕੀਤਾ

ਅਮਰੀਕਾ ਵੱਲੋਂ ਇਰਾਕੀ ਬਾਗੀਆਂ ‘ਤੇ ਹਮਲੇ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਜੰਗੀ ਸਾਜੋ ਸਮਾਨ ਨਸ਼ਟ ਕੀਤਾ

Irakਬਗ਼ਦਾਦ ( 10 ਅਗਸਤ 2014): ਅਮਰੀਕੀ ਫੌਜਾਂ ਨੇ ਇਰਾਕੀ ਬਾਗੀਆਂ ਦੇ ਅਸਲੇ ਦੇ ਟਿਕਾਣਿਆਂ ‘ਤੇ ਹਮਲਾ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਹੋਰ ਜੰਗੀ ਸਾਜ਼ੋ ਸਮਾਨ ਨਸ਼ਟ ਕਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਹੈ ਕਿ ਅਮਰੀਕਾ ਨੇ ਹਵਾਈ ਹਮਲਿਆਂ ਵਿਚ ਹਥਿਆਰ ਨਸ਼ਟ ਕਰ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਇਸਲਾਮਿਕ ਸਟੇਟ ਦੇ ਅੱਤਵਾਦੀ ਇਰਾਕੀ ਕੁਰਦਸ਼ਾਂ ਵਿਰੁੱਧ ਕਰ ਸਕਦੇ ਸਨ। ਉਬਾਮਾ ਨੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਸੰਕਟ ਦਾ ਛੇਤੀ ਹੱਲ ਹੋਣ ਦੀ ਆਸ ਨਹੀਂ ਹੈ।

ਲੰਘੇ ਦਿਨ ਉਬਾਮਾ ਨੇ ਪ੍ਰਧਾਨ ਮੰਤਰੀ ਨੂਰੀ ਅਲ ਮਲੀਕੀ ਦੀ ਅਗਵਾਈ ਵਾਲੀ ਸ਼ੀਆ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਇਰਾਕ ਦੇ ਸੁੰਨੀਆਂ ਨੂੰ ਅਧਿਕਾਰ ਦੇਣ ‘ਚ ਅਸਫਲ ਰਹੀ ਹੈ।

ਪੰਜਾਬੀ ਅਖ਼ਬਾਰ ਅਜੀਤ ਅਨੁਸਾਰ ਓਬਾਮਾ ਵੱਲੋਂ ਗੱਲਬਾਤ ਕਰਨ ਦੇ ਥੋੜ੍ਹੇ ਸਮੇਂ ਬਾਅਦ ਅਮਰੀਕੀ ਜੰਗੀ ਜਹਾਜ਼ਾਂ ਨੇ ਹਥਿਆਰਬੰਦ ਵਾਹਨਾਂ ਤੇ ਖ਼ਿੱਤੇ ਵਿਚਲੇ ਇਸਲਾਮਿਕ ਸਟੇਟ ਦੇ ਹੋਰ ਟਿਕਾਣਿਆਂ ਉੱਪਰ ਬੰਬਾਰੀ ਕੀਤੀ। ਅਮਰੀਕਾ ਦੀ ਕੇਂਦਰੀ ਕਮਾਂਡ ਨੇ ਕਿਹਾ ਕਿ 4 ਹਵਾਈ ਹਮਲੇ ਕੀਤੇ ਗਏ ਹਨ। ਇਨ੍ਹਾਂ ਵਿਚ ਡਰੋਨ ਤੇ ਜੰਗੀ ਜੈੱਟ ਜਹਾਜ਼ਾਂ ਦੇ ਹਮਲੇ ਸ਼ਾਮਿਲ ਹਨ।

ਇਨ੍ਹਾਂ ਹਮਲਿਆਂ ਵਿਚ ਅਨੇਕਾਂ ਹਥਿਆਰਬੰਦ ਗੱਡੀਆਂ ਤੇ ਟਰੱਕ ਨਸ਼ਟ ਹੋ ਗਏ। ਇਸਲਾਮਿਕ ਸਟੇਟ ਦੇ ਲੜਾਕੇ ਆਪਣੇ ਤਾਜਾਂ ਹਮਲਿਆਂ ਵਿਚ 5ਵਾਂ ਤੇਲ ਖੇਤਰ,ਅਨੇਕਾਂ ਕਸਬੇ ਤੇ ਇਰਾਕ ਦਾ ਵੱਡਾ ਡੈਮ ਆਪਣੇ ਕਬਜ਼ੇ ਵਿਚ ਲੈ ਚੁੱਕੇ ਹਨ ਜਿਸ ਦੌਰਾਨ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਬਚਾਅ ਕੇ ਭੱਜਣ ਲਈ ਮਜਬੂਰ ਹੋ ਗਏ ਹਨ।

ਇਸਲਾਮਿਕ ਸਟੇਟ ਵਿਚ ਮੁੱਖ ਤੌਰ ‘ਤੇ ਅਰਬ ਤੇ ਹੋਰ ਵਿਦੇਸ਼ੀ ਲੜਾਕੇ ਸ਼ਾਮਿਲ ਹਨ ਜੋ ਮੱਧ ਪੂਰਬ ਦਾ ਨਕਸ਼ਾ ਦੁਬਾਰਾ ਬਣਾਉਣਾ ਚਾਹੁੰਦੇ ਹਨ। 2003 ਵਿਚ ਅਮਰੀਕਾ ਵੱਲੋਂ ਸੱਦਾਮ ਹੁਸੈਨ ਦਾ ਤਖ਼ਤਾ ਪਲਟ ਦੇਣ ਤੋਂ ਬਾਅਦ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਇਰਾਕ ਲਈ ਸਭ ਤੋਂ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: