ਨਵੀਂ ਦਿੱਲੀ (21 ਜੁਲਾਈ 2014): ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਲਈ ਦਿੱਲੀ ਦੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਉੱਪ ਰਾਜਪਾਲ ਨਜ਼ੀਬ ਜੰਗ ਨੂੰ ਮਿਲ ਕੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਹੋਰ ਪਾਰਟੀ ਦੇ ਸਮਰਥਨ ਨਾਲ ਸਰਕਾਰ ਨਹੀਂ ਬਣਾਉਣਾ ਚਾਹੁੰਦੀ ਅਤੇੁ ਨਾਹੀ ਕਿਸੇ ਹੋਰ ਪਾਰਟੀ ਨੂੰ ਸਮਰਥਨ ਦੇਣਾ ਚਾਹੁੰਦੀ ਹੈ।ਇਸ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਕੁਝ ਵਿਧਾਇਕ ਵੀ ਹਾਜ਼ਰ ਸਨ।
ਅਰਵਿੰਦ ਕੇਜਰੀਵਾਲ ਨੇ ਇਸ ਮੁਲਾਕਾਤ ਸਬੰਧੀ ਟਵੀਟ ਕਰਦਿਆਂ ਕਿਹਾ ਕਿ ਉੱਪ-ਰਾਜਪਾਲ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਗੱਲ ਕਰਨਗੇ ਜੇਕਰ ਭਾਰਤੀ ਜਨਤਾ ਪਾਰਟੀ ਸਰਾਕਰ ਬਣਾਉਣਾ ਦਾ ਆਪਣਾ ਦਾਅਵਾ ਰੱਖਦੀ ਹੈ ਤਾਂ ਉਹ ਉਸਨੂੰ ਬਹੁਮਤ ਸਿੱਧ ਕਰਨ ਲਈ ਆਖਣਗੇ।
ਉਨ੍ਹਾਂ ਦੱਸਿਆ ਕਿ ਉੱਪ ਰਾਜਪਾਲ ਨੇ ਕਿਹਾ ਕਿ ਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਇਸ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿੱਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਸੀ, ਜਦਕਿ ਤਿੰਨ ਵਾਰ ਲਗਾਤਾਰ ਦਿੱਲੀ ‘ਤੇ ਰਾਜ ਕਰਨ ਵਾਲੀ ਕਾਂਗਰਸ ਨੂਮ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆਸੀ।ਕਾਂਗਰਸ ਵੱਲੋਂ ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਵੀ ਆਪਣੀ ਸੀਟ ਨਾ ਬਚਾ ਸਕੀ, ਉਸਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਇਨ੍ਹਾਂ ਚੋਣਾਾਂ ਵਿੱਚ ਭਾਵੇਂ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ, ਪਰ ਵਿਧਾਨ ਸਭਾ ਵਿੱਚ ਉਹ ਵੀ ਬਹੁਮਤ ਸਿੱਧ ਨਹੀਂ ਕਰ ਸਕੀ ਸੀ। ਬਾਅਦ ਵਿੱਚ ਕਾਂਗਰਸ ਦੀ ਹਮਇਤ ਨਾਲ ਆਮ ਆਂਦਮੀ ਪਾਰਟੀ ਨੇ ਸਰਕਾਰ ਬਣਾਈ ਪਰ ਅਸੂਲ਼ਾਂ ਦੇ ਟਕਰਾਅ ਕਾਰਨ ਉਨ੍ਹਾਂ ਨੇ ਕਾਂਗਰਸ ਦੀ ਹਮਾਇਤ ‘ਤੇ ਸਰਕਾਰ ਨਾਂਹ ਚਲਾਉਣ ਦਾ ਫੈਸਲ ਲੈ ਕੇ ਸਰਕਾਰ ਭੰਗ ਕਰ ਦਿੱਤੀ ਸੀ।