Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕੀ-ਭਾਰਤੀ ਰਿਸ਼ਤਿਆਂ ‘ਚ ਤਰੇੜਾਂ, ਡੋਨਲਡ ਟਰੰਪ ਨੇ ਮੋੜਿਆ ਭਾਰਤ ਦਾ ਸੱਦਾ

ਅਮਰੀਕੀ-ਭਾਰਤੀ ਰਿਸ਼ਤਿਆਂ ‘ਚ ਤਰੇੜਾਂ, ਡੋਨਲਡ ਟਰੰਪ ਨੇ ਮੋੜਿਆ ਭਾਰਤ ਦਾ ਸੱਦਾ

ਚੰਡੀਗੜ੍ਹ: ਭਾਰਤੀ ਸਰਕਾਰ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ 26 ਜਨਵਰੀ “ਗਣਤੰਤਰ ਦਿਹਾੜੇ” ਮੌਕੇ ਭਾਰਤ ਉਪਮਹਾਦੀਪ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਸੀ ਜਿਹੜਾ ਕਿ ਉਹਨਾਂ ਵਲੋਂ ਮੋੜ ਦਿੱਤਾ ਗਿਆ ਹੈ, ਅਮਰੀਕੀ ਰਾਸ਼ਟਰਪਤੀ ਨੇ ਹੋਰ ਰੁਝੇਵਿਆਂ ਦਾ ਹਵਾਲਾ ਦੇਂਦਿਆਂ ਭਾਰਤ ਆਉਣੋਂ ਨਾਂਹ ਕਰ ਦਿੱਤੀ ਹੈ।

ਅੰਤਰਾਸ਼ਟਰੀ ਰਾਜਨੀਤਿਕ ਮਾਹਿਰਾਂ ਦਾ ਮੰਨਣੈ ਕਿ ਭਾਰਤ ਦੇ ਰੂਸ ਨਾਲ ਹਥਿਆਰ ਖਰੀਦਣ ਅਤੇ ਇਰਾਨ ਉੱਤੇ ਅਮਰੀਕਾ ਵਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਤੇਲ ਮੰਗਵਾਉਣਾ ਨਾ ਬੰਦ ਕਰਨ ਨਾਲ ਭਾਰਤ ਤੇ ਅਮਰੀਕਾ ਵਿਚਲੇ ਕੂਟਨੀਤਕ ਰਿਸ਼ਤੇ ਵਿਗੜੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਡਲ ਟਰੰਪ ਦੀ ਨਰਿੰਦਰ ਮੋਦੀ ਨਾਲ ਖਲੋੋਤਿਆਂ ਦੀ ਪੁਰਾਣੀ ਤਸਵੀਰ।

ਅਮਰੀਕੀ ਏਜੰਸੀਆਂ ਵਲੋਂ ਭਾਰਤ ਨੂੰ ਭੇਜੀ ਗਈ ਚਿੱਠੀ ਵਿੱਚ ਇਹ ਦੱਸਿਆ ਗਿਆ ਹੈ ਕਿ ਡੋਨਲਡ ਟਰੰਪ ਨੇ ਏਸੇ ਸਮੇਂ ਦੇ ਦੌਰਾਨ ਸਟੇਟ ਆਫ ਦਾ ਯੂਨੀਅਨ ਵਿੱਚ ਤਕਰੀਰ ਕਰਨੀ ਹੈ, ਇਸ ਲਈ ਉਹ ਭਾਰਤ ਨਹੀਂ ਆ ਸਕਦੇ। ਦੱਸਣਯੋਗ ਐ ਕਿ 2015 ਵਿੱਚ ਜਦੋਂ ਬਰਾਕ ੳਬਾਮਾ ਆਏ ਸਨ ਤਾਂ ਉਹਨਾਂ ਆਪਣੇ ਰੁਝੇਵੇਂ ਅੱਗੇ ਪਾ ਦਿੱਤੇ ਸਨ, ਬਰਾਕ ੳਬਾਮਾ ਭਾਰਤ ਆਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਸਟਿਨ ਟਰੂਡੋ ਦੀ ਫੇਰੀ ਮੌਕੇ ਅਮਰਿੰਦਰ ਸਿੰਘ ਨੇ ਭਾਵੇਂ ਉਸ ਨੂੰ ਮਿਲਣ ਤੋਂ ਇਨਕਾਰ ਤਾਂ ਨਹੀਂ ਕੀਤਾ ਪਰ ਲਗਾਤਾਰ ਖਾਲਿਸਤਾਨ ਵਾਲੇ ਮਾਮਲੇ ਉੱਤੇ ਬਿਆਨਬਾਜੀ ਕੀਤੀ ਅਤੇ ਕੈਨੇਡਾ ਰਹਿੰਦੇ ਸਿੱਖਾਂ ਵਿਰੁੱਧ
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣਾਂ ਦੌਰਾਨ ਇਕ ਖਬਰ ਅਦਾਰੇ ਨਾਲ ਕੀਤੀ ਗਈ "ਗੈਰ-ਸਿਆਸੀ ਗੱਲਬਾਤ" ਦੌਰਾਨ ਉਸ ਵਲੋਂ ਬੱਦਲਾਂ ਪਿੱਛੇ ਜਹਾਜ਼ ਲੁਕਾ ਕੇ ਰਿਡਾਰ (ਉੱਡਦੇ ਹਵਾਈ ਜਹਾਜ਼ਾਂ ਬਾਰੇ ਪਤਾ
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਮੁਕਤ ਕਰਾਉਣ ਲਈ ਮੁੜ ਚਾਰਾਜੋਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ
ਬੀਤੇ ਕੱਲ (30 ਸਤੰਬਰ ਨੂੰ) ਦਸ਼ਹਿਰੇ ਮੌਕੇ ਦਿੱਲੀ ਵਿਖੇ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਚ ਤੋਂ ਮੈਦਾਨ ਵਾਲੇ ਪਾਸੇ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤੀਰ ਤੰਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: