Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੁਦਰਤੀ ਢੰਗ ਨਾਲ ਖੇਤੀ ਦੇ ਸਿਰ ‘ਤੇ ਬਣਾਈ 6 ਏਕੜ ਜ਼ਮੀਨ

ਕੁਦਰਤੀ ਢੰਗ ਨਾਲ ਖੇਤੀ ਦੇ ਸਿਰ ‘ਤੇ ਬਣਾਈ 6 ਏਕੜ ਜ਼ਮੀਨ

ਲਹਿਰਾਗਾਗਾ: ਅੱਜ ਦੇ ਯੁੱਗ ’ਚ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੈਮੀਕਲ ਖਾਦਾਂ, ਸਪਰੇਆਂ ਵਰਗੀਆਂ ਜ਼ਹਿਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਜਾਗਰੂਕ ਕਿਸਾਨਾਂ ’ਚ ਕੁਦਰਤੀ ਖੇਤੀ ਪ੍ਰਤੀ ਰੂਚੀ ਦਿਖਾਈ ਜਾ ਰਹੀ ਹੈ ਪਰ ਪੰਜਾਬ ’ਚ ਅਜਿਹੇ ਵਿਰਲੇ ਅਨਪੜ੍ਹ ਕਿਸਾਨ ਵੀ ਮਿਲਦੇ ਹਨ ਜਿਹੜੀ ਧਰਤੀ ਨੂੰ ਆਪਣੀ ਮਾਂ ਮੰਨਦੇ ਹਨ। ਅਜਿਹਾ ਹੀ ਇੱਕ ਕਿਸਾਨ ਪਿੰਡ ਚੋਟੀਆਂ ਦਾ ਜੀਵਾ ਸਿੰਘ ਹੈ ਜਿਹੜਾ ਹਿੱਕ ਠੋਕ ਕੇ ਆਖਦਾ ਹੈ ਕਿ ਆਪਣੇ ਲਾਲਚ ਲਈ ਧਰਤੀ ਮਾਂ ਨੂੰ ਜ਼ਹਿਰ ਕਿਵੇਂ ਦੇਵਾਂ। ਕਰੀਬ 63-64 ਕੁ ਸਾਲ ਦਾ ਜੀਵਾ ਸਿੰਘ ਆਪਣੀ ਸੂਰਤ ਸੰਭਾਲਣ ਸਮੇਂ ਤੋਂ ਹੀ ਆਪਣੇ ਪਿੰਡ ਚੋਟੀਆਂ ਰੇਲ ਲਾਈਨ ਨੇੜਲੀ ਜ਼ਮੀਨ ਨੂੰ ਬਗੈਰ ਕੈਮੀਕਲ ਖਾਦ ਤੇ ਸਪਰੇਅ ਦੇ ਖੇਤੀ ਕਰ ਰਿਹਾ ਹੈ।

ਕੁਦਰਤੀ ਢੰਗ ਨਾਲ ਪੈਦਾ ਕੀਤੀ ਕਣਕ ਵਿੱਚ ਖੜਾ ਹੋ ਕੇ ਜੀਵਾ ਸਿੰਘ ਮਿਲੇ ਸਨਮਾਨ ਨੂੰ ਦਿਖਾਉਂਦਾ ਹੋਇਆ

ਉਸਦਾ ਕਹਿਣਾ ਕਿ ਚਾਹੇ ਕੁਦਰਤੀ ਢੰਗ ਨਾਲ ਖੇਤੀ ਵਿੱਚ ਪੈਦਾਵਾਰ ਥੋੜੀ ਘੱਟ ਹੁੰਦੀ ਹੈ ਪਰ ਉਸਦੀ ਕਣਕ ਏਕੜ ਪਿੱਛੇ ਮਹਿਜ਼ 25-28 ਮਣ ਹੀਂ ਨਿਕਲਦੀ ਹੈ ਜਿਹੜੀ ਨੂੰ ਲੋਕ ਉਸਦੇ ਘਰੋਂ ਹੀ 3000 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਲੈ ਜਾਂਦੇ ਹਨ। ਇਸੇ ਕਰਕੇ ਅੱਜ ਤੱਕ ਉਸਨੇ ਆਪਣੀ ਕਣਕ ਕਦੇ ਕਿਸੇ ਅਨਾਜ ਮੰਡੀ ’ਚ ਨਹੀਂ ਵੇਚੀ। ਜੀਵਾ ਸਿੰਘ ਦਾਅਵਾ ਕਰਦਾ ਹੈ ਕਿ ਇਸੇ ਕੁਦਰਤੀ ਖੇਤੀ ਸਹਾਰੇ ਉਸਨੇ ਛੇ ਏਕੜ ਜ਼ਮੀਨ ਬਣਾਈ ਹੈ ਤੇ ਪੰਜ ਬੱਚਿਆਂ ਨੂੰ ਪੜ੍ਹਾਇਆ ਤੇ ਵਿਆਹ ਕੀਤੇ।

ਉਸ ਨੇ ਦੱਸਿਆ ਕਿ ਉਸਦੀ ਕੁਦਰਤੀ ਢੰਗ ਨਾਲ ਖੇਤੀ ਕਾਰਨ ਪੰਜਾਬ ਪ੍ਰਦੇਸ਼ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ 5 ਜੂਨ 2006 ਨੂੰ ਵਿਸ਼ਵ ਵਾਤਾਵਰਣ ਦਿਵਸ ’ਤੇ ਸੂਬਾ ਪੱਧਰੀ ਸਨਮਾਨ ਦਿੱਤਾ ਸੀ। ਇਸ ਸਨਮਾਨ ਨੂੰ ਉਹ ਹਰ ਸਮੇਂ ਸੰਭਾਲਕੇ ਰੱਖਦਾ ਹੈ ਤੇ ਆਉਣ ਵਾਲੇ ਨੂੰ ਪੂਰੇ ਚਾਅ ਨਾਲ ਦਿਖਾਉਂਦਾ ਹੈ । 2014 ਸਾਲ ਹਾਲੈਂਡ ਦਾ ਰਿਸਰਚ ਸ਼ਕਾਲਰ ਟੋਮ ਤੇ ਸਾਰਾ ਮਹੀਨਾ ਭਰ ਉਸਦੀ ਖੇਤੀ ਬਾਰੇ ਖੋਜ ਕਰਕੇ ਗਏ ਸਨ।

ਜੀਵਾ ਸਿੰਘ ਖੇਤੀ ਤੋਂ ਇਲਾਵਾ ਗਰਮੀ ਰੁੱਤੇ ਦੇਸ਼ੀ ਕੱਦੂ ,ਚੌਲੇ, ਗਵਾਰਾ ਤੇ ਚਾਰ ਜਾਮਣਾਂ ਦੇ ਦਰਖਤਾਂ ’ਤੇ ਲੱਗਦੀਆਂ ਜਾਮਣਾਂ ਨੂੰ ਖੁਦ ਸਾਈਕਲ ’ਤੇ ਲਹਿਰਾਗਾਗਾ ’ਚ ਘੁੰਮ ਕੇ ਵੇਚਦਾ ਹੈ। ਜੀਵਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਨਹਿਰੀ ਪਾਣੀ ਤੇ ਬਾਰਸ਼ ਨਾਲ ਖੇਤੀ ਕਰਦਾ ਸੀ ਪਰ ਹੁਣ ਬਿਜਲੀ ਵਾਲਾ ਟਿਊਬਵੈੱਲ ਲਾਇਆ ਹੈ। ਉਹ ਜ਼ਮੀਨ ’ਚ ਸਿਰਫ ਰੂੜੀ ਦੀ ਸਪਰੇਅ ਕਰਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: