-ਸ੍ਰ. ਕਰਮਜੀਤ ਸਿੰਘ, ਚੰਡੀਗੜ੍ਹਕੀ ਦਰਬਾਰ ਸਾਹਿਬ ਨੂੰ ਇੱਕ ਵਾਰ ਮੁੜ ਹੈਰੀਟੇਜ ਵਜੋਂ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਲੁਕਵੇਂ ਯਤਨ ਹੋ ਰਹੇ ਹਨ ? ਇਸ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਭਾਵੇਂ ਗਰਮ ਹੈ, ਪਰ ਸ਼ੋ੍ਰਮਣੀ ਕਮੇਟੀ ਵੱਲੋਂ ਇਨ੍ਹਾਂ ਖ਼ਬਰਾਂ ਦੀ ਨਾ ਤਾਂ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਖੰਡਨ। ਇੱਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ 5 ਜਨਵਰੀ, 2004 ਨੂੰ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵੱਲੋਂ ਦਰਬਾਰ ਸਾਹਿਬ ਨੂੰ ਯੂਨੈਸਕੋ ਦੀ ਹੈਰੀਟੇਜ ਸੂਚੀ ਵਿੱਚ ਸ਼ਾਮਲ ਕਰਨ ਸਬੰਧੀ ਇੱਕ ਯਾਦ ਪੱਤਰ ਦਿੱਤਾ ਗਿਆ ਸੀ।