Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

December 22, 2015

December 22, 2015

ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਦੀ ਦੇਸ਼ਧਰੋਹ ਦੇ ਦੋਸ਼ਾਂ ਹੇਠ ਹੋਈ ਗ੍ਰਿਫਤਾਰੀ ਨੂੰ ਲੈਕੇ ਕੀਤੀ ਨੁਕਤਾਚੀਨੀ ਉਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਭਾਈ ਮੋਹਕਮ ਸਿੰਘ ਸਮੇਤ ਸਿੱਖ ਆਗੂਆਂ ਦੀਆਂ ਹੋਈਆਂ ਗ੍ਰਿਫਤਾਰੀਆਂ ਉਤੇ ਦੋਨੋ ਸੰਸਥਾਵਾਂ ਦੇ ਮੁਖੀ ਕਿਉਂ ਚੁੱਪ ਹਨ।
ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਦਾੜੀ, ਕੇਸਾਂ ਦੀ ਬੇਅਦਬੀ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ।
ਸਿੱਖ ਸਿਆਸਤ ਦੇ ਪੇਸ਼ਕਾਰ ਸੁਖਵਿੰਦਰ ਸਿੰਘ ਵੱਲੋਂ ਯੂ.ਐਨ.ਆਈ ਦੇ ਸੇਵਾਮੁਕਤ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨਾਲ ਬੀਤੇ ਹਫਤੇ ਦੌਰਾਨ ਘਟੀਆਂ ਪ੍ਰਮੁੱਖ ਘਟਨਾਵਾਂ ਜਿਵੇਂ 15 ਦਸੰਬਰ ਨੂੰ ਹੋਈਆਂ ਸਿਆਸੀ ਸਰਗਰਮੀਆਂ, ਅਬੋਹਰ ਕਤਲ ਕਾਂਢ, ਅਕਾਲੀ ਆਗੂ ਦੀ ਬੱਸ ਨਾਲ ਹੋਈ ਬੱਚੀਆਂ ਦੀ ਮੌਤ ਅਤੇ ਕੰਵਰ ਸੰਧੂ ਦੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕੀਤੀ ਗਈ ਕੁੱਟਮਾਰ ਸੰਬੰਧੀ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਦੀ ਪੜਚੋਲ ਕੀਤੀ ਗਈ।
ਚਮਕੌਰ ਦੀ ਗੜੀ ਦਾ ਸਿੱਖ ਇਤਿਹਾਸ ਵਿੱਚ ਬੜਾ ਮਹੱਤਵਪੁਰਨ ਸਥਾਨ ਹੈ ਅਤੇ ਹਰ ਸਿੱਖ ਇਸ ਦੇ ਇਤਿਹਾਸ ਤੋਂ ਜਾਣੂ ਹੈ ਕਿ ਕਿਸ ਤਰਾਂ ਮੁੱਠੀ ਭਰ ਸਿੰਘਾਂ ਦੇ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਇਸ ਗੜੀ ਤੋਂ ਮੁਗਲਾਂ ਅਤੇ ਪਹਾੜੀਆਂ ਦੀਆਂ ਫੌਜਾਂ ਨਾਲ ਇੱਕ ਅਸਾਂਵੀ ਅਤੇ ਬੇਮਿਸਲਾ ਜੰਗ ਲੜੀ ਸੀ।
ਚਮਕੌਰ ਦੀ ਗੜੀ ਦਾ ਸਿੱਖ ਇਤਿਹਾਸ ਵਿੱਚ ਬੜਾ ਮਹੱਤਵਪੁਰਨ ਸਥਾਨ ਹੈ ਅਤੇ ਹਰ ਸਿੱਖ ਇਸ ਦੇ ਇਤਿਹਾਸ ਤੋਂ ਜਾਣੂ ਹੈ ਕਿ ਕਿਸ ਤਰਾਂ ਮੁੱਠੀ ਭਰ ਸਿੰਘਾਂ ਦੇ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਇਸ ਗੜੀ ਤੋਂ ਮੁਗਲਾਂ ਅਤੇ ਪਹਾੜੀਆਂ ਦੀਆਂ ਫੌਜਾਂ ਨਾਲ ਇੱਕ ਅਸਾਂਵੀ ਅਤੇ ਬੇਮਿਸਲਾ ਜੰਗ ਲੜੀ ਸੀ।
ਸਿੱਖ ਜੱਥੇਬੰਦੀ ਦਲ ਖਾਲਸਾ ਨੇ ਪੁਲਿਸ ਦੇ ਸਾਬਕਾ ਕੈਟ ਗੁਰਮੀਤ ਪਿੰਕੀ ਵੱਲੋਂ 1984 ਤੋਂ ਲੈਕੇ ਸਿੱਖਾਂ ਦੀਆਂ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਮਾਰਨ ਦੇ ਕੀਤੇ ਇਕਬਾਲ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਅਤੇ ਯੂਰਪ ਪਾਰਲੀਮੈਂਟ ਤੱਕ ਪਹੂੰਚ ਕਰਕੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਸਲ ਦੀ ਨਿਗ੍ਹਾ ਹੇਠ ਇੱਕ ਅੰਤਰਰਾਸ਼ਟਰੀ ਕਮਿਸ਼ਨ ਕਾਇਮ ਕੀਤਾ ਜਾਵੇ।
ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਹਿਬ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਲਈ ਭਾਰਤ ਸਰਕਰ ਨੇ ਯੁਨੈਸਕੋ ਨੂੰ ਪੱਤਰ ਭੇਜਿਆ ਹੈ।ਭਾਰਤ ਵੱਲੋਂ ਯੂਨੈਸਕੋ ਨੂੰ ਭੇਜੀ ਸੂਚੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ 31 ਹੋਰ ਸਥਾਨਾਂ ਦੇ ਨਾਂਅ ਦਿੱਤੇ ਹਨ।
ਨੇੜਲੀ ਪੁਲਿਸ ਚੌਕੀ ਵੱਲਾ ਵਿੱਚ ਪੁਲਿਸ ਤਸ਼ੱਦਦ ਕਾਰਨ ਇਕ ਦਲਿਤ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਪੁਲਿਸ ਚੌਂਕੀ ਵੱਲ੍ਹਾ ਦੇ ਇੰਚਾਰਜ ਥਾਣੇਦਾਰ ਤੇ ਮੁਨਸ਼ੀ ਖਿਲਾਫ਼ ਹੱਤਿਆ ਤੇ ਅਨੁਸੂਚਿਤ ਜਾਤੀ/ਕਬੀਲੇ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਸ਼ੇਖੀਆਂ ਮਾਰ ਰਹੀ ਹੈ, ਉੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸ਼ਰਾਬ ਕੋਈ ਨਸ਼ਾ ਨਹੀਂ ਹੈ ।
ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਪਰਮਜੀਤ ਸਿੰਘ ਪੰਮਾ ਦੇ ਮਾਪਿਆਂ ਨੇ ਪੁਰਤਗਾਲ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਸ ਮਾਮਲੇ 'ਚ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜੇ ਉਸਨੂੰ ਅਦਾਲਤ ਵੱਲੋਂ ਭਾਰਤ ਭੇਜਣ ਦੇ ਹੁਕਮ ਦੇ ਦਿੱਤੇ ਗਏ ਤਾਂ ਇੱਥੋਂ ਦੀ ਪੰਜਾਬ ਪੁਲਿਸ ਹੋਰ ਨੌਜਵਾਨਾਂ ਵਾਂਗ ਉਸ 'ਤੇ ਵੀ ਤਸ਼ੱਦਦ ਕਰੇਗੀ, ਇਸ ਲਈ ਉਸਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।