Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

December 15, 2015

December 15, 2015

ਭਾਂਵੇਂ ਕਿ ਪੰਜਾਬ ਵਿਧਾਨ ਸਭਾ ਚੌਣਾਂ ਨੂੰ ਅਜੇ ਸਾਲ ਤੋਂ ਜਿਆਦਾ ਸਮਾ ਬਾਕੀ ਹੈ ਪਰ ਪੰਜਾਬ ਵਿੱਚ ਸਿਆਸੀ ਪਾਰਾ ਕਾਫੀ ਵੱਧਦਾ ਨਜਰ ਆ ਰਿਹਾ ਹੈ।ਜਿਸ ਦੇ ਚਲਦਿਆਂ ਅੱਜ ਦਾ ਦਿਨ ਇਸ ਸਿਆਸੀ ਜੰਗ ਦੀ ਸ਼ੁਰੂਆਤ ਦਾ ਗਵਾਹ ਬਣ ਗਿਆ। ਅੱਜ ਜਿੱਥੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਪਟਿਆਲਾ ਵਿੱਚ ਸਦਭਾਵਨਾ ਦੇ ਨਾਂ ਹੇਠ ਵੱਡੀ ਰੈਲੀ ਕੀਤੀ ਗਈ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਬਠਿੰਡਾ ਵਿਖੇ ਵੱਡੀ ਰੈਲੀ ਕਰਦੇ ਹੋਏ ਪੰਜਾਬ ਦੀ ਜਰਨੈਲੀ ਸੌਂਪੀ।ਇਸ ਤੋਂ ਇਲਾਵਾ ਪੰਜਾਬ ਵਿੱਚ ਤੀਜਾ ਬਦਲ ਬਣਨ ਲਈ ਜੋਰ ਅਜਮਾਇਸ਼ ਕਰ ਰਹੀਆਂ ਦੋ ਧਿਰਾਂ ਵਿੱਚੋਂ ਜਿੱਥੇ ਆਮ ਆਦਮੀ ਪਾਰਟੀ ਨੇ ਵੱਖ ਵੱਖ ਜਿਲਿਆਂ ਵਿੱਚ ਡੀ.ਸੀ ਦਫਤਰਾਂ ਬਾਹਰ ਧਰਨੇ ਦੇ ਕੇ ਪੰਜਾਬ ਦੇ ਖੇਤੀ ਬਾੜੀ ਮੰਤਰੀ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਬਰਗਾੜੀ ਵਿਖੇ ਇਕੱਠ ਕਰਕੇ ਜੇਲਾਂ ਦੇ ਬਾਹਰ ਧਰਨੇ ਦੇਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ।
ਪਟਿਆਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਰੋਡ ਸ਼ੋ ਦੇ ਰੂਪ ਵਿੱਚ ਜਾ ਰਹੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਕਾਰਨ ਲੱਗੇ ਜਾਮ ਵਿੱਚ ਫਸੀ ਐਂਬੂਲੈਂਸ ਵਿੱਚ ਇੱਕ ਮਰੀਜ ਦੀ ਮੌਤ ਹੋ ਗਈ ਹੈ।
ਬੀਤੇ ਸ਼ੁਕਰਵਾਰ ਨੂੰ ਅਬੋਹਰ ਦੇ ਇੱਕ ਫਾਰਮਹਾਊਸ ਤੇ ਕਤਲ ਕੀਤੇ ਗਏ ਦਲਿਤ ਭਾਈਚਾਰੇ ਨਾਲ ਸੰਬੰਧਿਤ 27 ਸਾਲਾ ਭੀਮ ਸੈਨ ਟੌਂਕ ਦੇ ਕਤਲ ਕੇਸ ਨਾਲ ਸੰਬੰਧਿਤ ਤਿੰਨ ਵਿਅਕਤੀਆਂ ਨੂੰ ਅੱਜ ਫਾਜਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੀ.ਬੀ.ਆਈ ਵੱਲੋਂ ਅੱਜ ਸਵੇਰੇ ਦਿੱਲੀ ਸਕੱਤਰੇਤ ਵਿੱਚ ਸਥਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਜੀ ਸਕੱਤਰ ਰਜਿੰਦਰ ਕੁਮਾਰ ਦੇ ਦਫਤਰ ਵਿੱਚ ਭਰਾਸ਼ਟਾਚਾਰ ਨਾਲ ਸੰਬੰਧਿਤ ਇੱਕ ਮਾਮਲੇ ਦੀ ਜਾਂਚ ਲਈ ਸ਼ਾਪਾ ਮਾਰਿਆ ਗਿਆ ਜਿਸ ਤੋਂ ਬਾਅਦ ਇੱਕ ਵਾਰ ਫੇਰ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਟਕਰਾਅ ਵਾਲੀ ਸਥਿਤੀ ਬਣਦੀ ਨਜਰ ਆ ਰਹੀ ਹੈ।
ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਲਈ ਪੰਜਾਬ ਦਾ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ।ਇਸ ਵਾਰ ਪੰਜਾਬ ਦੇ ਚੋਣ ਮੈਦਾਨ ਵਿੱਚ ਪਿਛਲ਼ੀਆਂ ਚੋਣਾਂ ਦੇ ਦੋ ਧਿਰੀ ਮੁਕਾਬਲੇ ਦੀ ਬਜ਼ਾਏ ਤਿੰਨ ਧਿਰੀ ਮੁਕਬਾਲ ਹੋਚੇਗਾ।ਪੰਜਾਬ ਦੇ ਸੱਤਧਾਰੀ ਬਾਦਲ ਦਲ ਦੇ ਜਿੱਥੇ ਸੌਦਾ ਸਾਧ ਮਾਫੀਨਾਮਾ, ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਅਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਕਰਕੇ ਪਾਰਟੀ ਦੇ ਹੋਏ ਖਰਾਬ ਅਕਸ਼ ਕਰਕੇ ਆਗੂਆਂ ਦਾ ਜਨਤਕ ਤੌਰ 'ਤੇ ਵਿਚਰਨਾ ਮੁਸ਼ਕਲ ਹੋਇਆ ਪਿਆ ਸੀ, ਨੇ ਸਦਭਾਵਨਾਂ ਰੈਲੀਆਂ ਦੇ ਨਾਂਅ 'ਤੇ ਪੰਜਾਬ ਦੇ ਲੋਕਾਂ ਵਿੱਚ ਜਾਣ ਦਾ ਬਹਾਨਾ ਬਣਾਇਆ, ਉੱਥੇ ਪੰਜਾਬ ਦੀ ਸਿਆਸਤ ਵਿੱਚ ਇੱਕਵਾਰ ਲਗਭਗ ਹਾਸ਼ੀਏ 'ਤੇ ਪਹੁੰਚੀ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਨਣ ਨਾਲ ਇੱਕ ਵਾਰ ਫਿਰ ਨਵੀਂ ਜਾਨ ਪਈ ਹੈ। ਪਿਛਲੇ ਸਮੇਂ ਤੋਂ ਘਰਾਂ ਵਿੱਚ ਨਿਰਾਸ਼ਤਾ ਦੇ ਆਲਮ ਵਿੱਚ ਬੈਠੇ ਕਾਂਗਰਸੀ ਵਰਕਰਾਂ ਨੇ ਇੱਕ ਵਾਰ ਆਪਣੇ ਪਿੰਡਿਆਂ ਨੂੰ ਛਿੜਕਿਆ ਹੈ ਅਤੇ ਕੈਪਟਨ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਬਾਦਲਾਂ ਦਾ ਮੁਕਬਾਲਾ ਕਰਨ ਦੀ ਆਸ ਬੱਝੀ ਹੈ।
ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਇੱਕ ਸਿੱਖ ਕੈਪਟਨ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਇਜ਼ਾਜਤ ਦਿੱਤੀ ਗਈ ਹੈ, ਉੱਥੇ ਦੂਸਰੇ ਪਾਸੇ ਫੁੱਟਬਾਲ ਦਾ ਮੈਚ ਵੇਖਣ ਆਏ ਸਿੱਖ ਨੌਜਵਾਨਾਂ ਨੂੰ ਦਸਤਾਰ ਸਾਜ਼ਾਈ ਹੋਣ ਕਰਕੇ ਸੁਰੱਖਿਆ ਸਟਾਫ ਵੱਲੋਂ ਪ੍ਰੇਸ਼ਾਨ ਕਰਨ ਦਾ ਸਮਾਚਾਰ ਮਿਲਿਆ ਹੈ।
ਦਸਤਾਰ ਅਤੇ ਕੇਸ ਸਿੱਖੀ ਪਰਿਹਾਵੇ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਅਤੇ ਕੇਸਾਂ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਹ ਸਿੱਖ ਦੀ ਪਹਿਚਾਣ ਵੀ ਹੈ ਅਤੇ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਵੀ।ਸਿੱਖਾਂ ਨੇ ਵੱਖ-ਵੱਖ ਮੁਲਕਾਂ, ਸਭਿਆਚਾਰਾਂ ਵਿੱਚ ਰਹਿੰਦਿਆਂ ਦਸਤਾਰ ਸਜ਼ਾਉਣ ਅਤੇ ਕੇਸਾਂ ਦੇ ਸਤਿਕਾਰ ਅਤੇ ਇਸਦੀ ਸ਼ਾਨ ਬਰਕਰਾਰ ਰੱਖਣ ਲਈ ਤਕੜੀ ਘਾਲਣਾ ਘਾਲੀ ਹੈ ਜੋ ਨਿਰੰਤਰ ਜਾਰੀ ਹੈ।ਸਿੱਖ ਪਛਾਣ ਖਾਸ ਕਰਕੇ ਦਸਤਾਰ ਸਜ਼ਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਸਿੱਖਾਂ ਲਈ ਸੁਖਾਵੀਂ ਖਬਰ ਅਮਰੀਕਾ ਦੇ ਫੌਜ ਮਹਿਕਮੇ ਤੋਂ ਆਈ ਹੈ, ਜਿੱਥੇ ਫੌਜ ਨੇ ਇੱਕ ਸਿੱਖ ਕੈਪਰਨ ਨੂੰ ਦਸਤਾਰ ਸਜ਼ਾਉਣ ਅਤੇ ਕੇਸ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਹੈ।
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕਾਂਡ ਵਿੱਚ ਤਾਮਿਲਨਾਡੂ ਵਿੱਚ ਉਮਰ ਕੈਦ ਦੀ ਸਜ਼ਾ ਤਹਿਤ ਪਿਛਲ਼ੇ 24 ਸਾਲਾਂ ਤੋਂ ਜੇਲ ਵਿੱਚ ਬੰਦ ਲਿਟੇ ਕਾਰਕੂਨ ਨਲਿਨੀ ਸ੍ਰੀਹਰਨ ਨੇ ਆਪਣੀ ਅਗੇਤੀ ਰਿਹਾਈ ਲਈ ਤਾਮਿਲਨਾਡੂ ਹਾਈਕੋਰਟ ਵਿੱਚ ਇੱਕ ਵਾਰ ਫਿਰ ਅਰਜ਼ੀ ਦਾਇਰ ਕੀਤੀ ਹੈ।
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਿੱਖ ਨੌਜਾਵਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਪਰਦਾਫਾਸ਼ ਕਰਨ ਵਾਲੇ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ 'ਤੇ ਨੌਕਰੀ ਬਹਾਲੀ ਲਈ 50 ਲੱਖ ਰੁਪਏ ਦੀ ਰਿਸ਼ਵਾਤ ਲੈਣ ਦੇ ਦੋਸ਼ ਲਾਉਦਿਆਂ ਸਪੀਡ ਪੋਸਟ ਰਾਹੀਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।