ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅੱਜ ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਬਾਰੂਦ ਸਮੇਤ ਖੜ੍ਹੀ ਲਾਵਾਰਿਸ ਗੱਡੀ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਭਾਈ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸੁਧਾਰ ਪੁਲਿਸ ਨੇ 24 ਜਨਵਰੀ 2010 ਨੂੰ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਇਕ ਮਾਰੂਤੀ ਕਾਰ ਲਾਵਾਰਸ ਹਾਲਤ ਵਿਚ ਖੜ੍ਹੀ ਬਰਾਮਦ ਕੀਤੀ ਸੀ ਜਿਸ ਸਬੰਧੀ ਸੁਧਾਰ ਥਾਣਾ ਵਿਚ ਮੁਕੱਦਮਾ ਨੰਬਰ 8 ਮਿਤੀ 25 ਜਨਵਰੀ 2010 ਨੂੰ ਧਾਰਾਵਾਂ 4/5 ਧਮਾਕਾਖੇਜ਼ ਸਮੱਗਰੀ ਅਧੀਨ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ। ਬਾਅਦ ਵਿਚ ਇਸ ਮੁਕੱਦਮੇ ਵਿਚ ਬਾਬਾ ਬਖਸ਼ੀਸ਼ ਸਿੰਘ, ਪਰਗਟ ਸਿੰਘ ਭਲਵਾਨ, ਜਸਬੀਰ ਸਿੰਘ ਜੱਸਾ ਮਾਣਕੀ, ਹਰਜੰਤ ਸਿੰਘ ਬਿਜਲੀਵਾਲ ਤੇ ਹਰਮਿੰਦਰ ਸਿੰਘ ਮਿੰਟੂ ਨੂੰ ਨਾਮਜ਼ਦ ਕੀਤਾ ਗਿਆ ਸੀ।