ਕੁਪਵਾੜਾ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਲਾਈਨ ਆਫ ਕੰਟਰੋਲ ਦੇ ਨੇੜੇ ਫੌਜ ਦੇ ਇਕ ਕੈਂਪ ‘ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਇਸ ਹਮਲੇ ‘ਚ ਤਿੰਨ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਸ ਵਿਚ ਇਕ ਅਧਿਕਾਰੀ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ ਦੋ ਕਸ਼ਮੀਰੀ ਮੁਜਾਹਦੀਨ ਵੀ ਮਾਰੇ ਗਏ ਹਨ।
ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਨੂੰ ਦੱਸਿਆ ਕਿ ਹਮਲਾਵਰਾਂ ਨੇ ਵੀਰਵਾਰ ਸਵੇਰੇ ਚੌਕੀਬਲ ਸਥਿਤ ਫੌਜ ਦੇ ਕੈਂਪ ਕੀਤਾ ਅਤੇ ਇਹ ‘ਸਰਪ੍ਰਾਈਜ਼ ਅਟੈਕ’ ਸੀ।

ਬੁਲਾਰੇ ਨੇ ਦੱਸਿਆ ਕਿ ਫੌਜ ਦੀ ਗੋਲੀ ਨਾਲ ਦੋ ਮੁਜਾਹਦੀਨ ਵੀ ਮਾਰੇ ਗਏ ਹਨ। ਇਸ ਹਮਲੇ ਤੋਂ ਬਾਅਦ ਫੌਜ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ।
ਕੁਪਵਾੜਾ ਦਾ ਇਹ ਫੌਜੀ ਕੈਂਪ ਲਾਈਨ ਆਫ ਕੰਟਰੋਲ (LOC) ਦੇ ਨੇੜੇ ਦੱਸਿਆ ਜਾ ਰਿਹਾ ਹੈ। 9 ਅਪ੍ਰੈਲ ਨੂੰ ਸ੍ਰੀਨਗਰ ਦੀ ਜ਼ਿਮਨੀ ਚੋਣ ਤੋਂ ਬਾਅਦ ਵਧੀ ਹਿੰਸਾ ਤੋਂ ਬਾਅਦ ਇਹ ਹਮਲਾ ਹੋਇਆ ਹੈ। ਇਸ ਜ਼ਿਮਨੀ ਚੋਣ ‘ਚ ਸਿਰਫ 6.5 ਫੀਸਦੀ ਵੋਟਾਂ ਪਈਆਂ ਸਨ। ਪਰ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਦੀ ਗੋਲੀਬਾਰੀ ਨਾਲ 10 ਕਸ਼ਮੀਰੀ ਮਾਰ ਜਾ ਚੁਕੇ ਹਨ।
ਜ਼ਿਮਨੀ ਚੋਣ ਤੋਂ ਬਾਅਦ ਰੋਸ ਪ੍ਰਦਰਸਨਾਂ, ਪੱਥਰਬਾਜ਼ੀ ਅਤੇ ਫੌਜੀ ਅਤੇ ਨੀਮ ਫੌਜੀ ਦਸਤਿਆਂ ਵਲੋਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਕਸ਼ਮੀਰ ਇਸ ਸਮੇਂ ਪੂਰੇ ਤਣਾਅ ‘ਚ ਹੈ। ਭਾਰਤ ਸਰਕਾਰ ਨੇ ਇੰਟਰਨੈਟ ਸੇਵਾਵਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਵਿਰੋਧ ਪ੍ਰਦਰਸ਼ਨਾਂ ਕਰਨ ਅਕਸਰ ਸਕੂਲ ਕਾਲਜ ਬੰਦ ਰਹਿੰਦੇ ਹਨ।
ਪਿਛਲੇ ਸਾਲ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਉੜੀ ‘ਚ ਫੌਜ ਦੇ ਕੈਂਪ ‘ਤੇ ਇਕ ਅਜਿਹਾ ਹੀ ਹਮਲਾ ਹੋਇਆ ਸੀ। ਜਿਸ ਵਿਚ 19 ਭਾਰਤੀ ਫੌਜੀ ਮਾਰੇ ਗਏ ਸੀ।
ਸਬੰਧਤ ਖ਼ਬਰ:
ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਸ ਨੇ ਭਾਰਤੀ ਫੌਜ ਦੀ ਕਾਰਵਾਈ ਨੂੰ ਦੱਸਿਆ’ਜ਼ਾਲਮਾਨਾ ਅਤੇ ਬੁਜ਼ਦਿਲੀ ਵਾਲੀ’ …