Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

32 ਸਾਲ ਬਾਅਦ: ਪਟਿਆਲਾ ‘ਤੇ ਨੀਲਾ ਤਾਰਾ … (ਲੇਖਕ: ਮਲਿਕਾ ਕੌਰ)

32 ਸਾਲ ਬਾਅਦ: ਪਟਿਆਲਾ ‘ਤੇ ਨੀਲਾ ਤਾਰਾ … (ਲੇਖਕ: ਮਲਿਕਾ ਕੌਰ)

ਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਜੂਨ 1984 ਵਿਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਦੀ 32ਵੀਂ ਵਰ੍ਹੇਗੰਢ ਲਈ ਅੰਮ੍ਰਿਤਸਰ ਵਿਚ ਭਾਰਤ ਦੇ ਅਰਧ-ਸੈਨਿਕ ਫੌਜੀ ਲਾਏ ਗਏ ਪਰ ਇਸ ਹਮਲੇ (ਜਿਸ ਨੂੰ ਕਿ ਉਪਰੇਸ਼ਨ ਬਲਿਊ ਸਟਾਰ ਦਾ ਨਾਂ ਦਿੱਤਾ ਗਿਆ ਸੀ) ਤੋਂ 200 ਕਿਲੋਮੀਟਰ ਦੂਰੀ ਤੇ ਬਚ ਜਾਣ ਵਾਲੇ ਲੋਕ 1984 ਬਾਰੇ ਆਪਣੇ ਅਨੁਭਵ ਦਸਦੇ ਹਨ ਤਾਂ ਇਹਨਾਂ ਦੀਆਂ ਹੱਡ-ਬੀਤੀਆਂ ਸਰਕਾਰ ਵਲੋਂ ਪ੍ਰਚਲਿਤ ਕੀਤੀਆਂ ਕਹਾਣੀਆਂ ਨੂੰ ਚੁਣੌਤੀ ਦਿੰਦੀਆਂ ਹਨ।

ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਿੱਚ ਦੁਚਿੱਤੀ ਵਾਲੀ ਭਾਵਨਾ ਹੁੰਦੀ ਹੈ: ਆਪਣੇ ਬੱਚਿਆਂ ਨੂੰ ਸਕੂਲੇ ਛੱਡਣ ਜਾਂਦੇ ਹੋਏ, ਅਪ੍ਰੇਸ਼ਨ ਕਰਦੇ ਹੋਏ, ਫੈਕਟਰੀਆਂ ਵਿੱਚ ਦਿਹਾੜੀ ਲਾਉਂਦੇ ਹੋਏ ਜਾਂ ਟੈਕਸੀ ਚਲਾਉਂਦੇ ਹੋਏ – ਬਹੁਤੇ ਮਾਪੇ ਚੁੱਪ ਚਾਪ ਰਹਿੰਦੇ ਹਨ ਅਤੇ ਨੌਜਵਾਨ ਬਹੁਤੇ ਸਵਾਲ ਪੁੱਛਣ ਅਤੇ ਕੁਝ ਨਾ ਕਹਿਣ ਦੀ ਲੜਾਈ ਵਿਚ ਉਲਝੇ ਜਿਹੇ ਰਹਿ ਜਾਂਦੇ ਹਨ, ਨਾਲ ਹੀ ਭਾਰਤੀ ਅਰਧ-ਸੈਨਿਕ ਬਲਾਂ ਦੀ ਅੰਮ੍ਰਿਤਸਰ ਅਤੇ ਪੰਜਾਬ (ਜੋ ਕਿ ਸੋਨੇ ਦੇ ਗੁੰਬਦਦਾਰ ਦਰਬਾਰ ਸਾਹਿਬ ਦਾ ਘਰ ਹੈ) ਵਿੱਚ ਆਗਮਨ ਦੀ ਖਬਰਾਂ ਦੇ ਨਾਲ ਕੁੱਝ ਸਿਆਸੀ ਆਗੂਆਂ ਵੱਲੋ “ਸਾਕਾ ਨੀਲਾ ਤਾਰਾ” ਦੀ ਕਾਲੀ ਵਰ੍ਹੇਗੰਢ ਮੌਕੇ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ।

ਸਰਕਾਰ ਅਨੁਸਾਰ, ਇੱਕ ਅਨਪੜ੍ਹ ਪਰ ਪ੍ਰਭਾਵਸ਼ਾਰੀ ਸ਼ਖਸੀਅਤ ਜਰਨੈਲ ਸਿੰਘ ਭਿੰਡਰਾਵਾਲੇ ਵੱਲੋ ਕੁਝ ਸਿੱਖਾਂ ਨੂੰ ਗੁਮਰਾਹ ਕਰਕੇ ਅੱਤਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਜੂਨ 1984 ਦਾ ਫੌਜੀ ਦਖਲ ਜ਼ਰੂਰੀ ਬਣ ਗਿਆ ਸੀ। ਉਦੋਂ ਤੋ ਲੈ ਕੇ ਹੁਣ ਤੱਕ ਸੰਸਾਰ ਨੇ ਇਹ ਜਾਣ ਲਿਆ ਹੈ ਕਿ ਭਾਰਤੀ ਫੌਜ ਦਾ ਪੰਜਾਬ ਉੱਤੇ ਹਮਲਾ ਮਜਬੂਰੀ ਵੱਸ ਲਿਆ ਹੋਇਆ ਫ਼ੈਸਲਾ ਨਾ ਹੋ ਕੇ, ਇੱਕ ਲੰਬੇ ਸਮੇਂ ਦੀ ਯੋਜਨਾ ਸੀ। ਿਿਬ੍ਟਸ਼ ਦਸਤਾਵੇਜ਼ਾਂ ਦੁਆਰਾ ਵੀ ਇਹ ਗੱਲ ਨਸਰ ਕੀਤੀ ਜਾ ਚੁੱਕੀ ਹੈ। ਇਸ ਹਮਲੇ ਦਾ ਕੇਂਦਰ ਸੀ ਸਿੱਖੀ ਦਾ ਮੁੱਢ ਸ੍ੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਭਿੰਡਰਾਂਵਾਲੇ ਨੇ ਅਪਣੇ ਸਾਥੀਆਂ ਨਾਲ ਫੌਜ ਨੂੰ ਕਈ ਦਿਨਾਂ ਤੱਕ ਕਰੜੀ ਟੱਕਰ ਦਿੱਤੀ। ਸਰਕਾਰੀ ਦਬਾਅ ਅਤੇ ਦਹਿਸ਼ਤ ਦੇ ਮਾਹੌਲ ਕਾਰਨ, ਆਪਣੀ ਹੀ ਸਰਕਾਰ ਦੁਆਰਾ ਇਸ ਦੌਰਾਨ ਕੀਤੇ ਗਏ ਹਜ਼ਾਰਾਂ ਲੋਕਾਂ ਦੇ ਕਤਲ ਕਿਤੇ ਦੱਬੇ ਹੀ ਰਹਿ ਗਏ, ਜੋ ਕਿ ਇਸ ਕਾਰਵਾਈ ਲਈ ਵਰਤੇ ਇੱਕ ਫੌਜੀ ਕੋਡ “ਬਲੂ ਸਟਾਰ” ਨਾਲ ਹੀ ਜਾਣੇ ਜਾਂਦੇ ਹਨ ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀ ਇਹ ਪੁਰਾਣੀ ਤਸਵੀਰ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀ ਇਹ ਪੁਰਾਣੀ ਤਸਵੀਰ

1 ਜੂਨ, 1984 ਤੱਕ ਲਗਭਗ ਇੱਕ ਲੱਖ ਫੌਜ ਨੇ ਪੰਜਾਬ ਨੂੰ ਸੀਲ ਕਰ ਦਿੱਤਾ ਜਿਸ ਨਾਲ ਨਾ ਸਿਰਫ ਦਰਬਾਰ ਸਾਹਿਬ ਵਿੱਚ ਬਲਕਿ ਭਿੰਡਰਾਂਵਾਲੇ (ਜਿਹਨਾਂ ਦੇ ਖਿਲਾਫ ਉਸ ਵੇਲੇ ਕਿਤੇ ਵੀ ਕੋਈ ਗ੍ਰਿਫਤਾਰੀ ਵਾਰੰਟ ਨਹੀਂ ਸੀ ਅਤੇ ਨਾ ਹੀ ਕੋਈ ਕਾਨੂੰਨੀ ਮਾਮਲਾ ਸੀ) ਤੋਂ ਕਈ ਸੌ ਕਿਲੋਮੀਟਰ ਦੂਰ ਹੋਰ ਗੁਰਦੁਆਰਿਆਂ ਵਿੱਚ ਵੀ ਸਿੱਖ ਸ਼ਰਧਾਲੂ ਫਸ ਗਏ ਸਨ।

ਇਸ ਤ੍ਰਾਸਦੀ ਦੀਆਂ ਮਾਰੂ ਘਟਨਾਵਾਂ ਦੇ ਤਿੰਨ ਦਹਾਕੇ ਬਾਅਦ, ਮੈਂ ਬੈਠੀ ਇੱਕ ਅਜਿਹੇ ਹੀ ਸਿੱਖ ਸ਼ਰਧਾਲੂ ਦੀ ਹੱਡਬੀਤੀ ਨੂੰ ਸੁਣ ਰਹੀ ਸੀ, ਜੋ ਓਹ ਸਾਰੇ ਦਰਦ ਭਰੇ ਦ੍ਰਿਸ਼ ਅਤੇ ਵਾਸ਼ਨਾਵਾ ਮੇਰੀਆਂ ਅੱਖਾਂ ਮੂਹਰੇ ਲੈ ਆਏ ਜਿਨ੍ਹਾਂ ਦੀ ਮੈਂ ਬਚਪਨ ਵਿਚ “ਬਲਿਊ ਸਟਾਰ” ਸ਼ਬਦ ਸੁਣ ਕੇ ਕਲਪਨਾ ਕਰਦੀ ਸੀ।

“ਜਿਵੇਂ ਨੁੱਚੜ ਨੁੱਚੜ ਕੇ ਨਹੀਂ ਸੁੱਕਦੀ ਹੈ ਦਸਤਾਰ…, ਦਸਤਾਰਾਂ ਚੋਂ ਖੂਨ ਨੁੱਚੜ ਰਿਹਾ ਸੀ…, ਉਥੇ ਨਾ …ਬੜੀਆਂ ਸਾਰੀਆਂ ਦਸਤਾਰਾਂ ਖੂਨ ਚ ਭਿੱਜੀਆਂ ਹੋਈਆਂ ਟੰਗੀਆਂ ਹੋਈਆਂ ਸੀ। ਏਨਾ ਖੂਨ ਦਿਸ ਰਿਹਾ ਸੀ, ਐਵੇਂ ਲੱਗ ਰਿਹਾ ਸੀ ਜਿਵੇਂ ਸੈਂਕੜਿਆਂ ਚ ਬੰਦਾ ਨੀ ਮਰਿਆ ਹੁੰਦਾ। ਸਾਨੂੰ ਤਾਂ ਕੋਈ ਹਿਸਾਬ ਨੀ, …. ਕੀ ਹੋਇਆ, ..ਕੀ ਨਹੀਂ ਹੋਇਆ, … ਸਾਨੂੰ ਤੇ ਕੋਈ ਲਾਸ਼ ਨੀ ਦਿਖੀ, … ਖੂਨ ਐਨਾ ਡੁਲ੍ਹਿਆ ਸੀ ਕਿ ਕੱਚੀ ਮਿੱਟੀ ਖੂਨ ਨਾਲ ਭਿੱਜੀ-ਭਿੱਜੀ ਦਿਸਦੀ ਸੀ।”

1984 ਲਿਿਵੰਗ ਹਿਸਟਰੀ (ਜੀਵਿਤ ਇਤਿਹਾਸ) ਬਿਆਨਾਂ ਅਤੇ ਉਸ ਦੌਰ ਦੀਆਂ ਯਾਦਾਂ ਨੂੰ ਰਿਕਾਰਡ ਕਰਦਿਆਂ ਹੋਇਆਂ ਦੀ ਇੱਕ ਵਲੰਟੀਅਰ ਟੀਮ ਦੇ ਨਾਲ ਬੈਠੀ ਮੈਂ ਇੱਕ ਆਦਮੀ, ਜਿਸ ਨੂੰ ਮੈਂ ਕਦੇ ਨਹੀਂ ਮਿਲੀ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਭਿਆਨਕ ਦ੍ਰਿਸਾਂ ਅਤੇ ਘਟਨਾਵਾਂ ਬਾਰੇ ਦੱਸਦੇ ਹੋਏ ਸੁਣ ਰਹੀ ਸੀ। ਉਸ ਨੇ ਦੱਸਿਆ ਕਿ ਉਸ ਦਾ ਘਰ ਪਟਿਆਲਾ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੀ ਸੀਮਾ ਕੰਧ ਤੋਂ 250-350 ਮੀਟਰ ਦੂਰ ਸੀ।

ਪਟਿਆਲਾ ਵਿਖੇ, ਮੇਰੇ ਪਿਤਾ ਦੇ ਰਿਸ਼ਤੇਦਾਰ ਦਾ ਘਰ ਗੁਰਦੁਆਰੇ ਤੋ ਕਾਫ਼ੀ ਦੂਰ ਸੀ। ਉਨ੍ਹਾਂ ਨੇ ਉਸ ਸਮੇਂ ਦੀ ਗਵਾਹੀ ਭਰਦੇ ਹੋਏ, ਆਪਣੀ ਛੱਤ ਤੋਂ ਵੇਖੇ, ਫੌਜ ਦੇ ਸ਼ਹਿਰ ਵਿੱਚ ਦਾਖਲ ਹੋਣ ਦੇ ਦਿ੍ਸ਼ ਬਾਰੇ ਦੱਸਿਆ ਸੀ। ਉਨ੍ਹਾਂ ਨੇ ਗਿਣਤੀ ਕੀਤੀ ਸੀ ਕਿ ਪਹਿਲਾਂ ਤਿੰਨ-ਚਾਰ ਧਮਾਕੇ ਹੋਏ, ਫਿਰ ਲਗਾਤਾਰ ਕਈ ਘੰਟੇ ਗੋਲੀਬਾਰੀ ਚਲਦੀ ਰਹੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਕੁੱਝ ਹਿੱਸਿਆਂ ਵਿੱਚ ਅੱਗ ਦੀਆ ਲਪਟਾਂ ਉਠੀਆਂ ਅਤੇ ਇਕ ਚੀਕ ਜਿਹੀ ਦੀ ਆਵਾਜ਼ ਲਗਾਤਾਰ ਆਉਂਦੀ ਰਹੀ, ਜਿਵੇਂ ਇੱਕ ਵਿਸ਼ਾਲ, ਜ਼ਖਮੀ ਜਾਨਵਰ ਮਰਦਾ ਹੋਇਆ ਚੀਖਦਾ ਹੋਵੇ। ਸ਼ਾਇਦ ਠੀਕ ਹੀ ਸੀ ਕਿ ਓਹ ਫਸੇ ਹੋਏ ਤੀਰਥ ਯਾਤਰੀ, ਜੋ ਪਿਛਲੀ ਰਾਤ ਪੰਜਾਬ ਦੀ ਜੂਨ ਮਹੀਨੇ ਕਹਿਰ ਗਰਮੀ ਵਿਚ ਦੁੱਖ ਨਿਵਾਰਨ ਸਾਹਿਬ ਦੇ ਠੰਡੇ ਸੰਗਮਰਮਰ ਦੇ ਫ਼ਰਸ਼ ਤੇ ਸੁੱਤੇ ਸੀ, ਦੇ ਹੁਣ ਗੋਲੀਆਂ ਨਾਲ ਭਰੇ ਸ਼ਰੀਰਾਂ ਦੇ ਦਿ੍ਸ਼ਾਂ ਦੀ ਥਾਂ, ਮੇਰੇ ਬੱਚੇ ਮਨ ਨੇ ਸਿਰਫ਼ ਇੱਕ ਭਿਅੰਕਰ ਚਿਆਂਗ ਦੀ ਕਲਪਨਾ ਕੀਤੀ ਸੀ, ਜੋ ਕਿ ਮੇਰੇ ਰਿਸ਼ਤੇਦਾਰ ਦੀ ਗਵਾਹੀ ਦੀ ਯਾਦ ਨਾਲ ਮੁੜ ਜਾਗ ਪਈ ਸੀ।

Read this article in English:

Blue Star Over Patiala: (Special Article by Mallika Kaur) …

ਜਿਹਨਾਂ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਵੇਖਿਆ ਉਹਨਾਂ ਲਈ ਇਹ ਦਰਿੰਦਗੀ ਬਹੁਤ ਵੱਡਾ ਬੋਝ ਸੀ। ਜਗਦੀਸ਼ ਕੌਰ, 1984 ਵਿੱਚ ਇਕ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਸਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਇਕ ਹਫ਼ਤੇ ਬਾਅਦ ਘਰ ਵਾਪਸ ਆਏ ਸੀ ਅਤੇ ਉਨ੍ਹਾਂ ਨੇ ਜੋ ਕੁਝ ਪਟਿਆਲੇ ਵਿਚ ਦੇਖਿਆ ਸੀ ਓਹ ਉਸ ਨਾਲ ਮਾਨਸਿਕ ਤੋਰ ਤੇ ਬਹੁਤ ਪਰੇਸ਼ਾਨ ਸਨ। ਓਹਨਾਂ ਦੋਵਾਂ ਨੇ ਛੇਤੀ ਹੀ ਸਰਕਾਰੀ ਨੌਕਰੀ ਛੱਡ ਦਿਤੀ ਅਤੇ ਅਮਰੀਕਾ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਕਈ ਸਾਲ ਬਾਦ ਓਹਨਾਂ ਦੇ ਬੱਚੇ ਓਹਨਾਂ ਕੋਲ ਆ ਸਕੇ ਅਤੇ ਓਹਨਾਂ ਦਾ ਪਰਿਵਾਰ ਮੁੜ-ਇਕੱਠਾ ਹੋ ਸਕਿਆ।

ਜਗਦੀਸ਼ ਕੌਰ ਨੇ ਬੜਾ ਸੰਖੇਪ ਜਿਹਾ ਪ੍ਰਸ਼ਨ ਪੁੱਛਿਆ, “ਦਰਬਾਰ ਸਾਹਿਬ ਇੱਕ ਸੀ … ਪਰ ਹੋਰ 37 ਗੁਰਦੁਆਰਿਆਂ ਤੇ ਕਿਉਂ ਹਮਲਾ ਕੀਤਾ ਗਿਆ? ਇਸ ਦਾ ਮਤਲਬ ਹੈ ਕਿ ਅਸਲ ਵਿਚ ਇਸ ਹਮਲੇ ਦਾ ਮਕਸਦ ਸਿੱਖ ਮਨੋਬਲ ਨੂੰ ਤਬਾਹ ਕਰਨਾ ਸੀ।”

ਜੂਨ 1984 ਵਿਚ ਉੱਤਰ ਭਾਰਤ ਵਿੱਚ ਜਿਨ੍ਹਾਂ ਹੋਰ ਗੁਰਦੁਆਰਿਆਂ ਉੱਤੇ ਹਮਲਾ ਕੀਤਾ ਗਿਆ, ਦੀ ਕੁੱਲ ਗਿਣਤੀ ਦੇ ਵੱਖ-ਵੱਖ ਅਨੁਮਾਨ ਉਪਲਬਧ ਹਨ: 41 (ਰਿਡੂਸ ਟੂ ਐਸ਼ਿਸ), 75 (ਫੋਿਿਲਟਚਸ ੋਡ ਘੲਨੋਚਿਦੲ ), 38 ( ਠਹੲ ਘੁੳਰਦਿੳਨ)। ਜੂਨ 1984 ਦੇ ਬਾਅਦ ਜਲਦੀ ਵਿੱਚ ਜਾਰੀ ਕੀਤੇ, ਭਾਰਤ ਸਰਕਾਰ ਦੇ ਅਧਿਕਾਰਿਤ ਵ੍ਹਾਈਟ ਪੇਪਰ ਵਿੱਚ 42 ਹੋਰ ਗੁਰਦੁਆਰਿਆਂ ਦੀ ਪਛਾਣ ਕੀਤੀ ਗਈ। ਦੁੱਖ ਨਿਵਾਰਨ ਵਿਖੇ,(ਜੋ ਕਿ ਇਹਨਾਂ ਗੁਰਦੁਆਰਿਆਂ ਵਿੱਚੋਂ ਇੱਕ ਸੀ) ਜਸਟਿਸ ਟਿਵਾਣਾ ਨੇ ਮਾਰੇ ਗਏ ਲੋਕਾਂ ਦੀ ਗਿਣਤੀ 257 ਦਰਜ ਕੀਤੀ। 1985 ਵਿੱਚ ਪੰਜਾਬ ਸਰਕਾਰ ਦੁਆਰਾ ਟਿਵਾਣਾ ਨੂੰ ਉਨ੍ਹਾਂ ਸਿੱਖ ਨੌਜਵਾਨਾਂ ਦੀ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੂੰ ਸਾਕਾ ਨੀਲਾ ਤਾਰਾ ਤੋਂ ਤੁਰੰਤ ਬਾਅਦ ਚੁੱਕ ਕੇ ਪਟਿਆਲਾ ਦੇ ਦੱਖਣ-ਪੱਛਮ ਵੱਲ ਬਦਨਾਮ ਤਸੀਹਾ ਕੇਂਦਰ ਲੱਡਾ ਕੋਠੀ (ਸੰਗਰੂਰ) ਹਿਰਾਸਤ ਰੱਖੇ ਵਿੱਚ ਗਏ।

ਛੋਟੇ ਹੁੰਦੇ ਅਸੀਂ ਕਈ ਲੋਕਾਂ, ਜਿਨ੍ਹਾਂ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰ ਵੀ ਸ਼ਾਮਿਲ ਹਨ, ਤੋਂ ਵੀ ਹਮਲੇ ਦੌਰਾਨ ਮਾਰੇ ਗਏ ਪੀੜਤਾਂ ਦੇ ਹਾਲ ਬਾਰੇ ਸੁਣਿਆ ਸੀ। ਸਾਡਾ ਇੱਕ ਰਿਸ਼ਤੇਦਾਰ ਵੀ ਪਿਛਲੀਆਂ ਸੜਕਾਂ ਤੋ ਹੁੰਦੇ ਹੋਏ ਆਪਣੇ ਦੋਸਤ ਦੇ ਘਰ ਪਹੁੰਚ ਸਕਿਆ ਸੀ, ਜੋ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਰਹਿੰਦਾ ਸੀ। ਇਸ ਦੋਸਤ ਦੇ ਘਰ ਇੱਕ ਛੋਟਾ ਬੱਚਾ ਕਈ ਦਿਨਾਂ ਲਈ ਭੋਜਨ ਅਤੇ ਦੁੱਧ ਤੋਂ ਬਿਨ੍ਹਾਂ ਰਹਿਣ ਲਈ ਮਜਬੂਰ ਸੀ। ਉਸ ਨੇ ਸਹਿਮੇ ਹੋਏ ਪਰਿਵਾਰ ਨੂੰ ਦੁੱਧ ਦਾ ਡੋਲੂ ਫੜਾਉਂਦੇ ਹੋਏ ਸ਼ਹਿਰ ਤੋਂ ਬਾਹਰ ਜਾ ਰਹੀਆਂ ਗੱਡੀਆਂ ਬਾਰੇ ਵੀ ਸੁਣਿਆ ਜੋ ਮਰੇ ਅਤੇ ਅੱਧ ਮਰੇ ਸ਼ਰੀਰਾਂ ਨਾਲ ਲੱਦੀਆਂ ਹੋਈਆਂ ਸੀ।

ਹੁਣ ਕਈ ਸਾਲ ਬਾਅਦ ਮੈਂ ਯੂ-ਟਿਊਬ ਤੇ ਮਨਜੀਤ ਕੌਰ ਦੀ ਗਵਾਹੀ ਨੂੰ ਸੁਣਦੀ ਹਾਂ। ਓਹ ਵੀ ਪਟਿਆਲੇ ਦੇ ਗੁਰਦੁਆਰੇ ਵਿਚ ਲਾਲ ਹੋਈ ਧਰਤੀ ਅਤੇ ਪਿੰਡ ਬਡੂੰਗਰ ਤੋਂ ਆਉਂਦੀ ਕੁਝ ਜਲਨ ਦੀ ਦੁਰਗੰਧ ਬਾਰੇ ਦੱਸਦੀ ਹੈ। ਓਹ ਯਾਦ ਕਰਦੀ ਹੈ ਕਿ “ਦੁਰਗੰਧ ਤੋਂ ਅਸਲ ਅੰਦਾਜਾ ਲਗਦਾ ਸੀ ਕਿ, …ਕੀ ਚਲ ਰਿਹਾ ਹੈ, …ਅਸਲ ਵਿਚ ਲਾਸ਼ਾਂ ਨੂੰ ਸਾੜਿਆ ਜਾ ਰਿਹਾ ਹੈ। ਅੰਮ੍ਰਿਤਸਰ ਵਾਂਗ ਪਟਿਆਲੇ ਵਿਚ ਵੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਚੁੱਪ ਚਾਪ ਸ਼ਹਿਰ ਤੋਂ ਬਾਹਰ ਲਿਜਾ ਕੇ ਸਾੜਿਆ ਗਿਆ। ਉਨ੍ਹਾਂ ਨੇ ਆਪਣੇ ਪਿੱਛੇ ਰਾਹ ਲਾਲੋ-ਲਾਲ ਛੱਡ ਦਿੱਤੇ ਸਨ।

ਜਿਸ ਚਸ਼ਮਦੀਦ ਗਵਾਹ ਨੇ ਖ਼ੂਨੀ ਦਸਤਾਰ ਗਿਣੀਆਂ, ਓਹਨੇ ਇਹ ਵੀ ਦੱਸਿਆ: “ਭਾਰਤ ਦੀ ਬਹੁਤੀ ਆਬਾਦੀ ਨੂੰ ਇਸ ਦਾ ਪਤਾ ਨਹੀਂ ਹੈ …ਕਿਉਂਕਿ ਇਹਨਾਂ ਖਬਰਾਂ ਨੂੰ ਬਿਲਕੁਲ ਵੀ ਬਾਹਰ ਨਹੀਂ ਆਉਣ ਦਿੱਤਾ ਗਿਆ … ਜੇਕਰ ਪਟਿਆਲਾ ਦਾ ਕੋਈ ਵਿਅਕਤੀ ਸੁਣਦਾ ਹੋਵੇ ਜਿਸਨੇ ਇਹ ਸਭ ਵੇਖਿਆ ਯਾ ਸੁਣਿਆ ਹੈ, ਅੱਗੇ ਆ ਸਕਦਾ ਹੈ ਤਾਂ ਕੇ ਅਸੀਂ ਸੱਚ ਨੂੰ ਅੱਗੇ ਲਿਆ ਸਕੀਏ।”

1984 ਦੇ ਦੁਖਾਂਤ ਦਾ ਲੇਖਾ-ਜੋਖਾ ਯਾ ਓਹਨੂੰ ਯਾਦ ਕਰਨ ਦੀ ਬਜਾਇ, ਇਸ ਜੂਨ ਵਿੱਚ ਵੀ ਭਾਰਤ ਫੌਜ ਦੇ ਬਾਜ਼ ਵਾਲੇ ਪਹਿਰੇ ਦੇ ਅਧੀਨ ਸਿਆਸੀ ਦਾਵਾਂ-ਪੇਚਾਂ ਵਾਲੀਆਂ ਰਿਪੋਰਟਾਂ ਹੀ ਆ ਰਹੀਆਂ ਨੇ ਅਤੇ ਫਿਰ ਇਕ ਵਾਰ, ਸਾਨੂੰ ਹਿੰਸਾ-ਕੇਂਦਰਤ, ਪੰਜਾਬ ਦੀ ਕਹਾਣੀ ਦੀਆਂ ਚੋਣਵੀਆਂ ਗੱਲਾਂ ਹੀ ਵਿਖਾਈਆਂ ਜਾ ਰਹੀਆ ਹਨ। ਇਹ ਕਹਾਣੀ, ਆਮ ਨਾਗਰਿਕ ਦੀ ਆਵਾਜ਼ ਨੂੰ ਹੱਲਾਸ਼ੇਰੀ ਨਹੀਂ ਦਿੰਦੀ, ਜਾਂ ਵਿਰੋਧ ਘੱਟ ਨਹੀਂ ਕਰਦੀ, ਜਾਂ ਪ੍ਰਚਲਿਤ ਅਸਿਹਣਸ਼ੀਲਤਾ (ਜੋ ਕਿ “ਨੀਲਾ ਤਾਰਾ” ਦੀ ਆੜ ਹੇਠ ਹੋਈ), ਜਾਂ ਵਧੀਕੀਆਂ ਲਈ ਕਿਸੇ ਵੀ ਮਨੁੱਖੀ ਅਧਿਕਾਰ ਦੇ ਇਸਤੇਮਾਲ ਨੂੰ ਜਵਾਬ ਨਹੀਂ ਦਿੰਦੀ।

ਮਲਿਕਾ ਕੌਰ ਇੱਕ ਵਕੀਲ ਅਤੇ ਲੇਖਕ ਹੈ ਜੋ ਅਮਰੀਕਾ ਅਤੇ ਦੱਖਣੀ ਏਸ਼ੀਆ ਵਿਚ ਲੰਿਗ ਅਤੇ ਘੱਟ ਗਿਣਤੀ ਦੇ ਮੁੱਦੇ ‘ਤੇ ਜ਼ੋਰ ਦਿੰਦੀ ਹੈ। ਉਸ ਨੇ ਯੂ. ਸੀ. ਬਰਕਲੇ ਸਕੂਲ ਆਫ਼ ਲਾਅ ਤੋਂ ਜੇ. ਡੀ ਕੀਤੀ ਹੈ ਜਿੱਥੇ ਉਹ ਹੁਣ ਬਤੌਰ ਲੈਕਚਰਾਰ ਪੜ੍ਹਾਉਂਦੀ ਹੈ ਅਤੇ ਹਾਰਵਰਡ ਕੈਨੇਡੀ ਸਕੂਲ ਆਫ਼ ਗਵਰਨਮੈਂਟ ਤੋ ਐਮ. ਪੀ. ਪੀ. ਕੀਤੀ ਹੈ।

ਨੋਟ : ਇਹ ਲੇਖ “ਦ ਡਿਪਲੋਮੈਟ” ਅਖਬਾਰ ਵਿੱਚ ਅੰਗ੍ਰੇਜੀ ਵਿੱਚ ਛਪਿਆ ਸੀ ਅਤੇ ਇਸ ਦਾ ਪੰਜਾਬੀ ਤਰਜਮਾ ਗੁਰਜਸਪਾਲ ਸਿੰਘ ਵੱਲੋਂ ਕੀਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: