ਭਾਰਤੀ ਜਨਤਾ ਪਾਰਟੀ ਆਗੂ ਨਵਜੋਤ ਸਿੱਧੂ ਨੇ ਅੱਜ ਰਾਜ ਸਭਾ ਦੀ ਸੀਟ ਛੱਡ ਦਿੱਤੀ ਹੈ। ਰਾਜ ਸਭਾ 'ਚ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀ ਚਰਚਾ ਹੈ। ਆਪਣੇ ਅਸਤੀਫੇ 'ਤੇ ਸਿੱਧੂ ਨੇ ਕਿਹਾ, ਪੰਜਾਬ ਦੇ ਸਾਰੇ ਰਾਹ ਮੇਰੇ ਲਈ ਬੰਦ ਸੀ। ਸਹੀ-ਗੱਲਤ ਦੀ ਲੜਾਈ ਵਿਚ ਮੈਂ ਨਿਰਪੱਖ ਨਹੀਂ ਰਹਿ ਸਕਦਾ। ਮੈਂ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ 'ਤੇ ਰਾਜ ਸਭਾ ਦਾ ਮੈਂਬਰ ਬਣਿਆ ਸੀ, ਪਰ ਹੁਣ ਮੇਰੇ ਕੋਲੋਂ ਇਹ ਬੋਝ ਹੋਰ ਨਹੀਂ ਚੁੱਕਿਆ ਜਾਂਦਾ।