ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਜ (15 ਦਸੰਬਰ, 2017) ਸਵੇਰੇ ਭੁੱਚੋ ਮੰਡੀ ਤੋਂ ਕੁਝ ਅਣਪਛਾਤੇ ਹਥਿਆਰਬੰਦਾਂ ਨੇ ਫਾਰਚੂਨਰ ਗੱਡੀ ਖੋਹ ਲਈ ਤੇ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ 5 ਬੰਦਿਆਂ ਨੂੰ ਕਾਬੂ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਮੰਨਾ, ਪ੍ਰਦੀਪ ਵਜੋਂ ਹੋਈ ਹੈ। ਇੱਕ ਦੀ ਹਾਲਤ ਗੰਭੀਰ ਹੈ ਉਸ ਦਾ ਨਾਂ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਹੈ।