Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚਾਰ ਸਾਲ ਪਹਿਲਾਂ ਇਰਾਕ ਵਿਚ ਮਾਰੇ ਗਏ ਕਾਮਿਆਂ ਦੀਆਂ ਦੇਹਾਂ ਅੱਜ ਪਹੁੰਚਣਗੀਆਂ ਪਰਿਵਾਰਾਂ ਕੋਲ

ਚਾਰ ਸਾਲ ਪਹਿਲਾਂ ਇਰਾਕ ਵਿਚ ਮਾਰੇ ਗਏ ਕਾਮਿਆਂ ਦੀਆਂ ਦੇਹਾਂ ਅੱਜ ਪਹੁੰਚਣਗੀਆਂ ਪਰਿਵਾਰਾਂ ਕੋਲ

ਚੰਡੀਗੜ੍ਹ: ਉੱਤਰੀ ਇਰਾਕ ਵਿੱਚ ਚਾਰ ਸਾਲ ਪਹਿਲਾਂ ਆਈਐਸਆਈਐਸ ਵੱਲੋਂ ਅਗਵਾ ਕਰ ਕੇ ਕਤਲ ਕੀਤੇ 39 ਉਸਾਰੀ ਕਾਮਿਆਂ ਵਿਚੋਂ 38 ਕਾਮਿਆਂ ਦੀਆਂ ਅਸਥੀਆਂ ਬੀਤੇ ਕੱਲ੍ਹ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਭਾਰਤੀ ਰਾਜਦੂਤ ਪ੍ਰਦੀਪ ਸਿੰਘ ਰਾਜਪੁਰੋਹਿਤ ਨੇ ਕਿਹਾ ਕਿ ਮ੍ਰਿਤਕ ਦੇਹਾਂ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲਿਜਾਈਆਂ ਗਈਆਂ ਤੇ ਉੱਥੋਂ ਇਕ ਫ਼ੌਜੀ ਹਵਾਈ ਜਹਾਜ਼ ਰਾਹੀਂ ਭਾਰਤ ਲਿਜਾਈਆਂ ਜਾਣਗੀਆਂ। ਜਿਕਰਯੋਗ ਹੈ ਕਿ ਡੀਐਨਏ ਟੈਸਟ ਪੂਰੀ ਤਰ੍ਹਾਂ ਨਾ ਮਿਲਣ ਕਾਰਨ 39ਵੀਂ ਦੇਹ ਦੀ ਸ਼ਨਾਖਤ ਨਹੀਂ ਹੋ ਸਕੀ ਹੈ।

ਇਰਾਕ ਵਿਚੋਂ ਵਾਪਿਸ ਆ ਰਹੀਆਂ ਮ੍ਰਿਤਕਾਂ ਦੀਆਂ ਅਸਥੀਆਂ

ਜਦੋਂ ਹਵਾਈ ਅੱਡੇ ’ਤੇ ਕਾਮਿਆਂ ਦੀਆਂ ਅਸਥੀਆਂ ਦੇ ਤਾਬੂਤ ਹਵਾਈ ਜਹਾਜ਼ ਵਿੱਚ ਰੱਖੇ ਜਾ ਰਹੇ ਸਨ ਤਾਂ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਮਾਰੇ ਗਏ ਭਾਰਤੀਆਂ ਨੂੰ ਸਲਾਮੀ ਦਿੱਤੀ। ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਹਿਸ਼ਤਗਰਦੀ ਦੀ ਨਿੰਦਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦੇ ਖ਼ਿਲਾਫ਼ ਲੜਾਈ ਜਾਰੀ ਰੱਖੇਗੀ।

ਇਸ ਤੋਂ ਪਹਿਲਾਂ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਐਤਵਾਰ ਬਾਅਦ ਦੁਪਹਿਰ 1 ਵਜੇ ਦੇ ਕਰੀਬ ਹਿੰਡਨ ਏਅਰਬੇਸ ਤੋਂ ਰਵਾਨਾ ਹੋਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਾਪਸੀ ’ਤੇ ਵੀ ਕੇ ਸਿੰਘ ਪਹਿਲਾਂ ਅੰਮ੍ਰਿਤਸਰ ਜਾਣਗੇ ਅਤੇ ਫਿਰ ਪਟਨਾ ਤੇ ਕੋਲਕਾਤਾ ਜਾ ਕੇ ਵਾਰਸਾਂ ਨੂੰ ਮ੍ਰਿਤਕ ਦੇਹਾਂ ਸੌਂਪਣਗੇ।

ਮ੍ਰਿਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਡਾਕਟਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਤਾਬੂਤਾਂ ਨੂੰ ਖੋਲ੍ਹਿਆ ਨਾ ਜਾਵੇ ਅਤੇ ਛੇਤੀ ਨਾਲ ਅੰਤਿਮ ਸੰਸਕਾਰ ਕਰ ਦਿੱਤੇ ਜਾਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: