ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਦੀ ਮਾਹਿਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਦੇ ਸਿੱਟੇ ਵਜੋਂ ਇਸ ਸਾਲ ਇਨ੍ਹਾਂ ਬੇਰੀਆਂ ਨੂੰ ਭਰਵਾਂ ਫ਼ਲ ਲੱਗਾ ਹੈ। ਪੁਰਾਤਨ ਬੇਰੀਆਂ ਸਾਹਿਬ ਲਗਪਗ ਪੰਜ ਸਦੀ ਪੁਰਾਣੇ ਦਰੱਖ਼ਤ ਹਨ। ਬੇਰ ਬਾਬਾ ਬੁੱਢਾ ਸਾਹਿਬ ਉਸ ਵੇਲੇ ਦੀ ਹੀ ਪੁਰਾਤਨ ਬੇਰੀ ਹੈ, ਜਿਸ ਦੀ ਸਾਂਭ-ਸੰਭਾਲ ਲਈ ਇਸ ਦੇ ਹੇਠਾਂ ਲੋਹੇ ਦੇ ਐਂਗਲ ਦਾ ਸਟੈਂਡ ਬਣਾ ਕੇ ਇਸ ਨੂੰ ਆਸਰਾ ਦਿੱਤਾ ਗਿਆ ਹੈ।