ਮੋਹਾਲੀ, (8 ਜਨਵਰੀ , 2010 - ਸਿੱਖ ਸਿਆਸਤ): ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ ਅਤੇ ਵਿਜੀਲੈਂਸ ਮੁਖੀ ਸੁਮੇਧ ਸੈਣੀ ’ਤੇ ਲੱਗੇ ਮਨੁੱਖੀ ਅਧਿਕਾਰਾਂ ਦੇ ਹਨਨ ਕਰਨ , ਝੂਠੇ ਪੁਲਿਸ ਮੁਕਾਬਲਿਆਂ ਤੇ ਕਤਲਾਂ ਸਬੰਧੀ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਨਵੇਂ ਸਿਰੇ ਤੋਂ ਮੁਕੱਦਮੇ ਚਲਾਉਣ ਦੇ ਨਾਲ ਨਾਲ ਦੋਵਾਂ ਤੋਂ ‘ਬਹਾਦਰੀ’ ਦੇ ਮੈਡਲ ਵਾਪਸ ਲੈਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਅੱਜ ਦੇਰ ਸ਼ਾਮ ਗੁਰਦੁਆਰਾ ਅੰਬ ਸਾਹਿਬ ਤੋਂ ਲੈ ਕੇ ਫੇਜ਼ 7 ਦੀਆਂ ਟ੍ਰੈਫਿਕ ਲਾਈਟਾਂ ਤੱਕ ਵਿਸ਼ਾਲ ਕੈਂਡਲ ਮਾਰਚ ਕੀਤਾ।