Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੀਬੀਆਈ ਨੇ ਕੈਪਟਨ ਅਮਰਿੰਦਰ ਦੇ ਜਵਾਈ ਸਮੇਤ ਚਾਰ ਖਿਲਾਫ ਲੁਕਆਊਟ ਸਰਕੁਲਰ ਜਾਰੀ ਕੀਤਾ

ਸੀਬੀਆਈ ਨੇ ਕੈਪਟਨ ਅਮਰਿੰਦਰ ਦੇ ਜਵਾਈ ਸਮੇਤ ਚਾਰ ਖਿਲਾਫ ਲੁਕਆਊਟ ਸਰਕੁਲਰ ਜਾਰੀ ਕੀਤਾ

ਚੰਡੀਗੜ੍ਹ: ਸੀਬੀਆਈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਤੇ ਤਿੰਨ ਹੋਰਨਾਂ ਖ਼ਿਲਾਫ਼ ਲੁਕਆਊਟ ਸਰਕੁਲਰ ਜਾਰੀ ਕੀਤਾ ਹੈ। ਇਹ ਚਾਰੇ ਜਣੇ ਸਿੰਭੌਲੀ ਖੰਡ ਮਿੱਲ ਵੱਲੋਂ 110 ਕਰੋੜ ਰੁਪਏ ਦਾ ਕਰਜ਼ਾ ਨਾ ਮੋੜੇ ਜਾਣ ਦੇ ਮਾਮਲੇ ਵਿੱਚ ਮੁਲਜ਼ਮ ਹਨ। ਜਿਨ੍ਹਾਂ ਤਿੰਨ ਹੋਰਨਾਂ ਦੇ ਨਾਂ ਦਾ ਸਰਕੁਲਰ ਜਾਰੀ ਹੋਇਆ ਹੈ, ਉਨ੍ਹਾਂ ਵਿੱਚ ਖੰਡ ਮਿੱਲ ਦਾ ਮੁੱਖ ਕਾਰਜਕਾਰੀ ਅਧਿਕਾਰੀ ਜੀ.ਐਸ.ਈ.ਰਾਓ, ਮੁੱਖ ਵਿੱਤ ਅਧਿਕਾਰੀ ਸੰਜੇ ਥਪਾਰੀਓ ਤੇ ਕਾਰਜਕਾਰੀ ਨਿਰਦੇਸ਼ਕ ਗੁਰਸਿਮਰਨ ਕੌਰ ਸ਼ਾਮਲ ਹਨ।

ਸੀਬੀਆਈ ਨੇ ਬੈਂਕ ਨਾਲ ਕਥਿਤ 97.85 ਕਰੋੜ ਤੇ 110 ਕਰੋੜ ਰੁਪਏ ਦਾ ਕਰਜ਼ਾ ਘਪਲਾ ਕਰਨ ਦੇ ਦੋਸ਼ ’ਚ 25 ਫਰਵਰੀ ਨੂੰ ਕੇਸ ਦਰਜ ਕੀਤਾ ਸੀ। ਐਫਆਈਆਰ ਮੁਤਾਬਕ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ ਦੋ ਕਰਜ਼ੇ ਲਏ ਗਏ ਸਨ। ਪਹਿਲਾ ਕਰਜ਼ਾ 97.85 ਕਰੋੜ ਰੁਪਏ ਦਾ ਸੀ ਜਦਕਿ ਮਗਰੋਂ ਇਸੇ ਕਰਜ਼ੇ ਦੀ ਅਦਾਇਗੀ ਲਈ ਉਸੇ ਬੈਂਕ ਤੋਂ ਮੁੜ 110 ਕਰੋੜ ਰੁਪਏ ਦਾ ਕਾਰਪੋਰਟ ਕਰਜ਼ਾ ਲਿਆ ਗਿਆ। ਪਹਿਲਾਂ ਲਏ ਕਰਜ਼ੇ ਨੂੰ ਸਾਲ 2015 ਵਿੱਚ ਘਪਲਾ ਐਲਾਨ ਦਿੱਤਾ ਗਿਆ ਜਦਕਿ ਦੂਜੇ ਕਰਜ਼ੇ ਨੂੰ ਨੋਟਬੰਦੀ ਦੇ ਫੈਸਲੇ ਤੋਂ ਮਹਿਜ਼ ਤਿੰਨ ਹਫ਼ਤਿਆਂ ਮਗਰੋਂ 29 ਨਵੰਬਰ 2016 ਨੂੰ ਡੁੱਬਿਆ ਕਰਜ਼ਾ ਕਰਾਰ ਦੇ ਦਿੱਤਾ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਕੇਵਲ ਪੇਸ਼ ਕੀਤੀ ਫੀਸ ਦੀ ਮੁਢਲੀ ਤਜ਼ਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ "ਜਜ਼ੀਆ" ਕਰਾਰ ਦੇਣ ਵਾਲਾ ਭੜਕਾਊ ਅਤੇ ਬੇਲੋੜਾ ਬਿਆਨ
ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਲਈ ਪੰਜਾਬ ਵਿਚ ਇੰਨੇ ਹੜ੍ਹ ਨਾ ਆਏ ਹੋਣ ਕਿ ਇੱਥੇ ਕੇਂਦਰੀ ਟੋਲੀ (ਟੀਮ) ਭੇਜ ਕੇ ਹੜਾਂ ਕਾਰਨ ਹੋਏ ਨੁਕਸਾਨ ਅਤੇ ਇਸ ਬਦਲੇ ਮੁਅਵਜ਼ਾ ਦੇਣ ਲਈ
ਵਲੀਪੁਰ ਦੇ ਗੁਰਪ੍ਰਤਾਪ ਸਿੰਘ ਦੀ ਉਮਰ ਉਸ ਵੇਲੇ ਸਿਰਫ ਸਾਢੇ 17 ਸਾਲਾਂ ਦੀ ਸੀ ਜਦੋਂ ਪੰਜਾਬ ਪੁਲਿਸ ਦੇ ਕਰਿੰਦਿਆਂ ਨੇ ਉਸ ਨੂੰ ਜਬਰੀ ਲਾਪਤਾ ਕਰਕੇ ਮਾਰ ਮੁਕਾਇਆ ਸੀ। ਪੁਲਿਸ ਵਾਲਿਆਂ
ਭਾਰਤੀ ਉਪਮਹਾਂਦੀਪ ਦੇ ਉੱਤਰ-ਪੂਰਬੀ ਹਿੱਸੇ ਚ ਸਥਿਤ ਮਨੀਪੁਰ ਚ ਬੀਤੇ ਸਮੇਂ ਦੌਰਾਨ ਹੋਏ ਮਨੁੱਖੀ ਹੱਕਾਂ ਦੇ ਘਾਣ ਦੌਰਾਨ ਪੁਲਿਸ ਵਲੋਂ ਹਜਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਦੇ ਮਾਮਲੇ ਵਿਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: