Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੋਂਦ ਚਿੱਲੜ ਸਿੱਖ ਕਤਲੇਆਮ ਕੇਸ ਵਿੱਚ ਪੀੜਤ ਸਿੱਖ ਪਰਿਵਾਰ ਦੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਰੱਦ

ਹੋਂਦ ਚਿੱਲੜ ਸਿੱਖ ਕਤਲੇਆਮ ਕੇਸ ਵਿੱਚ ਪੀੜਤ ਸਿੱਖ ਪਰਿਵਾਰ ਦੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਰੱਦ

ਅਜੀਤਗੜ੍ਹ,(18ਮਈ 2014):- ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਮੁੱਚੇ ਭਾਰਤ ਵਿੱਚ ਚੱਲੀ ਸਿੱਖ ਨਸਲਕੁਸੀ ਦੀ ਹਨੇਰੀ ਦਾ ਦਿੱਲੀ ਸਮੇਤ ਭਾਰਤ ਵਿੱਚ ਅਨੇਕਾਂ ਹੋਰ ਥਾਵਾਂ ‘ਤੇ ਸਿੱਖ ਸ਼ਿਕਾਰ ਹੋਏ।ਇਸੇ ਹਨੇਰੀ ਦੌਰਾਨ ਹਰਿਆਣਾ ਦੇ ਗੁੜਗਾਉਂ ਜਿਲੇ ਦੇ ਹੋਦ ਚਿੱਲੜ ਪਿੰਡ ਵਿੱਚ ਵੀਂ ਸਿੱਖਾਂ ਨੁੰ ਸ਼ਿਕਾਰ ਹੋਣਾ ਪਿਆ।ਸਿੱਖ ਕਤਲੇਆਮ ਦੇ ਇੰਨੇ ਸਾਲ ਬੀਤ ਜਾਣ ਦੇ ਦਰਮਿਆਨ ਕੇਂਦਰ ਵਿੱਚ ਕਿੰਨੀਆ ਹੀ ਪਾਰਟੀ ਸੱਤਾ ਵਿੱਚ ਆਈਆਂ ਪਰ ਕਿਸੇ ਨੇ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਜੁਅਰਤ ਨਹੀਂ ਕੀਤੀ।

ਅਜੀਤ ਅਖਬਰ ਅਨੁਸਾਰ ਇਸੇ ਸਬੰਧੀ ਹਰਿਆਣਾ ‘ਚ ਕਤਲ ਕੀਤੇ ਗਏ ਸਿੱਖਾਂ ਨੂੰ ਇਨਸਫ਼ ਦਿਵਾਉਣ ‘ਚ ਜੁਟੀ ‘ਹੋਂਦ ਚਿੱਲੜ ਤਾਲਮੇਲ ਕਮੇਟੀ’ ਦੇ ਆਗੂਆਂ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲੀਆਂ ਵੱਲੋਂ ਆਪਣੇ ਵਕੀਲ ਬਰਜਿੰਦਰ ਸਿੰਘ ਲੂੰਬਾ ਰਾਹੀਂ ਰਿੱਟ ਪਟੀਸ਼ਨ ਨੰ: 7696 ਪਾਈ ਗਈ ਸੀ। ਇਸ ਪਟੀਸ਼ਨ ‘ਚ ਪਟੀਸ਼ਨਰ ਕੀਰਤਨ ਸਿੰਘ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਕੇਸ ਨੂੰ ਗਰਗ ਕਮਿਸ਼ਨ ਅਧੀਨ ਵਿਚਾਰਿਆ ਜਾਵੇ, ਕਿਉਂਕਿ ਉਨ੍ਹਾਂ ਦਾ ਕਤਲੇਆਮ ਦੌਰਾਨ ਬਹੁਤ ਨੁਕਸਾਨ ਹੋਇਆ ਤੇ ਉਦਮੀ ਰਾਮ ਨਾਂਅ ਦੇ ਵਿਅਕਤੀ ਨੇ ਉਨ੍ਹਾਂ ਦੇ ਘਰ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ਤੇ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਕਮੇਟੀ ਆਗੂਆਂ ਨੇ ਦੱਸਿਆ ਕਿ ਇਸ ਪਟੀਸ਼ਨ ਨੂੰ ਮਾਨਯੋਗ ਸੰਜੇ ਕਿਸ਼ਨ ਕੌਲ ਤੇ ਜਸਟਿਸ ਅਰੁਨ ਪਾਲੀ ਵੱਲੋਂ ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਖਾਰਜ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਸ ਮਾਮਲੇ ਨੂੰ ਸਿਵਲ ਕੋਰਟ ‘ਚ ਲਿਜਾਇਆ ਜਾਵੇ, ਜਦੋਂਕਿ ਪੀੜ੍ਹਤਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਜਸਟਿਸ ਟੀ. ਪੀ. ਗਰਗ ਦੇ ਘੇਰੇ ‘ਚ ਸ਼ਾਮਿਲ ਕੀਤਾ ਜਾਵੇ।

ਇਸ ‘ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਇੰਜੀ: ਗਿਆਸਪੁਰਾ ਤੇ ਭਾਈ ਘੋਲੀਆ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਹੁਣ ਉਹ ਆਪਣੇ ਵਾਅਦੇ ਅਨੁਸਾਰ ਕੇਂਦਰ ‘ਚ ਉਨ੍ਹਾਂ ਦੀ ਭਾਈਵਾਲੀ ਵਾਲੀ ਮੋਦੀ ਸਰਕਾਰ ਰਾਹੀਂ 1984 ਸਿੱਖ ਪੀੜ੍ਹਤਾਂ ਦੀ ਬਾਂਹ ਫੜਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੰਸਾਰ ਦੇ ਵੱਖੋ ਵੱਖ ਸੱਭਿਆਚਾਰਾਂ ਵਿੱਚ ਗੂੜ੍ਹੇ ਫਿੱਕੇ ਪੀਲ਼ੇ ਰੰਗਾਂ ਦੇ ਖਾਸ ਮਾਅਨੇ ਸਮਝੇ ਜਾਂਦੇ ਹਨ । ਪੀਲ਼ੇ ਰੰਗ ਦੀਆਂ ਅੱਡੋ-ਅੱਡ ਵੰਨਗੀਆਂ ਨੂੰ ਸ਼ਾਂਤੀ , ਸ਼ੋਕ, ਦ੍ਰਿੜਤਾ , ਬਹਾਦਰੀ, ਉੰਮੀਦ,
ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਸੰਤ ਜਰਨੈਲ ਸਿੰਘ ਦੀ ਰੂਹਾਨੀ ਛੋਹ ਤੋਂ ਉਪਜਿਆ ਮਾਹੌਲ ਨਿਰੋਲ ਗੁਰਸਿੱਖੀ ਰੰਗਣ ਵਾਲਾ ਸੀ। ਇਹ ਮਾਹੌਲ ਪੰਥ ਦੋਖੀਆਂ ਦੀਆਂ ਬੇਇਨਸਾਫੀਆ ਨੂੰ ਜਗ-ਜ਼ਾਹਰਾ ਕਰਨ ਲਈ ਅਤੇ ਪੰਥ ਦੀ ਨਿਆਰੀ ਹੋਂਦ ਦਾ
ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦਾ ਸਾਕਾ 32 ਸਾਲ ਪਹਿਲਾਂ ਵਾਪਰਿਆ ਸੀ ਪਰ ਸਾਨੂੰ ਇਹ ਕੱਲ੍ਹ ਵਾਪਰਿਆ ਘਟਨਾਕ੍ਰਮ ਹੀ ਜਾਪਦਾ ਹੈ। ਦਿਲ, ਦਿਮਾਗ ਤੇ ਜਿਸਮ ਉਹੀ ਪੀੜਾ, ਉਹੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: