Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਜਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਗਡਕਰੀ ਦਾ ਬਿਆਨ ਭਾਜਪਾ ਦੀ ਦੋਗਲੀ, ਬੇਈਮਾਨ, ਝੂਠੀ ਤੇ ਮੌਕਾਪ੍ਰਸਤ ਸਿਆਸਤ ਅਤੇ ਨੀਤੀ ਦਾ ਪ੍ਰਗਟਾਵਾ : ਪੰਚ ਪ੍ਰਧਾਨੀ

ਰਾਜਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਗਡਕਰੀ ਦਾ ਬਿਆਨ ਭਾਜਪਾ ਦੀ ਦੋਗਲੀ, ਬੇਈਮਾਨ, ਝੂਠੀ ਤੇ ਮੌਕਾਪ੍ਰਸਤ ਸਿਆਸਤ ਅਤੇ ਨੀਤੀ ਦਾ ਪ੍ਰਗਟਾਵਾ : ਪੰਚ ਪ੍ਰਧਾਨੀ

Panch Pardhani Logoਲੁਧਿਆਣਾ (31 ਅਗਸਤ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਭਾਰਤੀ ਜਨਤਾ ਪਾਰਟੀ ਦੇ ਰਾਸਟਰੀ ਪ੍ਰਧਾਨ ਗਡਕਰੀ ਵਲੋ ਚੰਡੀਗੜ੍ਹ ਵਿਖੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਦਿੱਤੇ ਬਿਆਨ ਉਪਰ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਇਸ ਨੂੰ ਝੂਠ ਦਾ ਪੁਲੰਦਾ ,ਗੁਮਰਾਹਕੁੰਨ ਅਤੇ ਭਾਜਪਾ ਦੇ ਨਕਲੀ ਤੇ ਦੋਹਰੇ ਕਿਰਦਾਰ ਅਤੇ ਮੱਗਰਮੱਛ ਦੇ ਹੰਝੂ ਬਹਾਉਣ ਵਾਲਾ ਕਰਾਰ ਦਿੱਤਾ।

ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਜਾਰੀ ਇਕ ਸਾਂਝੇ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਅਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਇਹ ਭਾਜਪਾ ਹੀ ਹੈ ਜਿਹੜੀ ਰਾਜਾਂ ਦੇ ਅਧਿਕਾਰ ਖਤਮ ਕਰਕੇ ਕੇਂਦਰ ਨੂੰ ‘ਮਜਬੂਤ’ ਬਣਾਉਣ ਦੀ ਵਕਾਲਤ ਕਰਦੀ ਆ ਰਹੀ ਹੈ ਅਤੇ ਇਸ ਤਹਿਤ ਹੀ ਇਹ ਰਾਜਾਂ ਨੂੰ ਮਿਲੇ ਵਿਸ਼ੇਸ ਅਧਿਕਾਰਾਂ ਦਾ ਵਿਰੋਧ ਅਤੇ ਉਨ੍ਹਾਂ ਨੂੰ ਖਤਮ ਕਰਨ ਦੀ ਮੰਗ ਕਰਦੀ ਆ ਰਹੀ ਹੈ ।

1982 ਵਿਚ ਪੰਜਾਬ ਵਿਚ ਲੱਗਿਆ ਧਰਮ ਯੁੱਧ ਮੋਰਚਾ ‘ਅਨੰਦਪੁਰ ਸਾਹਿਬ’ ਮਤੇ ਨੂੰ ਲਾਗੂ ਕਰਨ ਸਬੰਧੀ ਹੀ ਸੀ ਜਿਸ ਵਿਚ ਰਾਜਾਂ ਨੂੰ ਵੱਧ ਅਧਿਕਾਰ ਦੇਕੇ ਹਿੰਦੁਸਤਾਨ ਵਿਚ ਸਹੀ ਭਾਵਨਾ ਵਿਚ ਫੈਡਰਲ ਢਾਂਚਾ ਸਥਾਪਤ ਕਰਨ ਦੀ ਮੰਗ ਕੀਤੀ ਗਈ ਸੀ । ਪਰ ਭਾਜਪਾ ਨੇ ਇਸ ਦਾ ਵਿਰੋਧ ਹੀ ਨਹੀਂ ਕੀਤਾ ਸਗੋਂ ਇਸ ਮੰਗ ਨੂੰ ਸਦਾ ਲਈ ਖਤਮ ਕਰਨ ਹਿੱਤ ਦਰਬਾਰ ਸਾਹਿਬ ਉਪਰ ਹਮਲਾ ਕਰਨ ਤੇ ਕਰਵਾਉਣ , ਪੰਜਾਬ ਵਿਚ ਇਸ ਹੱਕ ਦੀ ਪ੍ਰਾਪਤੀ ਲਈ ਜੂਝਦੇ ਹਜਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਕਤਲ ਕਰਵਾਉਣ ਲਈ ਕਾਂਗਰਸ ਨੂੰ ਉਕਸਾਇਆ ਅਤੇ ਇਸ ਮੰਗ ਨੂੰ ਦਬਾਉਣ ਹਿਤ ਦਮਨਕਾਰੀ ਤੇ ਕਾਲੇ ਕਨੂੰਨ ਬਣਾਉਣ ਤੇ ਲਾਗੂ ਕਰਨ ਲਈ ਕੇਂਦਰ ਸਰਕਾਰ ਦਾ ਪੂਰਾ ਸਾਥ ਦਿੱਤਾ।ਇਸ ਮੰਗ ਦੇ ਹੱਕ ਵਿਚ ਸੰਘਰਸ਼ਸੀਲ ਸੈਂਕੜੇ ਸਿੱਖ ਕਈ ਦਹਾਕੇ ਬਾਅਦ ਅਜ ਵੀ ਕਾਂਗਰਸ ਅਤੇ ਅਕਾਲੀ- ਭਾਜਪਾ ਦੀਆਂ ਜੇਲ੍ਹਾਂ ਵਿਚ ਬੰਦ ਹਨ।ਭਾਜਪਾ ਦੀ ਨੀਤੀ ਇੰਨੀ ਸੌੜੀ ਤੇ ਕੇਂਦਰ ਅਧਾਰਤ ਹੈ ਕਿ ਉਹ ਰਾਜਾਂ ਵਿਚ ਉਥੋਂ ਦੀ ਸਥਾਨਕ ਪੱਧਰ ਤੇ ਬੋਲੀ-ਲਿੱਖੀ ਜਾ ਰਹੀ ਭਾਸ਼ਾਂ ਜਾਂ ਸਭਿਆਚਾਰ ਦੀ ਹਮੇਸ਼ਾਂ ਵਿਰੋਧੀ ਰਹੀ ਹੈ ।ਪੰਜਾਬ ਤੇ ਪੰਜਾਬੀ ਇਸਦੀ ਜਿੰਦਾ ਜਾਗਦੀ ਮਿਸਾਲ ਹਨ।

ਉਨ੍ਹਾਂ ਕਿਹਾ ਕਿ ਜੇ ਭਾਜਪਾ ਪ੍ਰਧਾਨ ਰਾਜਾਂ ਨੂੰ ਵੱਧ ਅਧਿਕਾਰ ਦੇਣ ਪ੍ਰਤੀ ਸਚੁਮੱਚ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਖੁਲਕੇ ‘ਅਨੰਦਪੁਰ ਸਾਹਿਬ’ ਦੇ ਮਤੇ ਨੂੰ ਲਾਗੂ ਕਰਨ ਦੀ ਹਮਾਇਤ ਕਰਨੀ ਚਾਹੀਦੀ ਹੈ ।

ਉਨ੍ਹਾਂ ਨੇ ਬਾਦਲ ਦੀ ਸਖਤ ਅਲੋਚਨਾ ਕੀਤੀ ਕਿ ਉਸਦੀ ਹਾਜ਼ਰੀ ਵਿਚ ਜਦੋਂ ਇਹ ਕੁਫਰ ਤੋਲਿਆ ਜਾ ਰਿਹਾ ਸੀ ਤਾਂ ਉਹ ਚੁਪ-ਚਾਪ ‘ਘੁੱਗੂ’ ਬਣਕੇ ਇਹ ਸਭ ਸੁਣਦੇ ਰਹੇ । ਉਨ੍ਹਾਂ ਮੰਗ ਕੀਤੀ ਕਿ ਜੇ ਭਾਜਪਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਸਮਰਥਕ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਐਨ.ਡੀ.ਏ. ਦੀ ਮੀਟਿੰਗ ਵਿਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਮੰਗ ਪ੍ਰਵਾਨ ਕਰੇ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਕੋਲੋਂ ਖੋਹੇ ਗਏ ਇਲਾਕਾਈ ਤੇ ਪਾਣੀਆਂ ਦੇ ਹੱਕ ਪੰਜਾਬ ਨੂੰ ਵਾਪਸ ਦੇਣ ਦੀ ਮੰਗ ਕੇਂਦਰ ਸਰਕਾਰ ਕੋਲ ਰੱਖੇ।

ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਅਜਿਹੇ ਬਿਆਨਾਂ ਰਾਂਹੀ ਹਵਾ ਵਿਚ ਤੀਰ ਚਲਾਉਣ ਦੀਆਂ ਭਾਜਪਾ-ਅਕਾਲੀਆਂ ਦੀਆਂ ਫੋਕੀਆਂ ਚਾਲਾਂ ਨੂੰ ਹੁਣ ਪੰਜਾਬ ਵਾਸੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਪੰਜਾਬ ਦੇ ਸਿਅਸੀ ਦੁਸਮਣਾਂ ਨੂੰ ਚੰਗੀ ਤਰ੍ਹਾਂ ਪਛਾਣ ਤੇ ਸਮਝ ਚੁੱਕੇ ਹਨ ਇਸ ਲਈ ਗਡਕਰੀ ਤੇ ਉਸਦੇ ਪਿਛਲੱਗੂਆਂ ਦੇ ਅਜਿਹੇ ਗੁਮਰਾਹਕੁੰਨ ਬਿਆਨਾਂ ਤੋਂ ਪ੍ਰਭਾਵਤ ਹੋਣ ਵਾਲੇ ਨਹੀਂ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੁਧਿਆਣਾ ਅਦਾਲਤ ਵੱਲੋਂ ਪੰਥਕ ਆਗੂ ਭਾਈ ਦਲਜੀਤ ਸਿੰਘ ਨੂੰ ੨੦੧੨ ਵਿੱਚ ਗੈਰਕਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਦਰਜ ਕੀਤੇ ਕੇਸ ਵਿੱਚੋਂ ਬਰੀ ਕਰਨ ਦੇ ਸੁਣਾਏ ਗਏ ਫੈਂਸਲੇ ਦਾ ਸਵਾਗਤ ਕਰਦਿਆਂ, ਦਲ
੨੦ ਮਈ ਨੂੰ ਚੰਡੀਗੜ੍ਹ ਤੋਂ ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਇਸ ਨਵੀਂ ਸ਼ੁਰੂਆਤ ਦੀ ਅਗਵਾਈ ਕਰਨ ਲਈ ਕੱਲ ਤੋਂ ਪਹਿਲਾਂ ਤੱਕ ਦੀਆਂ ਦੋਹਾਂ ਜੱਥੇਬੰਦੀਆਂ ਦੇ ਸਾਰੇ ਸੀਨੀਅਰ
ਯੂਰਪ ਵਸਦੇ ਖ਼ਾਲਿਸਤਾਨ ਸਮਰਥਕਾਂ ਵਲੋਂ ਭੇਜੇ ਬਿਆਨ ਵਿਚ ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ਦੀ ਮੁਕੰਮਲ ਏਕਤਾ ਦਾ ਸਵਾਗਤ ਕੀਤਾ ਗਿਆ ਹੈ।
ਖਾਲਿਸਤਾਨ ਦੀ ਸਿਰਜਣਾ ਲਈ ਲੰਮੇ ਅਰਸੇ ਤੋਂ ਸਰਗਰਮ ਜਥੇਬੰਦੀਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਮੁਕੰਮਲ ਏਕਤਾ ਕਰਦਿਆਂ ਸਾਂਝੀ ਜਥੇਬੰਦੀ ਨੂੰ ਜਨਮ ਦਿਤਾ ਜਿਸ ਦਾ ਨਾਂ 'ਦਲ ਖਾਲਸਾ'

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: