ਸ਼੍ਰੀ ਅਨੰਦਪੁਰ ਸਾਹਿਬ,(7 ਮਈ 2014):- ਅੱਜ ਮੀਡੀਆ ਰਾਹੀ ਜਿਸ ਤਰੀਕੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾਉਂਦਿਆਂ ਤੱਕਿਆ ਹੈ ਉਸਨੂੰ ਵੇਖਕੇ ਬਹੁਤ ਨਿਰਾਸਤਾ ਹੋਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਗੁਰਦਾਸ ਇੰਸੀਚੁਊਟ ਆਫ਼ ਐਡਵਾੰਸ ਸਿੱਖ ਸੱਟਡੀਜ ਦੇ ਮੁਖੀ ਸ. ਹਰਸਿਮਰਨ ਸਿੰਘ ਅਨੰਦਪੁਰਸਾਹਿਬ ਨੇ ਕਿਹਾ ਕਿ ਜਦੋਂ ਕਿਸੇ ਧਾਰਮਿਕ ਕੋਤਾਹੀ ਦਾ ਰਾਜਸੀਕਰਨ ਹੋ ਜਾਵੇ ਫਿਰ ਉਥੇ ਮਰਿਯਾਦਾ ਦਾ ਤਿੜਕਣਾ ਸੁਭਾਵਿਕ ਹੋ ਜਾਂਦਾ ਹੈ।
ਜਿਵੇ ਅੱਜ ਅਸੀਂ ਵੇਖ ਰਹੇ ਹਾ। ਉਹਨਾਂ ਕਿਹਾ ਇਹ ਧਾਰਮਿਕ ਸੇਵਾ ਜਾ ਤਨਖਾਹ ਕੋਈ ਕਿਸੇ ਦੁਨਿਆਵੀ ਅਦਾਲਤ ਵਰਗੀ ਸਜਾ ਨਹੀ ਹੁੰਦੀ । ਇਹ ਤਾਂ ਬੰਦੇ ਦੇ ਅੰਦਰ ਨਿਮਰ ਭਾਵ ਪੈਦਾ ਕਰਕੇ ਕੀਤੀ ਅਵੱਗਿਆ ਦਾ ਇੱਕ ਅਹਿਸਾਸ ਕਰਵਾਉਣਾ ਹੁੰਦਾ ਹੈ ਤਾਂ ਕਿ ਓਹ ਅੱਗੇ ਤੋਂ ਅਜਿਹਾ ਨਾ ਕਰੇ ਅਤੇ ਹੋਰ ਵੀ ਕੋਈ ਅਜਿਹਾ ਕਰਨ ਦਾ ਹੀਆ ਨਾ ਕਰੇ।
ਸ. ਹਰਸਿਮਰਨ ਸਿੰਘ ਨੇ ਕਿਹਾ ਕਿ ਇਸ ਸੇਵਾ ਨੂੰ ਜੇ ਕੋਈ ਸ਼ਰਧਾ ਨਾਲ ਨਹੀ ਨਿਭਾਵੇਗਾ ਤਾਂ ਮਨ ਅੰਦਰ ਨਿਮਰਤਾ ਕਿਵੇ ਪੈਦਾ ਹੋਵੇਗੀ ਅਤੇ ਮਨ ਦੀ ਸੁੱਧੀ ਕਿਸਤਰਾਂ ਹੋ ਸਕਦੀ ਹੈ। ਜਦੋਂ ਇਨਸਾਨ ਦੁਨਿਆਵੀ ਭਾਵਨਾਵਾ ਦੇ ਵਹਿਣ ਵਿਚ ਵਹਿ ਜਾਂਦਾ ਹੈ ਤਾਂ ਗਲਤੀ ਕਰਦਾ ਹੈ । ਗਲਤੀ ਜਾਣੇ ਵਿਚ ਨਿਸਚੇ ਨਾਲ ਅਤੇ ਅਨਜਾਨੇ ਵਿਚ ਸਹਿਬਣ ਵੀ ਹੋ ਸਕਦੀ ਹੈ। ਪਰ ਜਿਥੋਂ ਤੱਕ ਬਿਕਰਮਜੀਤ ਸਿੰਘ ਮਜੀਠੀਏ ਦਾ ਸਵਾਲ ਹੈ ਉਸਨੇ ਇਹ ਇਹ ਗਲਤੀ ਨਿਸਚੇ ਨਾਲ ਵੀ ਕੀਤੀ ਹੈ ਤੇ ਸਹਿਬਣ ਵੀ ਹੋਈ ਹੈ। ਲੇਕਿਨ ਹੁਣ ਗਲਤੀ ਨੂੰ ਲੈਕੇ ਜੋ ਸੇਵਾ ਅਕਾਲ ਤਖਤ ਸਾਹਿਬ ਤੋਂ ਤਨਖਾਹ ਰੂਪ ਵਿਚ ਲੱਗੀ ਹੈ। ਓਹ ਨਿਭਾਉਣੀ ਕਿਵੇ ਹੈ । ਸੇਵਾ ਕਰਦਿਆਂ ਤਾਂ ਹੰਕਾਰ ਹੋਰ ਵਧ ਰਿਹਾ ਹੈ?ਂ ਫਿਰ ਸੇਵਾ ਦਾ ਕੀਹ ਅਰਥ ਹੋਇਆ ?
ਉਹਨਾਂ ਕਿਹਾ ਕਿ ਬਾਕੀ ਰਹੀ ਗੱਲ ਸੇਵਾ ਨਿਭਾਉਣ ਤੇ ਨਿਗਰਾਨੀ ਦੀ ਇਥੇ ਜਥੇਦਾਰ ਸਹਿਬਾਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਹ ਵੀ ਯਕੀਨੀ ਬਣਾਉਣ ਕਿ ਸੇਵਾ ਨਿਭਾਉਣ ਵਾਲਾ ਇਸਨੂੰ ਇੱਕ ਮਖੌਲ ਵਜੋਂ ਤਾ ਨਹੀ ਸਮਝ ਰਿਹਾ ? ਜੇ ਅਜਿਹਾ ਹੋਵੇ ਤਾਂ ਫਿਰ ਜਥੇਦਾਰਾਂ ਨੂੰ ਸਖਤ ਸਟੈੰਡ ਲੈਕੇ ਮਰਿਯਾਦਾ ਨੂੰ ਸਖਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ।