Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

September 21, 2016

September 21, 2016

ਹਰਵਿੰਦਰ ਸਿੰਘ ਸਰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ (21 ਸਤੰਬਰ) ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਵਲੋਂ ਕੀਤੇ ਜਾ ਰਹੇ ਘੋਰ ਭ੍ਰਿਸ਼ਟਾਚਾਰ, ਗੋਲਕ ਦੀ ਲੁੱਟ ਤੇ ਸਿੱਖ ਸੰਗਤਾਂ ਨਾਲ ਕੀਤੇ ਜਾ ਰਹੇ ਧੋਖੇ ਹਰ ਰੋਜ਼ ਉਜਾਗਰ ਹੋ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਝੈਲਾਂ ਨੂੰ ਵੰਗਾਰਿਆ ਕਿ ਤੁਹਾਨੂੰ ਨਾ ਕੁਝ ਤੱਕੜੀ ਵਾਲਿਆਂ ਦੇਣਾ, ਨਾ ਪੰਜੇ ਵਾਲਿਆਂ ਤੇ ਨਾ ਆਮ ਆਦਮੀ ਪਾਰਟੀ ਵਾਲਿਆਂ ਕਿਉਂਕਿ ਇਹ ਤਾਂ ਉਹੀ ਕੁਝ ਕਰਨਗੇ ਜੋ ਦਿੱਲੀ ਦਾ ਹੁਕਮ ਹੋਵੇਗਾ ਤੇ ਦਿੱਲੀ ਤੁਹਾਨੂੰ ਗੁਲਾਮ ਹੀ ਵੇਖਣਾ ਚਾਹੁੰਦੀ ਹੈ। ਸ. ਮਾਨ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਪਾਰਟੀ ਵਲੋਂ ਖਡੂਰ ਸਾਹਿਬ ਵਿਖੇ ਲਗਾਈ ਰਾਜਸੀ ਸਟੇਜ ਤੋਂ ਬੋਲ ਰਹੇ ਸਨ। ਸ. ਮਾਨ ਨੇ ਕਿਹਾ ਕਿ ਨਾ ਤਾਂ ਉਹ ਮਝੈਲ ਹਨ, ਨਾ ਦੁਆਬੀਏ ਤੇ ਨਾ ਹੀ ਮਲਵਈ ਲੇਕਿਨ ਐਨਾ ਜ਼ਰੂਰ ਜਾਣਦੇ ਹਨ ਕਿ ਮਝੈਲ ਹਮੇਸ਼ਾਂ ਹੀ ਉੱਚੀ ਸੋਚ ਦੇ ਮਾਲਕ ਰਹੇ ਹਨ, ਸਿਰ ਉਚਾ ਕਰਕੇ ਜਿਉਣਾ ਜਾਣਦੇ ਹਨ, ਸਿੱਖ ਮਿਸਲਾਂ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਨੂੰ ਭਜਾਉਂਦੇ ਰਹੇ ਹਨ।
ਭਾਰਤ ਦੇ ਕਹੇ ਜਾਂਦੇ "ਰੱਖਿਆ ਮਾਹਰ" ਅਨਿਲ ਕੌਲ ਨੇ ਕਸ਼ਮੀਰ ਵਿਚ ਆਮ ਨਾਗਰਿਕਾਂ ਨੂੰ ਮਾਰਨ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਭਾਰਤ ਸਰਕਾਰ ਵਲੋਂ ਚਲਾਏ ਜਾਂਦੇ ਰਾਜ ਸਭਾ ਟੀ.ਵੀ. ਦੇ ਉੜੀ ਹਮਲੇ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਪ੍ਰੋਗਰਾਮ ਇਕ ਪ੍ਰੋਗਰਾਮ "ਦੇਸ਼ ਦੇਸ਼ਾਂਤਰ" ਵਿਚ ਅਨਿਲ ਕੌਲ ਨੇ ਕਿਹਾ, "ਜਿਵੇਂ ਕੇ.ਪੀ.ਐਸ. ਗਿੱਲ ਨੇ ਪੰਜਾਬ ਵਿਚ ਅੱਤਵਾਦੀਆਂ (ਖਾੜਕੂਆਂ) ਦੇ ਪਰਿਵਾਰਾਂ ਨੂੰ ਮਾਰਿਆ ਤਾਂ ਹੀ ਅੱਤਵਾਦ (ਲਹਿਰ) ਦਾ ਖਾਤਮਾ ਕੀਤਾ ਜਾ ਸਕਿਆ। ਇਸੇ ਨੀਤੀ ਨੂੰ ਕਸ਼ਮੀਰ ਵਿਚ ਵੀ ਅਮਲ ਵਿਚ ਲਿਆਉਣਾ ਚਾਹੀਦਾ ਹੈ।"
ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਬਿਆਨ ਵਿਚ ਕਿਹਾ ਗਿਆ, "ਅਸੀਂ ਚੋਣਾਂ 'ਚ ਕਿਸੇ ਵੀ ਅਜਿਹੇ ਰਾਜਨੀਤਕ ਦਲ ਨਾਲ ਗਠਜੋੜ ਕਰਨ ਨੂੰ ਤਿਆਰ ਹਾਂ ਜਿਸ ਵਿਚ ਪੰਜਾਬ ਦੀ ਭਲਾਈ ਹੋਵੇ, ਆਵਾਜ਼-ਏ-ਪੰਜਾਬ ਨੂੰ ਫਰੰਟ ਹੀ ਰਹਿਣ ਦਿੱਤਾ ਜਾਏਗਾ, ਅਸੀਂ ਚੰਗੀ ਸਰਕਾਰ ਦੀ ਚੋਣ ਲਈ ਸਹਾਇਤਾ ਕਰਾਂਗੇ। ਅਸੀਂ ਲੋਕਾਂ ਨੂੰ ਸਪੱਸ਼ਟ ਕਰਾਂਗੇ ਕਿ ਉਹ ਪੰਜਾਬ ਦੇ ਹਿੱਤ ਲਈ ਵੋਟ ਪਾਉਣ। ਅਸੀਂ ਸਰਕਾਰ ਵਿਰੋਧੀ ਵੋਟ ਨੂੰ ਨਹੀਂ ਤੋੜਾਂਗੇ ਕਿਉਂਕਿ ਇਸ ਦਾ ਅਸਿੱਧੇ ਤੌਰ 'ਤੇ ਫਾਇਦਾ ਬਾਦਲ ਤੇ ਕੈਪਟਨ ਨੂੰ ਮਿਲੇਗਾ।"
ਮੰਗਲਵਾਰ (20 ਸਤੰਬਰ) ਦੁਪਹਿਰ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ, ਨੇਸ਼ਟਾ ਦੇ ਵਿਦਿਆਰਥੀਆਂ ਨੂੰ ਘਰ ਛੱਡਣ ਜਾ ਰਹੀ ਸਕੂਲ ਵੈਨ ਦੇ ਪਿੰਡ ਮੁਹਾਵਾ ਨੇੜਿਓਂ ਲੰਘਦੀ ਡਿਫੈਂਸ ਨਹਿਰ ਵਿੱਚ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਚਾਰ ਜ਼ਖ਼ਮੀ ਬੱਚੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਹਾਦਸੇ ਵਿੱਚ ਮਾਰੇ ਗਏ 7 ਬੱਚੇ ਪਿੰਡ ਮੁਹਾਵਾ ਦੇ ਰਹਿਣ ਵਾਲੇ ਸਨ। ਜਦੋਂ ਹਾਦਸਾ ਵਾਪਰਿਆ ਉਦੋਂ ਸਕੂਲ ਵੈਨ ’ਚ 35 ਤੋਂ 37 ਬੱਚੇ ਸਵਾਰ ਸਨ।
ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ 58 ਸਾਲਾਂ ਦੇ ਜਰਮਨ ਨਾਗਰਿਕ ਨੂੰ ਭਾਰਤੀ ਖੁਫੀਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਦੱਸਣ ਦੇ ਦੋਸ਼ 'ਚ ਚਾਰਜਸ਼ੀਟ ਕੀਤਾ ਹੈ।
ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਿੱਚ ਸਿੱਖਾਂ ਪ੍ਰਤੀ ਨਸਲੀ ਵਿਤਕਰੇ ਵਾਲੇ ਪੋਸਟਰ ਲਾਏ ਗਏ। ਇਨ੍ਹਾਂ ਪੋਸਟਰਾਂ ਵਿੱਚ ਦਸਤਾਰ ਵਾਲੇ ਬੰਦੇ ਦੀ ਫੋਟੋ ਲਾ ਕੇ ਸਿੱਖਾਂ ਨੂੰ ਉਨ੍ਹਾਂ ਦੇ ‘ਆਪਣੇ’ ਵਤਨ ਵਾਪਸ ਜਾਣ ਲਈ ਕਿਹਾ ਗਿਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।