ਵਿਦਿਆਰਥੀਆਂ ਨੂੰ ਚੰਗਾ ਰੋਜ਼ਗਾਰ ਪ੍ਰਦਾਨ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਅਕਾਦਮਿਕ ਵਰ੍ਹੇ ਦੌਰਾਨ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਯੂਨੀਵਰਸਿਟੀ ਦੇ 10 ਵਿਦਿਆਰਥੀ ਨਾਮਵਰ ਮਲਟੀਨੈਸ਼ਨਲ ਕੰਪਨੀ ਕੈਡਬਰੀ ਦੁਆਰਾ ਛੇ ਮਹੀਨਿਆਂ ਦੀ ਇਨਟਰਨਸ਼ਿਪ ਲਈ ਚੁਣੇ ਗਏ।ਇਸ ਪਲੇਸਮੈਂਟ ਡਰਾਈਵ ਵਿਚ ਚੁਣੇ ਗਏ ਵਿਦਿਆਰਥੀ ਯੂਨੀਵਰਸਿਟੀ ਦੇ ਫ਼ੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਅਤੇ ਮਕੈਨੀਕਲ ਇੰਜੀਨਿਅਰਿੰਗ ਵਿਭਾਗ ਨਾਲ ਸਬੰਧਿਤ ਹਨ।