ਅੰਬਾਲਾ: ਦੇਸ਼ ਦੇ ਕਾਨੂੰਨ ਮੁਤਾਬਕ ਉਮਰ ਕੈਦ 14 ਸਾਲ ਲਈ ਹੁੰਦੀ ਹੈ, ਇਸ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕਈ ਸਿੱਖ 26 ਸਾਲ ਤੋਂ ਵੀ ਵੱਧ ਕੈਦ ਕੱਟਣ ਦੇ ਬਾਵਜੂਦ ਰਿਹਾਅ ਨਹੀਂ ਕੀਤੇ ਜਾ ਰਹੇ। ਇਹ ਸਿੱਖਾਂ ਨਾਲ ਵਿਤਕਰਾ ਨਹੀਂ, ਤਾਂ ਹੋਰ ਕੀ ਹੈ? ਇਹ ਸਵਾਲ ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰ ਉਸ ਮਨੁੱਖ ਤੋਂ ਪੁੱਛਦੇ ਹਨ, ਜਿਹੜਾ ਉਨ੍ਹਾਂ ਨੂੰ ਭੁੱਖ ਹੜਤਾਲ 'ਤੇ ਨਾ ਬੈਠਣ ਦੀ ਸਲਾਹ ਦਿੰਦਾ ਹੈ।