Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ੍ਰੀਲੰਕਾ ਸਰਕਾਰ ਨੇ ਲਿੱਟੇ ਬਾਗ਼ੀਆਂ ਦਾ ਯਾਦਗਾਰੀ ਸਮਾਗਮ ਰੋਕਿਆ

ਸ੍ਰੀਲੰਕਾ ਸਰਕਾਰ ਨੇ ਲਿੱਟੇ ਬਾਗ਼ੀਆਂ ਦਾ ਯਾਦਗਾਰੀ ਸਮਾਗਮ ਰੋਕਿਆ

ਕੋਲੰਬੋ, (17 ਮਈ 2014):- ਸ੍ਰੀਲੰਕਾ ਵਿੱਚ ਕਈ ਦਹਾਕੇ ਲਿੱਟੇ ਅਤੇ ਸ਼੍ਰੀ ਲੰਕਾ ਸਰਕਾਰ ਦਰਮਿਆਨ ਚੱਲੀ ਤਾਲਿਮ ਅਜ਼ਾਦੀ ਦੀ ਜਦੋ- ਜਹਿਦ ਵਿੱਚ    ਦੌਰਾਨ ਮਾਰੇ ਗਏ ਲਿੱਟੇ ਬਾਗ਼ੀਆਂ ਦੀ ਯਾਦ ਵਿੱਚ ਲਿੱਟੇ ਸਮਰਥਕਾਂ ਵੱਲੌਂ ਸਮਾਗਮ ਕਰਵਾਏ ਜਾਣ ਦੀ ਕੋਸ਼ਿਸ਼ ਰੋਕ ਦਿੱਤੀ ਹੈ।

 ਪੁਲੀਸ ਦੇ ਤਰਜਮਾਨ ਅਤੇ ਸੁਪਰਡੈਂਟ ਅਜਿਤ ਰੋਹਾਨਾ ਨੇ ਦੱਸਿਆ ਕਿ ਚਾਵਕਾਚਚੇਰੀ ਵਿੱਚ ਬੀਤੇ ਦਿਨ ਦੋ ਕੌਂਸਲਰਾਂ ਵੱਲੋਂ ਲਿੱਟੇ ਮੈਂਬਰਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾਣ ਦੀ ਕੋਸ਼ਿਸ਼ ਕੀਤੀ ਗਈ। ਲਿਟੇ ਸਬੰਧੀ ਅਜਿਹੇ ਜਨਤਕ ਸਮਾਗਮਾਂ ’ਤੇ ਸ਼੍ਰੀ ਲੰਕਾ ਵਿੱਚ ਪਾਬੰਦੀ ਲੱਗੀ ਹੋਣ ਕਾਰਨ ਪੁਲੀਸ ਨੇ ਇਹ ਕੋਸ਼ਿਸ਼ ਰੋਕ ਦਿੱਤੀ।

ਤਾਮਿਲ ਸੂਤਰਾਂ ਅਨੁਸਾਰ ਉੱਤਰੀ ਪ੍ਰਾਂਤ ਦੇ ਦੋ ਕੌਂਸਲਰਾਂ ਐਮ.ਕੇ. ਸ਼ਿਵਾਜੀਲਿੰਗਮ ਅਤੇ ਅਨੰਤੀ ਸਾਸੇਥਰਨ ਨੇ ਚਾਵਕਾਚਚੇਰੀ ਦੇ ਕੌਂਸਲ ਦਫ਼ਤਰਾਂ ਵਿੱਚ ਜਾ ਕੇ ਖਾਨਾਜੰਗੀ ਦੇ ਆਖਰੀ ਪੜਾਅ ਦੌਰਾਨ ਮਾਰੇ ਗਏ ਲਿੱਟਿਆਂ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਕੋਸ਼ਿਸ਼ ਕੀਤੀ।
ਸਰਕਾਰ ਵੱਲੋਂ ਪਿਛਲੇ ਹਫਤੇ ਜਨਤਕ ਯਾਦਗਾਰੀ ਸਮਾਗਮਾਂ ’ਤੇ ਪਾਬੰਦੀ ਲਾਈ ਗਈ ਸੀ। ਜ਼ਿਕਰਯੋਗ ਹੈ ਕਿ ਲਿੱਟੇ ਦੀ ਤਿੰਨ ਦਹਾਕੇ ਚੱਲੀ ਮੁਹਿੰਮ ਪੰਜ ਸਾਲ ਪਹਿਲਾਂ 18 ਮਈ, 2009 ਨੂੰ ਪ੍ਰਭਾਕਰਨ ਦੀ ਮੌਤ ਨਾਲ ਖ਼ਤਮ ਹੋ ਗਈ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: