Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ੍ਰ. ਅਜਮੇਰ ਸਿੰਘ ਮਿਲਪੀਟਸ ਅਤੇ ਟਰਲਕ ਵਿੱਚ ਆਪਣੀ ਕਿਤਾਬ ਸਬੰਧੀ ਸੰਗਤਾਂ ਨਾਲ 29 ਅਤੇ 30 ਅਗਸਤ ਨੂੰ ਵੀਚਾਰ ਸਾਂਝੇ ਕਰਨਗੇ

ਸ੍ਰ. ਅਜਮੇਰ ਸਿੰਘ ਮਿਲਪੀਟਸ ਅਤੇ ਟਰਲਕ ਵਿੱਚ ਆਪਣੀ ਕਿਤਾਬ ਸਬੰਧੀ ਸੰਗਤਾਂ ਨਾਲ 29 ਅਤੇ 30 ਅਗਸਤ ਨੂੰ ਵੀਚਾਰ ਸਾਂਝੇ ਕਰਨਗੇ

ਕੈਲੀਫੋਰਨੀਆ ( 25 ਅਗਸਤ, 2015): ਸਿੱਖ ਇਤਹਾਸਕਾਰ ਅਤੇ ਚਿੰਤਕ ਸ: ਅਜਮੇਰ ਸਿੰਘ ਇਸ ਸਮੇਂ ਕੈਨੇਡਾ ਵਿੱਚ ਵੱਖ-ਵੱਖ ਥਾਈਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਪੁਸਤਕ ਲੜੀ ਦੀ ਚੌਥੀ ਕਿਤਾਬ “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਤਾਬ” ਨੂੰ ਜਾਰੀ ਕਰ ਰਹੇ ਹਨ ਅਤੇ ਸੰਗਤਾਂ ਦੇ ਰੂਬਰੂ ਹੋ ਰਹੇ ਹਨ।ਇਸ ਦੌਰਾਨ ਉਹ ਮਿਲਪੀਟਸ ਅਤੇ ਟਰਲਕ ਵਿੱਚ ਆਪਣੀ ਕਿਤਾਬ ਦੇ ਸਬੰਧ ਵਿੱਚ ਕੀਤੇ ਜਾ ਰਹੇ ਸੈਮੀਨਾਰ ਨੂੰ ਸੰਬੋਧਨ ਕਰਨਗੇ।

“ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ”
“ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ”

ਸ: ਅਜਮੇਰ ਸਿੰਘ ਅਨੁਸਾਰ ਇਸ ਪੁਸਤਕ ਲੜੀ ਦੀਆਂ ਪਹਿਲੀਆਂ ਕਿਤਾਬਾਂ ਵਿਚ ਜਿਥੇ ਸਿੱਖਾਂ ਵਿਰੁਧ ਸਥੂਲ ਪੱਧਰ ਉੱਤੇ ਹੋਰ ਹਮਲਿਆਂ ਅਤੇ ਜਿਸਮਾਨੀ ਜ਼ਬਰ ਦੀ ਵਿਆਖਿਆ ਪੇਸ਼ ਕੀਤੀ ਗਈ ਹੈ, ਓਥੇ ਇਸ ਪੁਸਤਕ ਦੀ ਪਹਿਲੀਆਂ ਕਿਤਾਬਾਂ ਨਾਲੋਂ ਵੱਖਰਤਾ ਤੇ ਵਿਲੱਖਣਤਾ ਇਹ ਹੈ ਕਿ ਇਹ ਕਿਤਾਬ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਉੱਤੇ ਹੋਏ ਸੂਖਮ ਤੇ ਬੌਧਿਕ ਹਮਲੇ ਦੀ ਨਿਸ਼ਾਨਦੇਹੀ ਕਰਦਿਆਂ ਇਸ ਵਰਤਾਰੇ ਦੀ ਵਿਆਖਿਆ ਪੇਸ਼ ਕੀਤੀ ਗਈ ਹੈ।

ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫ਼ੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ ਅਤੇ ਹਥਲੀ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖ਼ਤਰਨਾਕ ਖ਼ਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਉਪਰਾਲਾ ਹੈ।

ਉਨ੍ਹਾਂ ਅਨੁਸਾਰ ਆਧੁਨਿਕ ਗਿਆਨ ਪ੍ਰਬੰਧ ਅੰਦਰ ਨੈਸ਼ਨਲਿਜ਼ਮ ਤੇ ਨੇਸ਼ਨ ਸਟੇਟ ਨੇ ਸ੍ਰੇਸ਼ਟ ਪਦ ਧਾਰਨ ਕਰ ਲਿਆ ਹੈ ਤੇ ਇਹ ਪੂਜਨੀਕ ਬਣ ਗਏ ਹਨ। ਇਸੇ ਦੀ ਆੜ ਹੇਠ ਦੁਨੀਆਂ ਵਿਚ ਭੈੜੇ ਤੋਂ ਭੈੜਾ ਅਨਾਚਾਰ ਕੀਤਾ ਜਾਂਦਾ ਹੈ ਤੇ ਇਸੇ ਦੇ ਮਾਪਦੰਡਾਂ ਅਨੁਸਾਰ ਇਨ੍ਹਾਂ ਅਨਾਚਾਰਾਂ ਨੂੰ ਉਚਿਤ ਠਹਿਰਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਵੀ ਅਜਿਹੀ ਹੀ ਕਾਰਵਾਈ ਸੀ, ਜਿਸ ਵਿਚ ਸਿੱਖਾਂ ਦੇ ਜਿਸਮਾਨੀ ਕਤਲਾਂ ਦੇ ਨਾਲ ਉਨ੍ਹਾਂ ਦਾ ਗਿਆਨਾਤਮਿਕ ਕਤਲ ਵੀ ਕੀਤਾ ਗਿਆ।

ਇਸ ਸਮੇਂ ਦੇ ਸਿੱਖ ਵਿਦਵਾਨਾਂ ਦੀ ਨਕਾਰਾਤਮਿਕ ਭੂਮਿਕਾ ਦੀ ਨਿਸ਼ਾਨਦੇਹੀ ਕਰਦਿਆਂ ਲੇਖਕ ਠੋਸ ਹਵਾਲਿਆਂ ਨਾਲ ਪ੍ਰਮਾਣਿਤ ਕਰਦਾ ਹੈ ਕਿ ਸਿੱਖ ਬੁੱਧੀਜੀਵੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਤੋਰਨ ਲਈ ਨੇਸ਼ਨ ਸਟੇਟ ਵੱਲੋਂ ਕਿੰਨੇ ਵਿਆਪਕ, ਵਿਤਬੱਧ ਤੇ ਜਥੇਬੰਦਕ ਯਤਨ ਕੀਤੇ ਗਏ। ਇਸ ਸਮੇਂ ਦੇਸ਼ ਦੀਆਂ ਖੱਬੇਪੱਖੀ ਤਾਕਤਾਂ ਦੇ ਰੋਲ ਦਾ ਵੀ ਸੰਤੁਲਿਤ ਮੁਲਾਂਕਣ ਕਰ ਕੇ ਲੇਖਕ ਨੇ ਹੈਰਤਅੰਗੇਜ਼ ਸਿੱਟੇ ਕੱਢਦਿਆਂ ਉਨ੍ਹਾਂ ਦੇ ‘ਲੋਕਪੱਖੀ’ ਸਟੈਂਡ ਨੂੰ ਨੰਗਿਆਂ ਕੀਤਾ ਹੈ ਤੇ ਉਨ੍ਹਾਂ ਨੂੰ ਵੀ ਕਟਹਿਰੇ ਵਿਚ ਲਿਆ ਖੜਾ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੁੰਦਾ ਹੈ। ਜ਼ਿਆਦਾਤਰ ਲਿਖਤਾਂ ਰਾਸ਼ਟਰਵਾਦ ਦੇ
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ
2 ਦਸੰਬਰ, 2018 ਨੂੰ ਡਾ. ਭੀਮ ਰਾਓ ਅੰਬੇਡਕਰ ਦੇ "ਮਹਾਂਪਰੀਨਿਵਾਰਨ ਦਿਹਾੜੇ" ਉੱਤੇ ਐਸ.ਸੀ/ਬੀ.ਸੀ ਅਧਿਆਪਕ ਸੰਘ ਪੰਜਾਬ (ਸੰਗਰੂਰ ਇਕਾਈ) ਅਤੇ ਬੀ.ਐਸ.ਐਨ.ਐਲ ਐਸ.ਸੀ/ਬੀ.ਸੀ ਮੁਲਾਜ਼ਮ ਭਲਾਈ ਜਥੇਬੰਦੀ (ਸੰਗਰੂਰ ਇਕਾਈ) ਵੱਲੋਂ "ਡਾ. ਭੀਮ ਰਾਓ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: