ਮਹਿਬੂਬ ਸਾਹਿਬ ਨੇ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦਾ ਜ਼ੋਸ਼ ਮੱਠਾ ਪੈ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਮੂਹਿਕ ਅਤੇ ਜ਼ਾਤੀ, ਦੋਵਾਂ ਪੱਧਰਾਂ ਉਤੇ ਸਿੱਖ ਕੌਮ ਦੇ ਮਨ ਵਿਚੋਂ ਗੁਰੂ ਸਾਹਿਬਾਨ ਦਾ ਸੁਹਜ ਘਟ ਜਾਣ ਅਤੇ ਉਹਨਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਕੌਮ ਦੀ ਚੇਤਨਾ ਵਿਚੋਂ ਧੁੰਦਲੀਆਂ ਪੈ ਜਾਣ ਸਦਕਾ ਪੰਥਕ ਚੇਤਨਾ ਦੇ ਬੌਧਿਕ ਤੇ ਆਤਮਿਕ ਪਹਿਲੂ ਕਮਜ਼ੋਰ ਪੈ ਗਏ ਹੋਏ ਹਨ। ਇਹ ਮੂਲ ਕਮਜ਼ੋਰੀ ਹੀ ਸਮਾਜਿਕ, ਰਾਜਨੀਤਕ ਤੇ ਨੈਤਿਕ ਖੇਤਰਾਂ ਅੰਦਰ ਸਿੱਖ ਕੌਮ ਦੀ ਗਿਰਾਵਟ ਦਾ ਸਬੱਬ ਬਣੀ ਹੋਈ ਹੈ। ਇਸ ਵਿਚੋਂ ਮਹਿਬੂਬ ਸਾਹਿਬ ਨੂੰ ਕੌਮ ਦੀ ਸਮੂਹਿਕ ਹੋਂਦ ਦੇ ਪੱਕੇ ਤੌਰ ਉੱਤੇ ਮਿਟ ਜਾਣ ਦਾ ਖਦਸ਼ਾ ਤੇ ਭੈਅ ਦਿਖਾਈ ਦੇਣ ਲੱਗ ਪਿਆ ਸੀ। ‘ਸਹਿਜੇ ਰਚਿਓ ਖਾਲਸਾ’ ਦੀ ਰਚਨਾ ਪਿੱਛੇ ਉਹਨਾਂ ਦਾ ਮੰਤਵ ਕੌਮ ਨੂੰ ਇਸ ਖਤਰੇ ਤੋਂ ਆਗਾਹ ਕਰਨਾ ਅਤੇ ਨਾਲ ਹੀ ਉਸ ਦੇ ਸਾਹਮਣੇ ਇਸ ਹੋਣੀ ਤੋਂ ਬਚਣ ਦਾ ਉਪਾਅ ਪੇਸ਼ ਕਰਨਾ ਸੀ। ਉਨ੍ਹਾਂ ਭਰਪੂਰ ਦਲੀਲ ਪੂਰਬਕ ਅੰਦਾਜ਼ ਵਿਚ ਸਿੱਖ ਕੌਮ ਨੂੰ ਇਸ ਸੋਝੀ ਨਾਲ ਲੈਸ ਕਰਨ ਦਾ ਯਤਨ ਕੀਤਾ ਕਿ ਬ੍ਰਾਹਮਣਵਾਦ ਦਾ ਕੋਈ ਵੀ ਬਾਹਰਮੁਖੀ