Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਦੇ ਬਚਾਅ ਲਈ ਆਇਆ ਗਵਾਹ ਕੋਰਟ ਵਿੱਚ ਥਿੜਕਿਆ

ਸੌਦਾ ਸਾਧ ਦੇ ਬਚਾਅ ਲਈ ਆਇਆ ਗਵਾਹ ਕੋਰਟ ਵਿੱਚ ਥਿੜਕਿਆ

ਪੰਚਕੂਲਾ (5 ਜੁਲਾਈ 2014): ਸੌਦਾ ਸਾਧ ‘ਤੇ ਪੰਚਕੂਲਾ ਦੀ ਅਦਾਲਤ ਵਿੱਚ ਚੱਲ ਰਹੇ ਜਬਰ ਜਨਾਹ ਦੇ ਕੇਸ ਹੁਣ ਆਖਰੀ ਪੜਾਅ ‘ਤੇ ਪਹੁੰਚ ਚੁੱਕੇ ਹਨ। ਅੱਜ ਅਦਾਲਤ ਵਿੱਚ ਸੌਦਾ ਸਾਧ ਵੱਲੋਂ ਆਪਣੇ ਬਚਾਅ ਲਈ ਗਵਾਹ ਭੁਗਤਾਇਆ ਗਿਆ, ਜੋ ਸਾਧ ਦੇ ਹੱਕ ਵਿੱਚ ਭੁਗਤਣ ਦੀ ਬਝਾਏ ਉਸਦੇ ਵਿਰੋਧ ਵਿੱਚ ਭੁਗਤ ਗਿਆ। ਥਿੜਕੇ ਹੋਏ ਗਵਾਹ ਨੇ ਸੀਬੀਆਈ ਵਕੀਲ ਦੇ ਕਿਸੇ ਸੁਆਲ ਦਾ ਜਬਾਬ ਨਹੀਂ ਦਿੱਤਾ ਅਤੇ ਇਥੋਂ ਤੱਕ ਕਿ ਉਸਨੇ ਸਾਧ ਨੁੰ ਪਛਾਨਣ ਤੋਂ ਵੀ ਇਨਕਾਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਇਨਾ ਮਾਮਲਿਆਂ ਸਬੰਧੀ ਸੌਦਾਸਾਧ ਆਪਣੇ ਪੂਰੇ ਲਾਮ ਲਸਕਰ ਸਮੇਤ ਸਿਰਸਾ ਦੇ ਸੈਸਨ ਜੱਜ ਦੀ ਅਦਾਲਤ ਵਿੱਚ ਹਾਜਰ ਹੋਇਆ ਜਿੱਥੋ ਉਸਨੇ ਵੀਡੀਓ ਕਾਨਫਰਾਂਸਿੰਗ ਵਿਧੀ ਰਾਂਹੀ ਪੰਚਕੂਲਾ ਦੀ ਅਦਾਲਤੀ ਕਾਰਵਾਈ ਵਿੱਚ ਸਮੂਲੀਅਤ ਕੀਤੀ ਜਦਕਿ ਉਸਦੇ ਵੱਡੀ ਗਿਣਤੀ ਵਿੱਚ ਪ੍ਰੇਮੀ ਜਿਨਾ ਔਰਤਾਂ ਦੀ ਸੰਖਿਆਂ ਵੀ ਕਾਫੀ ਸੀ ,ਸੈਕੜਿਆਂ ਦੀ ਤਾਦਾਦ ਵਿੱਚ ਪੰਚਕੂਲਾ ਦੀ ਅਦਾਲਤ ਵਿੱਚ ਪਹੁੰਚੇ ਹੋਏ ਸਨ ਜਦਕਿ ਸਿੱਖ ਪੰਥ ਤੇ ਪੀੜਤ ਧਿਰਾਂ ਵੱਲੋ ਵਰਲਡ ਸਿੱਖ ਮਿਸਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ,ਸਕੱਤਰ ਜਨਰਲ ਤੀਰਥ ਸਿੰਘ ਭਟੋਆ ,ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸ੍ਰੋਮਣੀ ਕਮੇਟੀ ਵੱਲੋ ਭਾਈ ਅਵਤਾਰ ਸਿੰਘ ਸਕੱਤਰ ਅਤੇ ਭਾਈ ਹਰਜਿੰਦਰ ਸਿੰਘ ਸਮੀਰੋਵਾਲ ਵੀ ਅਦਾਲਤ ਵਿੱਚ ਹਾਜਰ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਬੀਆਈ ਦੇ ਵਕੀਲਾਂ ਐਚ.ਪੀ.ਐਸ.ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੌਦਾਸਾਧ ਵਿਰੁੱਧ ਅੱਜ ਪੰਚਕੂਲਾ ਦੀ ਵਿਸੇਸ ਅਦਾਲਤ ਵਿੱਚ ਉਸ ਵਿਰੁੱਧ ਚੱਲ ਰਹੇ ਜਬਰਜਿਨਾਹ ਮਾਮਲੇ ਬਚਾਅ ਪੱਖ ਵੱਲੋ ਵਿੱਚ ਮਾਨਯੋਗ ਜਸਟਿਸ ਸ੍ਰੀ ਆਰਕੇ ਯਾਦਵ ਦੀ ਅਦਾਲਤ ਵਿੱਚ ਇੱਕ ਗਵਾਹ ਅਮਰਨਾਥ ਅਰੋੜਾ ਨੂੰ ਪੇਸ਼ ਕੀਤਾ ਗਿਆ ਤਾਂ ਜੋ ਉਹ ਸੌਦਾਸਾਧ ਦੇ ਪੱਖ ਵਿੱਚ ਆਪਣੀ ਗਵਾਹੀ ਦਰਜ ਕਰਵਾ ਸਕੇ ਪ੍ਰੰਤੂ ਪਿਛਲੇ 40 ਸਾਲਾਂ ਤੋ ਪ੍ਰੇਮੀ ਚਲਿਆ ਆ ਰਿਹਾ ਇਹ ਗਵਾਹ ਜਿੱਥੇ ਆਪਣੀਆਂ ਅੱਖਾਂ ਦੀ ਨਜਰ ਘੱਟ ਹੋਣ ਸਦਕਾ ਸੌਦਾਸਾਧ ਨੂੰ ਪਛਾਨਣ ਤੋ ਹੀ ਮੁਨਕਰ ਹੋ ਗਿਆ ਉੱਥੇ ਉਸਨੇ ਕਿਹਾ ਕਿ ਉਹ ਕਦੇ ਵੀ ਨਾ ਤਾਂ ਡੇਰੇ ਗਿਆ ਹੈ ਅਤੇ ਨਾ ਹੀ ਉਸਨੂੰ ਇਹ ਪਤਾ ਹੈ ਕਿ ਉਹ ਕਿਹੜੇ ਮਾਮਲੇ ਵਿੱਚ ਆਪਣੀ ਗਵਾਹੀ ਦਰਜ ਕਰਾਉਣ ਆਇਆ ਹੈ।

ਇਨਾ ਕੇਸਾਂ ਦੀ ਅਗਲੀ ਸੁਣਵਾਈ ਲਈ 19 ਜੁਲਾਈ 2014 ਦੀ ਤਰੀਖ ਨਿਸਚਿਤ ਕਰ ਦਿੱਤੀ ਹੈ ਇਸੇ ਦੌਰਾਨ ਹਰਿਆਣਾ ਪੁਲੀਸ ਵੱਲੋ ਜੇਲ ਅੰਦਰ ਬੰਦ ਮੁਲਜਮ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਵੀ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ ਕੀਤਾ ਗਿਆ ਜਦਕਿ ਜਮਾਨਤ ਤੇ ਚੱਲ ਰਹੇ ਬਾਕੀ ਦੇ ਮੁਲਜਮਾਂ ਇੰਦਰ ਸੈਨ,ਸਬਦਿਲ ਅਤੇ ਜਸਵੀਰ ਸਿੰਘ ਨੇ ਵੀ ਆਪਣੀ ਆਦਲਤ ਵਿੱਚ ਹਾਜਰੀ ਲਗਵਾਈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗੁਰੂ ਸਾਹਿਬ ਦੀ ਬੇਅਦਬੀ ਸਿੱਖ ਲਈ ਅਸਹਿ ਪੀੜ ਹੈ। ਇਸ ਪੀੜ ਨਾਲ ਵਲੂੰਧਰਿਆ ਸਿੱਖ ਮਨ ਲਾਵੇ ਦੇ ਉਝਾਲ ਵਾਙ ਪਰਗਟ ਹੁੰਦਾ ਹੈ। ਇਸ ਸਮੁੱਚੀ ਹਾਲਤ ਨੂੰ ਸਿੱਖਾਂ ਦੀ ਅੰਦਰੂਨੀ ਅਤੇ
‘ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਵੱਲੋਂ ਬਰਗਾੜੀ ਬੇਅਦਬੀ ਮਾਮਲੇ, ਮੌੜ ਬੰਬ ਧਮਾਕੇ ਮਾਮਲੇ, ਅਤੇ ਮਈ 2007 ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲਿਆਂ ਵਿਚ ਕੋਈ
ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲ ਕੇ ਅਤੇ ਗੁਰੂਸਰ ਜਲਾਲ ਪਿੰਡਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਦੇ ਮਾਮਲਿਆਂ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸ਼ਨਿੱਚਰਵਾਰ (22
ਦਰਬਾਰ-ਏ-ਖਾਲਸਾ ਅਤੇ ਅਲਾਇੰਸ ਫਾਰ ਸਿੱਖ ਆਰਗੇਨਾਈਜੇਸ਼ਨਸ (ਅ.ਫ.ਸਿ.ਆ.)ਨਾਮੀ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਰਾਹੀਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਸਾਲ 2007 ਵਿਚ ਦਸਵੇਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: