Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਰਾਮਪਾਲ ਤੋਂ ਕਈ ਗੁਣਾਂ ਖਤਰਨਾਖ: ਦਿੱਗਵਿਜੇ ਚੌਟਾਲਾ

ਸੌਦਾ ਸਾਧ ਰਾਮਪਾਲ ਤੋਂ ਕਈ ਗੁਣਾਂ ਖਤਰਨਾਖ: ਦਿੱਗਵਿਜੇ ਚੌਟਾਲਾ

ਕਾਲਾਂਵਾਲੀ (9 ਦਸੰਬਰ, 2014): ਸੌਦਾ ਸਿਰਸਾ ਦੇ ਡੇਰੇ ਦੇ ਪ੍ਰੇਮੀ ਡੇਰੇ ਦੀ ਡਿੱਗਦੀ ਸ਼ਾਖ ਨੂੰ ਬਹਾਲ ਕਰਨ ਅਤੇ ਡੇਰੇ ਨਾਲ ਭੋਲੇ ਭਾਲੇ ਲੋਕਾਂ ਨੂੰ ਫਸਾਉਣ ਲਈ ਬਹਾਨੇ ਲੱਭਦੇ ਰਹਿੰਦੇ ਹਨ ਅਤੇ ਡੇਰੇ ਲਿਜਾ ਜੇ ਧੱਕੇ ਨਾਲ ਹੀ ਲੋਕਾਂ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਡੇਰੇ ਦੇ ਜਾਲ ਵਿੱਚ ਫਸਾਉਦੇ ਹਨ।

ਪ੍ਰੇਮੀਆਂ ਖਿਲਾਫ ਸ਼ਿਕਾਇਤ ਕਰਨ ਵਾਲੀ ਵਿਦਿਆਰਥਣ ਦੇ ਘਰ ਗੱਲਬਾਤ ਕਰਨ ਪਹੁੰਚੇ ਦਿਗਵਿਜੇ ਚੌਟਾਲਾ
ਪ੍ਰੇਮੀਆਂ ਖਿਲਾਫ ਸ਼ਿਕਾਇਤ ਕਰਨ ਵਾਲੀ ਵਿਦਿਆਰਥਣ ਦੇ ਘਰ ਗੱਲਬਾਤ ਕਰਨ ਪਹੁੰਚੇ ਦਿਗਵਿਜੇ ਚੌਟਾਲਾ

ਅਜਿਹੀ ਹੀ ਇੱਕ ਘਟਨਾਂ ਹਾਲ ਹੀ ਵਿੱਚ ਕਾਲਾਂਵਾਲੀ ਵਿੱਚ ਵਾਪਰੀ, ਜਿੱਥੇ ਪ੍ਰੇਮੀਆਂ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਬਹਾਨੇ ਨਾਲ ਡੇਰੇ ਵਿਚ ਲਿਜਾ ਕੇ ਨਾਮ ਦੇਣ ਦੇ ਮਾਮਲੇ ਭਾਵੇਂ ਕਾਲਾਵਾਲੀ ਤੋਂ ਬਾਦਲ ਦਲ ਦੇ ਵਿਧਾਇਕ ਸ ਬਲਕੌਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਹਲਕਾ ਡੱਬਵਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ ਵੱਲੋਂ ਦਬਅ ਬਣਾਉਣ ‘ਤੇ ਡੇਰਾ ਪ੍ਰੇਮੀਆਂ ਨੂੰ ਮਾਫੀ ਮੰਗਣੀ ਪਈ।

ਪ੍ਰੇਮੀਆਂ ਖਿਲਾਫ ਸ਼ਿਕਾਇਤ ਕਰਨ ਵਾਲੀਆਂ ਲੜਕੀਆਂ ਨੂੰ ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੇ ਚੌਟਾਲਾ ਮਿਲਣ ਪਿੰਡ ਕਾਲਾਂਵਾਲੀ ਪੁੱਜੇ। ਇੱਕ ਵਿਦਿਆਰਥਣ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਗਵਿਜੈ ਚੌਟਾਲਾ ਨੇ ਕਿਹਾ ਕਿ ਸਿਰਫ਼ ਮੁਆਫ਼ੀ ਮੰਗ ਲੈਣ ਨਾਲ ਹੀ ਮਾਮਲਾ ਨਹੀਂ ਨਿੱਬੜ ਜਾਂਦਾ। ਪਾਰਟੀ ਦੇ ਆਦੇਸ਼ ‘ਤੇ ਹੀ ਮੈਂ ਪਿੰਡ ਵਿਚ ਲੜਕੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਇੱਥੇ ਆਇਆ ਹਾਂ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾੲ ਕਿ ਸੌਦਾ ਸਾਧ ਡੇਰਾ ‘ਤੇ ਹੱਤਿਆ ਤੇ ਜਬਰ ਜਨਾਹ ਦੇ ਦੋਸ਼ ਚੱਲ ਰਹੇ ਹਨ ਅਤੇ ਇਹ ਰਾਮਪਾਲ ਤੋਂ ਕਈ ਗੁਣਾ ਜ਼ਿਆਦਾ ਖ਼ਤਰਨਾਕ ਹੈ। ਜਦੋਂ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ‘ਤੇ ਸਰਕਾਰ ਨੂੰ ਇੰਨਾ ਜ਼ੋਰ ਲਾਉਣਾ ਪਿਆ ਤਾਂ ਇਸ ਡੇਰੇ ਦੇ ਖ਼ਿਲਾਫ਼ ਕੀ ਹੋਵੇਗਾ।

ਇਸ ਮੌਕੇ ਉਨ੍ਹਾਂ ਨਾਲ ਕਾਲਾਂਵਾਲੀ ਦੇ ਵਿਧਾਇਕ ਬਲਕੌਰ ਸਿੰਘ, ਜਸਵੀਰ ਸਿੰਘ ਮਾਂਗੇਆਣਾ, ਬਲਤੇਜ ਮਾਨ, ਜਸਵੰਤ ਸਿੰਘ, ਗੁਰਰਾਜ ਸਿੰਘ, ਅਪਜੀਤ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗੁਰੂ ਸਾਹਿਬ ਦੀ ਬੇਅਦਬੀ ਸਿੱਖ ਲਈ ਅਸਹਿ ਪੀੜ ਹੈ। ਇਸ ਪੀੜ ਨਾਲ ਵਲੂੰਧਰਿਆ ਸਿੱਖ ਮਨ ਲਾਵੇ ਦੇ ਉਝਾਲ ਵਾਙ ਪਰਗਟ ਹੁੰਦਾ ਹੈ। ਇਸ ਸਮੁੱਚੀ ਹਾਲਤ ਨੂੰ ਸਿੱਖਾਂ ਦੀ ਅੰਦਰੂਨੀ ਅਤੇ
‘ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਵੱਲੋਂ ਬਰਗਾੜੀ ਬੇਅਦਬੀ ਮਾਮਲੇ, ਮੌੜ ਬੰਬ ਧਮਾਕੇ ਮਾਮਲੇ, ਅਤੇ ਮਈ 2007 ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲਿਆਂ ਵਿਚ ਕੋਈ
ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲ ਕੇ ਅਤੇ ਗੁਰੂਸਰ ਜਲਾਲ ਪਿੰਡਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਦੇ ਮਾਮਲਿਆਂ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸ਼ਨਿੱਚਰਵਾਰ (22
ਦਰਬਾਰ-ਏ-ਖਾਲਸਾ ਅਤੇ ਅਲਾਇੰਸ ਫਾਰ ਸਿੱਖ ਆਰਗੇਨਾਈਜੇਸ਼ਨਸ (ਅ.ਫ.ਸਿ.ਆ.)ਨਾਮੀ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਰਾਹੀਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਸਾਲ 2007 ਵਿਚ ਦਸਵੇਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: