Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

6 ਦਸੰਬਰ ਨੂੰ ਡਾ. ਅੰਬੇਡਕਰ ਦਾ ਪਰੀਨਿਰਵਾਨ ਦਿਵਸ ਕਿਰਸਾਨੀ ਸੰਘਰਸ਼ ਨੂੰ ਸਮੱਰਪਿਤ ਹੋਵੇਗਾ: ਬਸਪਾ

6 ਦਸੰਬਰ ਨੂੰ ਡਾ. ਅੰਬੇਡਕਰ ਦਾ ਪਰੀਨਿਰਵਾਨ ਦਿਵਸ ਕਿਰਸਾਨੀ ਸੰਘਰਸ਼ ਨੂੰ ਸਮੱਰਪਿਤ ਹੋਵੇਗਾ: ਬਸਪਾ

ਬਲਾਚੌਰ, ਪੰਜਾਬ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਵਿੱਚ ਪਿਛਲੇ 15 ਦਿਨਾਂ ਵਿਚ ਵਿਧਾਨ ਸਭਾ ਪੱਧਰੀ ਤੂਫ਼ਾਨੀ ਦੌਰਾ ਕੀਤਾ ਜਿਸ ਵਿਚ ਬਲਾਚੌਰ, ਬੰਗਾ, ਨਵਾਂਸ਼ਹਿਰ, ਕਰਤਾਰਪੁਰ, ਆਦਮਪੁਰ, ਫਿਲੌਰ, ਨਕੋਦਰ, ਗੜ੍ਹਸ਼ੰਕਰ, ਚੱਬੇਵਾਲ, ਸ਼ਾਮਚੁਰਾਸੀ, ਟਾਂਡਾ, ਹੋਸ਼ਿਆਰਪੁਰ, ਚਮਕੌਰ ਸਾਹਿਬ , ਰੋਪੜ, ਫਗਵਾੜਾ, ਮੋਹਾਲੀ, ਖਰੜ, ਜਲੰਧਰ ਕੈਂਟ, ਵੈਸਟ, ਸੈਂਟਰਲ ਜਲੰਧਰ, ਆਦਿ ਲਗਭਗ 30 ਤੋਂ ਜਿਆਦਾ ਵਿਧਾਨ ਸਭਾਵਾਂ ਵਿਚ ਲੀਡਰਸ਼ਿਪ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ, ਜਿਸ ਵਿਚ ਪੰਜਾਬ ਵਿੱਚ ਬਸਪਾ ਦੇ ਟਕਸਾਲੀ ਕੇਡਰ ਅਤੇ ਸਮਰਥਕਾਂ ਦੇ ਘਰ ਘਰ ਜਾਕੇ 2022 ਦੀ ਤਿਆਰੀ ਲਈ ਚਲ ਰਹੇ ਲਾਮਬੰਦੀ ਦੇ ਪ੍ਰੋਗਰਾਮ ਦਾ ਜਾਇਜਾ ਲਿਆ।

ਸ. ਜਸਵੀਰ ਸਿੰਘ ਗੜ੍ਹੀ

ਸ. ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਵਿਸਥਾਰ ਨਾਲ ਦੱਸਿਆ ਕਿ ਮਾਲਵੇ ਅਤੇ ਮਾਝੇ ਵਿੱਚ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਲਗਾਤਾਰ ਜਿਲ੍ਹਾ ਤੇ ਲੋਕ ਸਭਾ ਪੱਧਰੀ ਮੀਟਿੰਗਾਂ ਕਰ ਰਹੇ ਹਨ ਜਿਸ ਵਿਚ ਉਹਨਾਂ ਨੇ ਬਠਿੰਡਾ ਮਾਨਸਾ ਪਟਿਆਲਾ ਪਠਾਨਕੋਟ ਗੁਰਦਾਸਪੁਰ ਜਿਲਾ ਪੱਧਰੀ ਅਤੇ ਅੰਮ੍ਰਿਤਸਰ ਫਰੀਦਕੋਟ ਤੇ ਫਿਰੋਜ਼ਪੁਰ ਲੁਧਿਆਣਾ ਲੋਕ ਸਭਾ ਤੌਰ ਤੇ ਮੀਟਿੰਗਾਂ ਕਰਕੇ ਸੰਗਠਨ ਦੀ ਮਜ਼ਬੂਤੀ ਹਿਤ ਲੱਗੇ ਹੋਏ ਹਨ। ਸ. ਗੜ੍ਹੀ ਨੇ ਓਹ ਆਪ 5 ਦਸੰਬਰ ਨੂੰ ਲੋਕ ਸਭਾ ਸੰਗਰੂਰ ਵਿਖੇ ਹੋਣਗੇ ਅਤੇ 10 ਤੋਂ ਬਾਦ ਖੁਦ ਮਾਲਵਾ ਵਿਚ ਵਿਧਾਨ ਸਭਾ ਪੱਧਰੀ ਮੀਟਿੰਗਾਂ ਕਰਨਗੇ।

ਪੰਜਾਬ ਦੇ ਭਖਦੇ ਕਿਸਾਨੀ ਸੰਘਰਸ਼ ਉਪਰ ਬੋਲਦਿਆ ਓਹਨਾ ਦਸਿਆ ਕਿ ਬਸਪਾ ਨੇ ਪਹਿਲਾਂ ਤੋਂ ਹੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾ ਤਹਿਤ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਦਾ ਸਮਰਥਨ ਕਰ ਰੱਖਿਆ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਪੰਦਰਾਂ ਸੰਸਦ ਮੈਂਬਰਾਂ ਨੇ ਕਿਸਾਨ ਬਿੱਲਾ ਤੇ ਕਾਨੂੰਨਾਂ ਦਾ ਵਿਰੋਧ ਪਾਰਲੀਮੈਂਟ ਦੇ ਅੰਦਰ ਕੀਤਾ ਸੀ ਅਤੇ ਭੈਣ ਮਾਇਆਵਤੀ ਜੀ ਲਗਾਤਾਰ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੌਧ ਦੇਸ਼ ਵਿਚ ਵੱਖ ਵੱਖ ਬਿਆਨਾਂ ਰਾਹੀਂ ਦਰਜ ਕਰਵਾ ਚੁੱਕੇ ਹਨ।

ਪੰਜਾਬ ਬਸਪਾ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਬਸਪਾ 18 ਸਤੰਬਰ ਹੁਸ਼ਿਆਰਪੁਰ ਰੈਲੀ ਤੋਂ ਹੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕਰ ਚੁੱਕੇ ਹਨ ਅਤੇ ਇਸ ਕੜੀ ਵਿੱਚ ਬਸਪਾ ਪੰਜਾਬ ਵਲੋਂ 11 ਵੱਡੀਆਂ ਰੈਲੀਆਂ ਤੇ ਪ੍ਰਦਰਸ਼ਨ ਪੰਜਾਬ ਦੇ ਵੱਖ ਵੱਖ ਕੋਨਿਆ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਾਲ ਨਾਲ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਰ ਚੁੱਕੇ ਹਨ ਜਿਸ ਤਹਿਤ 14 ਸਤੰਬਰ ਫਗਵਾੜਾ, 18 ਫਗਵਾੜਾ, 24 ਅੰਮ੍ਰਿਤਸਰ, 28 ਬਠਿੰਡਾ, 29 ਪਟਿਆਲਾ, 3 ਅਕਤੂਬਰ ਸੰਗਰੂਰ, 9 ਅਕਤੂਬਰ ਪਾਇਲ, 18 ਅਕਤੂਬਰ ਖਰੜ, 28 ਅਕਤੂਬਰ ਜਲੰਧਰ, 2 ਨਵੰਬਰ ਫਰੀਦਕੋਟ ਅਤੇ 6 ਨਵੰਬਰ ਲੁਧਿਆਣਾ ਵਿਖੇ ਸ਼ਾਮਿਲ ਹੈ। ਜਦੋਂਕਿ ਬਸਪਾ ਪੰਜਾਬ 25 ਸਤੰਬਰ ਦੇ ਪੰਜਾਬ ਬੰਦ ਵਿਚ ਕਿਸਾਨਾਂ ਨਾਲ ਬਸਪਾ ਨੀਲਾ ਝੰਡਾ ਲੈਕੇ ਸ਼ਾਮਿਲ ਹੋਈ ਸੀ।

ਬਸਪਾ ਆਗੂ  ਨੇ ਮੌਜੂਦਾ ਦਿੱਲੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਿਹਾ ਕਿ 6 ਦਸੰਬਰ ਡਾ ਅੰਬੇਦਕਰ ਸਾਹਿਬ ਦੇ ਪ੍ਰੀਨਿਰਵਾਨ ਦਿਵਸ ਨੂੰ ਬਸਪਾ ਪੰਜਾਬ ਵਿੱਚ 117 ਵਿਧਾਨ ਸਭਾ ਪੱਧਰੀ ਰੋਸ ਪ੍ਰਦਰਸ਼ਨ ਕਰੇਗੀ ਅਤੇ ਮੋਦੀ ਭਾਜਪਾ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਵਿਰੌਧ ਕਰੇਗੀ। ਇਸ ਵਾਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਬਰਸੀ ਦਾ ਦਿਨ ਦੱਬੀਆ ਕੁਚਲੀਆਂ ਜਮਾਤਾਂ ਦੇ ਨਾਲ ਨਾਲ ਕਿਸਾਨ ਦੇ ਸਮਰਥਨ ਵਿਚ ਵਿਚ ਹੋਵੇਗਾ। ਸ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਸ ਪਰਕਾਸ਼ ਸਿੰਘ ਬਾਦਲ ਦਾ ਪਦਮ ਵਿਭੂਸ਼ਣ ਵਾਪਸ ਕਰਨਾ ਅਤੇ ਸ ਸੁਖਦੇਵ ਸਿੰਘ ਢੀਂਡਸਾ ਦਾ ਪਦਮ ਭੂਸ਼ਨ ਵਾਪਸ ਕਰਨ ਦੇ ਫੈਸਲੇ ਦਾ ਸਵਾਗਤ ਬਸਪਾ ਪੰਜਾਬ ਕਰਦੀ ਹੈ, ਕਿਸਾਨਾਂ ਦੇ ਸਮਰਥਨ ਵਿਚ ਪੰਜਾਬੀਆਂ ਨੂੰ ਜਾਤ ਧਰਮ ਅਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਅੱਗੇ ਆਉਣਾ ਚਾਹੀਦਾ ਹੈ, ਹਾਲਾਂਕਿ ਇਹ ਬਹੁਤ ਦੇਰ ਵਿੱਚ ਲਿਆ ਗਿਆ ਫ਼ੈਸਲਾ ਹੈ। ਦਸੰਬਰ 3 ਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚ ਹੋਈ ਅਸਫ਼ਲ ਗੱਲਬਾਤ ਲਈ ਭਾਜਪਾ ਤੇ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਸ ਗੜ੍ਹੀ ਨੇ ਕਿਹਾ ਕਿ ਭਾਜਪਾ ਸਰਕਾਰ ਬਿਨਾ ਤਿਆਰੀ ਤੋਂ ਗਲਬਾਤ ਵਿਚ ਬੈਠ ਗਈ ਜਿਹੜੀ ਹਜ਼ਾਰਾਂ ਆਈਏਐਸ ਨਾਲ ਸਰਕਾਰ ਚਲਾਉਂਦੀ ਹੈ ਅਤੇ ਗੱਲਬਾਤ ਅਸਫਲ ਹੋਈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

21 ਫਰਵਰੀ ਨੂੰ ਹਰਿਆਣੇ ਦੀਆਂ ਫੋਰਸਾਂ ਵੱਲੋਂ ਖਨੌਰੀ ਬਾਰਡਰ ਉੱਤੇ ਗੋਲੀ ਨਾਲ ਸ਼ਹੀਦ ਕੀਤੇ ਗਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਬਹੁਤ ਭਾਵਕ ਮਾਹੌਲ ਵਿੱਚ ਉਸਦੇ ਜੱਦੀ ਪਿੰਡ
21 ਫਰਵਰੀ ਨੂੰ ਹਰਿਆਣੇ ਦੀਆਂ ਫੋਰਸਾਂ ਵੱਲੋਂ ਖਨੌਰੀ ਬਾਰਡਰ ਉੱਤੇ ਗੋਲੀ ਨਾਲ ਸ਼ਹੀਦ ਕੀਤੇ ਗਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਬਹੁਤ ਭਾਵਕ ਮਾਹੌਲ ਵਿੱਚ ਉਸਦੇ ਜੱਦੀ ਪਿੰਡ
ਸਾਰੀਆਂ ਫਸਲਾਂ ਦੀ ਘੱਟੋ-ਘੱਟ ਮੁੱਲ ਉੱਤੇ ਖਰੀਦ ਦੀ ਜਾਮਨੀ ਸਮੇਤ ਹੋਰਨਾਂ ਮਸਲਿਆਂ ਦੇ ਹੱਲ ਲਈ ਕਈ ਕਿਸਾਨ ਯੂਨੀਅਨਾਂ ਨੇ 13 ਫਰਵਰੀ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੈ। ਇਸ ਸੱਦੇ
ਸਾਰੀਆਂ ਫਸਲਾਂ ਦੀ ਘੱਟੋ-ਘੱਟ ਮੁੱਲ ਉੱਤੇ ਖਰੀਦ ਦੀ ਜਾਮਨੀ ਸਮੇਤ ਹੋਰਨਾਂ ਮਸਲਿਆਂ ਦੇ ਹੱਲ ਲਈ ਕਈ ਕਿਸਾਨ ਯੂਨੀਅਨਾਂ ਨੇ 13 ਫਰਵਰੀ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੈ। ਇਸ ਸੱਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: