Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਾਂਗਕਾਂਗ ‘ਚ 15 ਸਾਲਾ ਤਕਦੀਰ ਸਿੰਘ ਢਿੱਲੋਂ ਨੇ 37 ਸਾਲਾ ਬੌਕਸਰ ਨੂੰ ਹਰਾ ਕੇ ਰਚਿਆ ਇਤਿਹਾਸ

ਹਾਂਗਕਾਂਗ ‘ਚ 15 ਸਾਲਾ ਤਕਦੀਰ ਸਿੰਘ ਢਿੱਲੋਂ ਨੇ 37 ਸਾਲਾ ਬੌਕਸਰ ਨੂੰ ਹਰਾ ਕੇ ਰਚਿਆ ਇਤਿਹਾਸ

ਚੰਡੀਗੜ੍ਹ: ਹਾਂਗਕਾਂਗ ‘ਚ ਹੋਈ 58 ਕਿਲੋ ਵਰਗ ਦੀ ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ – 2017 ਵਿੱਚ 15 ਸਾਲਾ ਗੱਭਰੂ ਨੇ 37 ਸਾਲਾ ਬੌਕਸਰ ਨੂੰ ਚਿੱਤ ਕਰਕੇ ਇਤਿਹਾਸ ਰਚ ਦਿੱਤਾ। ਇਹ ਨੌਜਵਾਨ ਜੰਮਪਲ ਹਾਂਗਕਾਂਗ ਦਾ ਹੈ ਪਰ ਇਸਦਾ ਪਿਛੋਕੜ ਪੰਜਾਬ ਦਾ ਹੈ।

ਪੰਜਾਬ ਤੋਂ ਹਾਂਗਕਾਂਗ ਜਾ ਕੇ ਵੱਸੇ ਹਰਦੇਵ ਸਿੰਘ ਢਿੱਲੋਂ ਦੇ ਪੁੱਤਰ ਤਕਦੀਰ ਸਿੰਘ ਢਿੱਲੋਂ ਨੇ ਜ਼ਬਰਦਸਤ ਮੁਕਾਬਲੇ ਵਿੱਚ ਚੋਟੀ ਦੇ ਖਿਡਾਰੀ ਐਮੀਗੋ ਸ਼ੋਈ ਨੂੰ ਮਾਤ ਦੇ ਕੇ ਰਿੰਗ ਆਪਣੇ ਨਾਂ ਕਰ ਲਿਆ। ਇਸ ਵਰਲਡ ਚੈਂਪੀਅਨਸ਼ਿਪ ਵਿੱਚ ਹਾਂਗਕਾਂਗ, ਜਾਪਾਨ, ਬਰਤਾਨੀਆ, ਬ੍ਰਾਜ਼ੀਲ, ਕੈਨੇਡਾ, ਤਾਈਵਾਨ ਤੇ ਇਟਲੀ ਸਮੇਤ ਕਰੀਬ 7 ਦੇਸ਼ਾਂ ਦੇ ਚੋਟੀ ਦੇ ਬੌਕਸਰਾਂ ਨੇ ਹਿੱਸਾ ਲਿਆ।

Taqdeer-Singh-Dhillon-win-E-1-world-championship1

ਪੰਜਾਬ ਤੋਂ ਪਿੰਡ ਭਲੂਰ ਜ਼ਿਲ੍ਹਾ ਮੋਗਾ ਦੇ ਵਸਨੀਕ ਤਕਦੀਰ ਸਿੰਘ ਦੇ ਪਿਤਾ ਹਰਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਨੇ ਸਾਰੀ ਦੁਨੀਆਂ ਵਿੱਚ ਸਿਰਫ ਉਨ੍ਹਾਂ ਦਾ ਹੀ ਨਹੀਂ ਸਗੋਂ ਸਾਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਦੀ ਚਰਚਾ ਇਸ ਲਈ ਵੀ ਵਧੇਰੇ ਹੋ ਰਹੀ ਹੈ ਕਿਉਂਕਿ 58 ਕਿਲੋ ਵਰਗ ਦੇ ਇਸ ਮੁਕਾਬਲੇ ਵਿੱਚ 15 ਸਾਲਾ ਤਕਦੀਰ ਸਿੰਘ ਦਾ ਮੁੱਖ ਮੁਕਾਬਲਾ 37 ਸਾਲਾ ਐਮੀਗੋ ਸ਼ੋਈ ਨਾਲ ਹੋਇਆ।

ਐਮੀਗੋ ਸ਼ੋਈ ਕੋਈ ਆਮ ਬਾਕਸਰ ਨਹੀਂ ਬਲਕਿ ਸ਼ੋਈ 18 ਵਰ੍ਹਿਆਂ ਦੀ ਉਮਰ ਤੋਂ ਬਾਕਸਿੰਗ ਦੀ ਖੇਡ ਵਿੱਚ ਵਿਸ਼ਵ ਪੱਧਰ ‘ਤੇ ਨਾਮਣਾ ਖੱਟ ਰਹੇ ਹਨ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੈਂਪੀਅਨ ਰਹੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਐਮੀਗੋ ਸ਼ੋਈ ਨੂੰ ਅਜਿੱਤ ਸਮਝਿਆ ਜਾਂਦਾ ਸੀ। ਆਪਣੀ ਇਸ ਪ੍ਰਾਪਤੀ ਸਦਕਾ ਤਕਦੀਰ ਦੁਨੀਆ ਭਰ ਦੇ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਸਤਾਰ ਸਿੱਖੀ ਸਰੁਪ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਤੋਂ ਬਿਨ੍ਹਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਿੱਖ ਦੇ ਗੁਰੂ ਨਾਲ ਪਾਕ-ਪਵਿੱਤਰ ਰਿਸ਼ਤੇ ਦੀ ਜ਼ਾਮਣ ਵੀ ਹੈ ਅਤੇ
ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਸਮੇਤ ਪੰਜਾਬ ਸਰਕਾਰ ਵੱਲੋਂ ਨਿਰਦੋਸ਼ ਵਿਅਕਤੀਆਂ 'ਤੇ ਪਾਏ ਜਾ ਰਹੇ ਝੂਠੇ ਕੇਸਾਂ ਦੇ ਰੋਸ ਵਜੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: