Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਸਰਤ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਕਸ਼ਮੀਰ ਮੁਕੰਮਲ ਬੰਦ ਰਿਹਾ

ਮਸਰਤ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਕਸ਼ਮੀਰ ਮੁਕੰਮਲ ਬੰਦ ਰਿਹਾ

ਸ੍ਰੀਨਗਰ (25 ਅਪ੍ਰੈਲ, 2015): ਕਸ਼ਮੀਰੀ ਅਜ਼ਾਦੀ ਦੇ ਸਮਰਥੱਕ ਆਗੂ ਮੁਸਲਿਮ ਲੀਗ ਦੇ ਸਰਪ੍ਰਸਤ ਤੇ ਹੂਰੀਅਤ ਆਗੂ ਮਸਰਤ ਆਲਮ ਭੱਟ ‘ਨੂੰ ਗ੍ਰਿਫਤਾਰ ਕਰਕੇ ਜੇਲ ਬੰਦ ਕਰਨ ਦੇ ਰੋਸ ਵਜੋਂ ਹੂਰੀਅਤ ਦੇ ਧੜੇ ਜਿਸ ਦੀ ਅਗਵਾਈ ਸਈਦ ਅਲੀ ਸ਼ਾਹ ਗਿਲਾਨੀ ਕਰਦੇ ਹਨ ਦੇ ਸੱਦੇ ‘ਤੇ ਕਸ਼ਮੀਰ ਮੁਕੰਮਲ ਬੰਦ ਰਿਹਾ।

ਮਸਰਤ ਆਲਮ ਭੱਟ
ਮਸਰਤ ਆਲਮ ਭੱਟ

ਮਸਰਤ ਆਲਮ ਭੱਟ ‘ਤੇ ਮੁੜ ਜਨਤਾ ਸੁਰੱਖਿਆ ਕਾਨੂੰਨ (ਪੀ.ਐਸ.ਏ.) ਲਗਾ ਕੇ ਜੰਮੂ ਦੀ ਕੋਟਬਲਵਾਲ ਜੇਲ ‘ਚ ਤਬਦੀਲ ਕਰਨ ਦੇ ਵਿਰੋਧ ‘ਚ ਕਸ਼ਮੀਰ ਵਿਖੇ ਮੁਕੰਮਲ ਬੰਦ ਰਿਹਾ, ਜਿਸ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹੜਤਾਲ ਕਾਰਨ ਸਮੁੱਚੀ ਵਾਦੀ ਦੇ ਸਾਰੇ ਵੱਡੇ ਕਸਬਿਆਂ ‘ਚ ਕਾਰੋਬਾਰੀ ਅਦਾਰੇ, ਦੁਕਾਨਾਂ, ਦਫ਼ਤਰਾਂ, ਸਕੂਲਾਂ, ਕਾਲਜਾਂ ‘ਚ ਕੰਮਕਾਜ ਬੰਦ ਰਿਹਾ ਸਿਵਲ ਲਾਇਨ ਦੇ ਇਲਾਕੇ ‘ਚ ਨਿੱਜੀ ਕਾਰਾਂ ਤੇ ਆਟੋ ਰਿਕਸ਼ਾ ਸੜਕਾਂ ‘ਤੇ ਚੱਲਦੇ ਰਹੇ ।

ਵਾਦੀ ਦੇ ਸਾਰੇ ਵੱਡੇ ਸ਼ਹਿਰਾਂ ਤੇ ਕਸਬਿਆਂ ‘ਚ ਹੜਤਾਲ ਰਹੀ ।ਪੁਲਿਸ ਬੁਲਾਰੇ ਅਨੁਸਾਰ ਸਮੁੱਚੀ ਵਾਦੀ ਸਮੇਤ ਸ੍ਰੀਨਗਰ ਵਿਖੇ ਹੜਤਾਲ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਸਥਿਤੀ ਸ਼ਾਂਤੀਪੂਰਨ ਬਣੀ ਰਹੀ ਤੇ ਕਿਸੇ ਇਲਾਕੇ ‘ਚੋਂ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ । ਹੂਰੀਅਤ ਨੇ ਹੜਤਾਲ ਕਾਮਯਾਬ ਬਣਾਉਣ ਲਈ ਵਾਦੀ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਮਸਰਤ ਆਲਮ ਸਮੇਤ ਸਾਰੇ ਨਜ਼ਰਬੰਦ ਕਸ਼ਮੀਰੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੰਮੂ ਅਤੇ ਕਸ਼ਮੀਰ ਦੇ ਸਾਂਭਾ ਖੇਤਰ ਵਿੱਚ ਇੰਡੀਆ ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਪਾਕਿਸਤਾਨੀ ਡਰੋਨ ਦੀ ਹਰਕਤ ਤੋਂ ਬਾਅਦ ਇੰਡੀਆ ਦੀ ਬਾਰਡਰ ਸਕਿਉਰਟੀ ਫੋਰਸ (ਬੀ. ਐੱਸ. ਐੱਫ) ਵੱਲੋਂ ਲੰਘੇ ਦਿਨ ਐਤਵਾਰ
ਉੱਤਰ ਪ੍ਰਦੇਸ਼ ਵਿਚ ਹਿੰਦੂਤਵੀਆਂ ਵਲੋਂ ਦੋ ਕਸ਼ਮੀਰੀ ਕਿਰਤਕਾਰਾਂ ਦੀ ਮਾਰਕੁੱਟ ਕਰਨ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੁੱਕੇ ਮੇਵੇ ਵੇਚਣ ਵਾਲੇ ਦੋ ਕਸ਼ਮੀਰੀਆਂ, ਜਿਨ੍ਹਾਂ ਦੇ ਨਾਂ
ਕਸ਼ਮੀਰੀ ਖਾੜਕੂ ਨਾਲ ਭਾਰਤੀ ਟੁਕੜੀਆਂ ਦਾ ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਬਾਬਗੌਂਡ ਇਲਾਕੇ ਚ ਭਾਰਤੀ ਟੁਕੜੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ
ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਇੱਕ ਵਾਰ ਫੇਰ ਭਾਰਤੀ ਉਪ-ਮਹਾਦੀਪ ਵਿੱਚ ਵੱਸਦੀਆਂ ਘੱਟਗਿਣਤੀਆਂ ਪ੍ਰਤੀ ਆਪਣੀਆਂ ਨਫਰਤ ਨਾਲ ਭਰੀਆਂ ਹੋਈਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਹੈ ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: