Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੁਣ ਅਮਰੀਕੀ ਜਾਂਚ ਏਜ਼ੰਸੀ ਐੱਫਬੀਆਈ ਸਿੱਖਾਂ ਵਿਰੁੱਧ ਨਸਲੀ ਹਮਲ਼ਿਆਂ ਦੀ ਕਰੇਗੀ ਜਾਂਚ

ਹੁਣ ਅਮਰੀਕੀ ਜਾਂਚ ਏਜ਼ੰਸੀ ਐੱਫਬੀਆਈ ਸਿੱਖਾਂ ਵਿਰੁੱਧ ਨਸਲੀ ਹਮਲ਼ਿਆਂ ਦੀ ਕਰੇਗੀ ਜਾਂਚ

ਨਿਊ ਯਾਰਕ (30 ਮਾਰਚ, 2015): ਅਮਰੀਕਾ ਦੀ ਸਿਖਰਲੀ ਜਾਂਚ ਏਜ਼ੰਸੀ ਐਫ਼.ਬੀ.ਆਈ. ਵਲੋਂ ਨਫ਼ਰਤੀ ਜੁਰਮਾਂ ‘ਤੇ ਜਾਰੀ ਨਵੀਂ ਨਿਯਮਾਂਵਲੀ ‘ਚ ਹੋਰ ਅਮਰੀਕੀ ਘੱਟ ਗਿਣਤੀਆਂ ਸਮੇਤ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ‘ਚ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਸਿੱਖਾਂ ਨਾਲ ਹੁੰਦੇ ਵਿਤਕਰੇ ਅਤੇ ਨਫ਼ਰਤੀ ਜੁਰਮਾਂ ਦਾ ਪਤਾ ਕੀਤਾ ਜਾਵੇ?

ਇਸ ਤਰਾਂ ਅਮਰੀਕੀ ਤਫ਼ਤੀਸ਼ੀ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਨੇ ਦੋ ਸਾਲ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਿੱਖਾਂ ਵਿਰੁਧ ਹੋ ਰਹੇ ਨਫ਼ਰਤੀ ਜੁਰਮਾਂ ਦੀ ਪੈੜ ਨਪਣੀ ਸ਼ੁਰੂ ਕਰ ਦਿਤੀ ਹੈ।

US-SIkh
ਅਮਰੀਕਾ ਵਿੱਚ ਸਿੱਖ

ਹੁਣ ਤਕ ਅਮਰੀਕਾਂ ‘ਚ ਹੁੰਦੇ ਜੁਰਮਾਂ ਬਾਰੇ ਐਫ਼.ਬੀ.ਆਈ. ਦੀ ਰੀਪੋਰਟ ‘ਚ ਸਿੱਖਾਂ ਵਿਰੁਧ ਜੁਰਮਾਂ ਲਈ ਵਖਰੇ ਅੰਕੜੇ ਨਹੀਂ ਹੁੰਦੇ ਸਨ ਅਤੇ ਇਹ ਸਾਰੇ ਏਸ਼ੀਆਈ ਅਮਰੀਕੀ ਸ਼੍ਰੇਣੀ ‘ਚ ਮਿਲਾ ਦਿਤੇ ਜਾਂਦੇ ਸਨ । ਇਸ ਤਬਦੀਲੀ ਦੇ ਹਮਾਇਤੀਆਂ ਦੀ ਲੰਮੇ ਸਮੇਂ ਤੋਂ ਲਮਕਦੀ ਆ ਰਹੀ ਮੰਗ ਪੂਰੀ ਹੋਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ 11 ਸਤੰਬਰ, 2011 ਦੇ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ਵਿਰੁਧ ਨਫ਼ਰਤੀ ਜੁਰਮਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ।

ਸਿੱਖਾਂ ‘ਤੇ ਅਮਰੀਕਾ ਦੇ ਕਈ ਸੂਬਿਆਂ ‘ਚ ਨਫ਼ਰਤੀ ਹਮਲੇ ਹੋ ਚੁੱਕੇ ਹਨ । ਵਿਸਕਾਨਸਿਨ ਦੇ ਓਕ ਕ੍ਰੀਕ ਵਿਖੇ ਇਕ ਗੋਰੇ ਨੇ ਗੁਰਦਵਾਰੇ ‘ਚ ਛੇ ਸਿੱਖਾਂ ਦਾ ਅਗੱਸਤ 2012 ‘ਚ ਕਤਲ ਕਰ ਦਿਤਾ ਸੀ ।

ਅਮਰੀਕੀ ਕਾਂਗਰਸ ਮੈਂਬਰ ਏਮੀ ਬੇਰਾ ਨੇ ਕਿਹਾ, ”ਮੈਂ ਇਸ ਕਦਮ ਦੀ ਕਾਫ਼ੀ ਦੇਰ ਤੋਂ ਮੰਗ ਕਰ ਰਿਹਾ ਸੀ ਕਿਉਾਕਿ ਇਹ ਨਫ਼ਰਤ ‘ਤੇ ਰੋਕ ਲਾਉਣ ਅਤੇ ਜਨਤਾ ਨੂੰ ਜਾਗਰੂਕਤਾ ਫੈਲਾਉਣ ਲਈ ਜ਼ਰੂਰੀ ਹਨ। ਇਹ ਸਿੱਖਾਂ ਤੇ ਹੋਰ ਫ਼ਿਰਕਿਆਂ ਲਈ ਵੱਡੀ ਜਿੱਤ ਹੈ ਅਤੇ ਨਿਆਂ ਲਈ ਵੱਡੀ ਜਿੱਤ ਹੈ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: