Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੰਘਰਸ਼ ਸਾਡੀ ਪਹਿਚਾਣ

ਸੰਘਰਸ਼ ਸਾਡੀ ਪਹਿਚਾਣ

ਗਜਿੰਦਰ ਸਿੰਘ
ਗਜਿੰਦਰ ਸਿੰਘ

ਦਲ ਖ਼ਾਲਸਾ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਿਧਾਂਤਕ ਏਕਤਾ ਦੀ ਖਬਰ ਨੇ ਹਰ ਪਾਸੇ ਚੰਗਾ ਸੁਨੇਹਾ ਦਿੱਤਾ ਹੈ। ਸੰਘਰਸ਼ ਪੱਖੀ ਸਿੱਖਾਂ ਨੂੰ ਬਹੁਤ ਦੇਰ ਬਾਅਦ ਇੱਕ ਚੰਗੀ ਖਬਰ ਪੜ੍ਹਨ ਨੂੰ ਮਿਲੀ ਹੈ। ਹਰ ਪਾਸਿਓਂ ਇਸ ਏਕਤਾ ਦਾ ਸੁਆਗਤ ਹੋਇਆ ਹੈ, ਜੋ ਕੁਦਰਤੀ ਸੀ। ਦੋਹਾਂ ਜੱਥੇਬੰਦੀਆਂ ਦੇ ਆਗੂਆਂ ਨੇ ਮਾਯੂਸੀ ਦੀਆਂ ਖਬਰਾਂ ਪੜ੍ਹਦੇ ਪੜ੍ਹਦੇ ਅੱਕੀ ਤੇ ਥੱਕੀ ਕੌਮ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ ਹੈ। ਏਕਤਾ ਦੀ ਇਸ ਸ਼ੁਰੂਆਤ ਤੋਂ ਬਾਦ ਕੌਮ-ਪ੍ਰਸਤਾਂ ਅੰਦਰ ਆਸ ਦੀ ਕਿਰਨ ਜਾਗੀ ਹੈ।

ਗੱਲ ਦੋ ਜੱਥੇਬੰਦੀਆਂ ਦੀ ਏਕਤਾ ਨਾਲ ਇੱਥੇ ਹੀ ਖਤਮ ਨਹੀਂ ਹੋਣੀ ਚਾਹੀਦੀ, ਇਸ ਨੂੰ ਅੱਗੇ ਵੀ ਤੋਰਨਾ ਬਣਦਾ ਹੈ। ਉਹ ਸੱਭ ਹਮਖਿਆਲ ਜੱਥੇਬੰਦੀਆਂ ਤੇ ਵਿਅਕਤੀ ਜਿਨ੍ਹਾਂ ਨੂੰ ਏਕਤਾ ਦੀ ਲੋੜ੍ਹ ਦਾ ਅਹਿਸਾਸ ਹੈ, ਉਹਨਾਂ ਨੂੰ ਆਪ ਅੱਗੇ ਵੱਧ ਕੇ ਇਸ ਅਮਲ ਦਾ ਹਿੱਸਾ ਬਣਨਾ ਚਾਹੀਦਾ ਹੈ। ਅੱਜ ਕੌਮੀ ਸੰਘਰਸ਼ ਦੇ ਜੋ ਹਾਲਾਤ ਹਨ, ਉਹਨਾਂ ਨੂੰ ਦੇਖਦੇ ਹੋਏ ਇਹ ਕਹਿਣ ਦੀ ਲੋੜ੍ਹ ਨਹੀਂ ਕਿ ਕੱਲੇ ਕੱਲੇ ਕੋਈ ਵੀ ਜੱਥੇਬੰਦੀ ਵੱਡੀ ਪ੍ਰਾਪਤੀ ਦੇ ਸਮਰੱਥ ਨਹੀਂ ਬਣ ਸਕੀ। ਹਾਂ, ਆਪੋ ਆਪਣਾ ਰੋਲ ਸੱਭ ਅਦਾ ਕਰਦੇ ਰਹੇ ਹਨ, ਤੇ ਉਸ ਲਈ ਸੱਭ ਸਤਿਕਾਰ ਦੇ ਹੱਕਦਾਰ ਹਨ। ਜਦੋਂ ਵੀ ਇੱਕੱਠੇ ਹੋਣ ਦੀ ਗੱਲ ਹੁੰਦੀ ਹੈ, ਸੱਭ ਨੂੰ ਵੱਡੇਰੇ ਕੌਮੀ ਹਿੱਤਾਂ ਵਿੱਚ ਕੁੱਝ ਨਾ ਕੁੱਝ ਤਾਂ ਛੱਡਣਾ ਹੀ ਪੈਂਦਾ ਹੈ, ਤੇ ਇਹ ਛੱਡਣ ਲਗਿਆਂ ਸੰਕੋਚ ਨਹੀਂ ਸਗੋਂ ਖੁਸ਼ੀ ਹੋਣੀ ਚਾਹੀਦੀ ਹੈ। ਸੰਘਰਸ਼ ਦੀ ਮੋਹਰਲੀ ਕਤਾਰ ਦੇ ਅਸੀਂ ਸੱਭ ਆਗੂ ਸਾਧਾਰਨ ਘਰਾਂ ਵਿੱਚੋਂ ਉਠ ਕੇ ਆਏ ਹੋਏ ਹਾਂ। ਅੱਜ ਸਾਨੂੰ ਜੋ ਪਹਿਚਾਣ ਮਿਲੀ ਹੋਈ ਹੈ, ਉਹ ਸੰਘਰਸ਼ ਦੀ ਹੀ ਦੇਣ ਹੈ। ਕਿਸ ਕੰਮ ਦੀਆਂ ਸਾਡੀਆਂ ‘ਲੀਡਰੀਆਂ ਤੇ ਜਰਨੈਲੀਆਂ’ ਜੇ ਸੰਘਰਸ਼ ਹੀ ਨਾ ਰਿਹਾ! ਦਾਸ ਇਸ ਮੌਕੇ ਸੱਭ ਹਮ-ਖਿਆਲਾਂ ਨੂੰ ਇਸ ਏਕਤਾ ਦੇ ਅਮਲ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੰਦਾ ਹੈ।

ਇੱਕ ਗੱਲ ਹੋਰ, ਸੰਘਰਸ਼ ਦੇ ਢੰਗ ਤੇ ਤਰੀਕੇ ਸਮੇਂ ਦੀ ਲੋੜ੍ਹ ਅਨੁਸਾਰ ਹੀ ਹੁੰਦੇ ਹਨ, ਤੇ ਹੋਣੇ ਚਾਹੀਦੇ ਹਨ। ਕਦੇ ਕਲਮ, ਕਦੇ ਤਲਵਾਰ, ਸੱਭ ਸਮੇਂ ਤੇ ਸਥਾਨ ਦੇ ਹਿਸਾਬ ਨਾਲ ਚੁਣਨਾ ਚਾਹੀਦਾ ਹੈ ਤੇ ਕੌਮੀ ਹਿੱਤ ਨੂੰ ਸਾਹਮਣੇ ਰੱਖ ਕੇ ਚੁਣਨਾ ਪੈਂਦਾ ਹੈ। ਸਾਡੇ ਵਿੱਚੋਂ ਬਹੁਤਿਆਂ ਦਾ ਪਿਛੋਕੜ੍ਹ ਤੇ ਪਹਿਚਾਣ ਜੁਝਾਰੂ ਸੰਘਰਸ਼ ਨਾਲ ਜੁੜ੍ਹੀ ਹੋਈ ਹੈ, ਜਿਸ ਉਤੇ ਸਾਨੂੰ ਮਾਣ ਵੀ ਹੈ, ਪਰ ਦੋਨਾਂ ਜਥੇਬੰਦੀਆਂ ਨੇ ਸਾਂਝੇ ਤੌਰ ਉਤੇ ਸਿਆਸੀ ਤੇ ਜਮਹੂਰੀ ਢੰਗ ਨਾਲ ਸੰਘਰਸ਼ ਨੂੰ ਅੱਗੇ ਲੈ ਕੇ ਤੁਰਨ ਦਾ ਫੈਸਲਾ ਕੀਤਾ ਹੈ ਤੇ ਇਹ ਫੈਸਲਾ ਸਮੇਂ ਦੀ ਲੋੜ੍ਹ ਦੇ ਮੁਤਾਬਕ ਹੈ। ਅਸਲ ਗੱਲ ਨਿਸ਼ਾਨੇ ਪ੍ਰਤੀ ਸਪਸ਼ਟਤਾ ਤੇ ਦ੍ਰਿੜ੍ਹਤਾ ਦੀ ਹੈ, ਜਿਸ ਦੀ ਇਹਨਾਂ ਦੋਹਾਂ ਜੱਥੇਬੰਦੀਆਂ ਕੋਲ ਕੋਈ ਘਾਟ ਨਹੀਂ ਸੀ, ਅਤੇ ਨਾ ਹੋਵੇਗੀ।

ਗਜਿੰਦਰ ਸਿੰਘ, ਦਲ ਖਾਲਸਾ।
(18/09/2015)


Article by Gajinder Singh Dal Khalsa


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖ਼ਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ 29 ਸਤੰਬਰ 2024 ਨੂੰ ਗੁਰਦਾਸਪੁਰ ਵਿਖੇ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਸੈਮੀਨਾਰ
ਦਲ ਖ਼ਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ 29 ਸਤੰਬਰ 2024 ਨੂੰ ਗੁਰਦਾਸਪੁਰ ਵਿਖੇ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਸੈਮੀਨਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: