ਤਰਨ ਤਾਰਨ, (27 ਅਕਤੂਬਰ, 2011): ਮਨੁੱਖੀ ਅਧਿਕਾਰਾਂ ਦੇ ਅੰਤਰ ਰਾਸ਼ਟਰੀ ਪੱਧਰ ਦੇ ਆਗੂ ਜਸਵੰਤ ਸਿੰਘ ਖਾਲੜਾ ਨੂੰ ਜ਼ਿਲ੍ਹਾ ਪੁਲੀਸ ਵਲੋਂ ਅਗਵਾ ਕਰਨ ਉਪਰੰਤ ਮਾਰ ਮੁਕਾਉਣ ਦੇ ਮਾਮਲੇ ਦੇ ਚਸ਼ਮਦੀਦ ਗਵਾਹ 42 ਸਾਲਾ ਕੁਲਦੀਪ ਸਿੰਘ ਬਚੜੇ ਦੀ ਬੀਤੀ ਰਾਤ ਇਥੋਂ ਚਾਰ ਕਿਲੋਮੀਟਰ ਦੂਰ ਉਸ ਦੇ ਜੱਦੀ ਪਿੰਡ ਬਚੜੇ ਵਿਖੇ ਮੌਤ ਹੋ ਗਈ। ਕੁਲਦੀਪ ਸਿੰਘ ਜੋ ਪਹਿਲਾਂ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਦਾ ਜਵਾਨ ਸੀ, ਨੂੰ ਇਸ ਅਤਿ ਕਿਸਮ ਦੇ ਸੰਵੇਦਨਸ਼ੀਲ ਮਾਮਲੇ ਦਾ ਚਸ਼ਮਦੀਦ ਗਵਾਹ ਹੋਣ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੀ.ਆਰ.ਪੀ. ਐਫ. ਦੀ ਸੁਰੱਖਿਆ ਮਿਲੀ ਹੋਈ ਸੀ।