Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਰਬਾਰ ਸਾਹਿਬ ਪਰਕਰਮਾ ‘ਚ ਪੁਰਾਤਨ ਬੇਰੀਆਂ ਨੂੰ ਫ਼ਲ ਲੱਗਿਆ; ਵਰਸਿਟੀ ਦੇ ਮਾਹਿਰਾਂ ਦੀ ਮਿਹਨਤ ਰੰਗ ਲਿਆਈ

ਦਰਬਾਰ ਸਾਹਿਬ ਪਰਕਰਮਾ ‘ਚ ਪੁਰਾਤਨ ਬੇਰੀਆਂ ਨੂੰ ਫ਼ਲ ਲੱਗਿਆ; ਵਰਸਿਟੀ ਦੇ ਮਾਹਿਰਾਂ ਦੀ ਮਿਹਨਤ ਰੰਗ ਲਿਆਈ

ਅੰਮ੍ਰਿਤਸਰ: ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਦੀ ਮਾਹਿਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਦੇ ਸਿੱਟੇ ਵਜੋਂ ਇਸ ਸਾਲ ਇਨ੍ਹਾਂ ਬੇਰੀਆਂ ਨੂੰ ਭਰਵਾਂ ਫ਼ਲ ਲੱਗਾ ਹੈ। ਪੁਰਾਤਨ ਬੇਰੀਆਂ ਸਾਹਿਬ ਲਗਪਗ ਪੰਜ ਸਦੀ ਪੁਰਾਣੇ ਦਰੱਖ਼ਤ ਹਨ। ਬੇਰ ਬਾਬਾ ਬੁੱਢਾ ਸਾਹਿਬ ਉਸ ਵੇਲੇ ਦੀ ਹੀ ਪੁਰਾਤਨ ਬੇਰੀ ਹੈ, ਜਿਸ ਦੀ ਸਾਂਭ-ਸੰਭਾਲ ਲਈ ਇਸ ਦੇ ਹੇਠਾਂ ਲੋਹੇ ਦੇ ਐਂਗਲ ਦਾ ਸਟੈਂਡ ਬਣਾ ਕੇ ਇਸ ਨੂੰ ਆਸਰਾ ਦਿੱਤਾ ਗਿਆ ਹੈ।

ਦਰਬਾਰ ਸਾਹਿਬ ਪਰਕਰਮਾ 'ਚ ਪੁਰਾਤਨ ਬੇਰੀਆਂ
ਦਰਬਾਰ ਸਾਹਿਬ ਪਰਕਰਮਾ ‘ਚ ਪੁਰਾਤਨ ਬੇਰੀਆਂ

ਲਗਪਗ ਡੇਢ ਦਹਾਕਾ ਪਹਿਲਾਂ ਇਨ੍ਹਾਂ ਪੁਰਾਤਨ ਬੇਰੀਆਂ ਨੂੰ ਲਾਖ ਦਾ ਕੀੜਾ ਲੱਗਣ ਕਰ ਕੇ ਇਹ ਸੁੱਕਣ ਲੱਗੀਆਂ ਸਨ। ਇਨ੍ਹਾਂ ਨੂੰ ਫ਼ਲ ਲੱਗਣਾ ਵੀ ਬੰਦ ਹੋ ਗਿਆ ਸੀ। ਖੇਤੀ ’ਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਉਸ ਵੇਲੇ ਤੋਂ ਹੀ ਹਰ ਸਾਲ ਬੇਰੀਆਂ ਦੀ ਸੰਭਾਲ ਲਈ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਸੀ। ਲਾਖ ਦੇ ਕੀੜੇ ਵਾਲੀਆਂ ਟਾਹਣੀਆਂ ਕੱਟਣ ਦੇ ਨਾਲ ਸਾਂਭ-ਸੰਭਾਲ ਲਈ ਹੋਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ। ਪਿਛਲੇ ਸਾਲ ਵੀ ਇਨ੍ਹਾਂ ਬੇਰੀਆਂ ਨੂੰ ਫ਼ਲ ਪਿਆ ਸੀ ਅਤੇ ਐਤਕੀਂ ਪਹਿਲਾਂ ਵਾਂਗ ਭਰਵਾਂ ਫ਼ਲ ਪਿਆ ਹੈ।

ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਤਿੰਨਾਂ ਬੇਰੀਆਂ ਨੂੰ ਚੰਗਾ ਫ਼ਲ ਪਿਆ ਹੈ। ਇਸ ਫ਼ਲ ਨੂੰ ਬੇਰੀਆਂ ਤੋਂ ਤੋੜਨ ਦੀ ਮਨਾਹੀ ਹੈ, ਪਰ ਜੋ ਬੇਰ ਹੇਠਾਂ ਡਿੱਗ ਪੈਂਦੇ ਹਨ, ਉਸ ਨੂੰ ਸ਼ਰਧਾਲੂ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਦਾ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ। ਖੇਤੀ ਯੂਨੀਵਰਸਿਟੀ ਦੇ ਮਾਹਿਰ ਰਹੇ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਪੁਰਾਤਨ ਬੇਰੀਆਂ ਨੂੰ ਫ਼ਲ ਲਗਣਾ ਸਾਬਤ ਕਰਦਾ ਹੈ ਕਿ ਇਹ ਦਰੱਖ਼ਤ ਹੁਣ ਸਿਹਤਯਾਬ ਹਨ ਤੇ ਇਨ੍ਹਾਂ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਲਈ ਮਾਹਿਰਾਂ ਦੀ ਨਿਗਰਾਨੀ ਦਾ ਕੰਮ ਜਾਰੀ ਰਹੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਮਤ ਨਾਨਕਸ਼ਾਹੀ ੫੫੩ ਦੀ ਆਮਦ ’ਤੇ ਬੀਤੀ ਰਾਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਆਰੰਭਤਾ ਅਰਦਾਸ ਨਾਲ ਹੋਈ।
ਤੀਜੇ ਘੱਲੂਘਾਰੇ (ਜੂਨ 1984) ਦੀ 36ਵੀਂ ਸਲਾਨਾ ਯਾਦ ਦੇ ਮੱਦੇ ਨਜ਼ਰ ਸਿੱਖ ਸੰਗਤਾਂ ਵਲੋਂ ਸਾਲ ਦੀ ਤਰ੍ਹਾਂ ਘੱਲੂਘਾਰਾ ਯਾਦਗਾਰੀ ਅਤੇ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ।
ਭਾਰਤੀ ਹਕੂਮਤ ਵੱਲੋਂ ਕੀਤੇ ਦੁਖਦਾਈ ਅਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਤੀਜਾ ਘੱਲੂਘਾਰਾ ਜੂਨ '84 ਦੀ ਆਰੰਭਤਾ ਦੀ ਯਾਦ ਵਿੱਚ ਅੱਜ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ੍ਰੀ ਅਕਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: